ਕਿਹਾ, ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਸਿਰਜਿਆ ਜਾਵੇਗਾ ਅਨੁਕੂਲ ਮਾਹੌਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜੁਰਗਾਂ ਦੀ ਭਲਾਈ ਲਈ ਲਗਾਤਾਰ ਕਰ ਰਹੀ ਹੈ ਉਪਰਾਲੇ
Chandigarh News:ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਦੀ ਸੇਵਾ ਸੰਭਾਲ ਅਤੇ ਮਾਣ-ਸਨਮਾਨ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਸ ਤਹਿਤ, ਸੂਬਾ ਸਰਕਾਰ ਨੇ ਬੇਸਹਾਰਾ ਬਜ਼ੁਰਗਾਂ ਨੂੰ ਸੁਰੱਖਿਅਤ ਪਨਾਹ ਪ੍ਰਦਾਨ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਬਿਰਧ ਘਰ ਸਥਾਪਤ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ 15 ਬਿਰਧ ਘਰਾਂ ਲਈ ਵਿੱਤੀ ਸਾਲ 2024-25 ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹਨਾਂ ਬਿਰਧ ਘਰਾਂ ਵਿੱਚ ਕੋਈ ਵੀ ਬਜੁਰਗ ਰਹਿ ਸਕਦਾ ਹੈ, ਜਿੱਥੇ ਉਨ੍ਹਾਂ ਦੇ ਰਿਹਾਇਸ਼, ਕੱਪੜੇ, ਭੋਜਨ ਅਤੇ ਹੋਰ ਲੋੜੀਦੀਆਂ ਜ਼ਰੂਰਤਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ ਨਾਬਲਿਗਾਂ ਨਾਲ ਮਿਲਕੇ ਬਣਾਇਆ ਵਾਹਨ ਚੋਰ ਗਿਰੋਹ; ਹਰ ਰੋਜ਼ ਦਾ ਟੀਚਾ ਸੀ ਇੱਕ ਵਹੀਕਲ ਚੋਰੀ ਦਾ
ਇਸ ਮੰਤਵ ਲਈ ਵਿਭਾਗ ਵੱਲੋਂ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਬਿਰਧ ਘਰ ਚਲਾਏ ਜਾ ਰਹੇ ਹਨ।ਉਨ੍ਹਾਂ ਖੁਲਾਸਾ ਕੀਤਾ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਬਿਰਧ ਘਰਾਂ ਨੂੰ ਕ੍ਰਮਵਾਰ ਅੰਮ੍ਰਿਤਸਰ ਨੂੰ 37.68 ਲੱਖ ਰੁਪਏ, ਬਠਿੰਡਾ ਨੂੰ 28.54 ਲੱਖ ਰੁਪਏ, ਫਾਜ਼ਿਲਕਾ ਨੂੰ 28.54 ਲੱਖ ਰੁਪਏ, ਲੁਧਿਆਣਾ ਨੂੰ 70.41 ਲੱਖ ਰੁਪਏ, ਮਾਲੇਰਕੋਟਲਾ 22.47 ਲੱਖ ਰੁਪਏ, ਮੋਗਾ ਨੂੰ 28.54 ਲੱਖ ਰੁਪਏ, ਪਠਾਨਕੋਟ ਨੂੰ 28.79 ਲੱਖ ਰੁਪਏ, ਪਟਿਆਲਾ 17.77 ਲੱਖ ਰੁਪਏ, ਰੋਪੜ 30.80 ਲੱਖ ਰੁਪਏ, ਸੰਗਰੂਰ 58.49 ਲੱਖ ਰੁਪਏ, ਤਰਨਤਾਰਨ ਨੂੰ 21.55 ਲੱਖ ਰੁਪਏ, ਫਰੀਦਕੋਟ ਨੂੰ 22.02 ਲੱਖ ਰੁਪਏ ਅਤੇ ਫਿਰੋਜਪੁਰ ਨੂੰ 26.37 ਲੱਖ ਰੁਪਏ ਦੀ ਗ੍ਰਾਂਟ ਜ਼ਾਰੀ ਕੀਤੀ ਗਈ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ, ਵਿਭਾਗ ਵੱਲੋਂ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ 75 ਬਜੁਰਗਾਂ ਦੀ ਸਮਰੱਥਾ ਵਾਲੇ ਬਿਰਧ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆ ਅਤੇ ਕੈਪਸੂਲ ਬਰਾਮਦ, 2 ਕਾਬੂ
ਇਹ ਬਿਰਧ ਘਰ 17.34 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ ਜੋ ਜਲਦ ਹੀ ਮੁਕੰਮਲ ਕੀਤੇ ਜਾਣਗੇ। ਇਹਨਾਂ ਉਸਾਰੇ ਜਾਣ ਵਾਲੇ ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਅਨੁਕੂਲ ਮਾਹੌਲ ਸਿਰਜਿਆ ਜਾਵੇਗਾ।ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜੁਰਗਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਬਜ਼ੁਰਗ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਹਨਾਂ ਦੀ ਸਿਹਤ ਸੰਭਾਲ ਕਰਨੀ ਸਾਡੀ ਨੈਤਿਕ ਜਿੰਮੇਵਾਰੀ ਹੈ।ਬਜ਼ੁਰਗਾਂ ਨੂੰ ਸਨਮਾਨ ਦਿੰਦੇ ਹੋਏ ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਪੰਜਾਬ ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ"