Tuesday, February 3, 2026

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਾਂ ਦੀ ਸੁਵਿਧਾ ਲਈ ਵੱਖਰਾ ਕਾਉਂਟਰ ਸ਼ੁਰੂ

Date:

spot_img

SAS Nagar News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੁਵਿਧਾ ਲਈ ਦੁਪਰਤੀ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫ਼ਿਕੇਟ, ਟਰਾਂਸਸਕ੍ਰਿਪਟ ਅਤੇ W5S ਲਈ ਆਨਲਾਈਨ ਅਪਲਾਈ ਕਰਨ ਵਾਸਤੇ ਇੱਕ ਵੱਖਰਾ ਕਾਉਂਟਰ ਸ਼ੁਰੂ ਕਰ ਦਿੱਤਾ ਗਿਆ ਹੈ।ਹਾਲਾਂਕਿ ਇੰਨ੍ਹਾਂ ਸੇਵਾਵਾਂ ਲਈ ਅਪਲਾਈ ਕਰਨ ਦੀ ਸੁਵਿਧਾ ਆਪਣੀ ਦਫ਼ਤਰੀ ਵੈੱਬਸਾਈਟ ’ਤੇ ਉਪਲਬਧ ਕਰਵਾਈ ਹੋਈ ਹੈ। ਪ੍ਰੰਤੂ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮੁੱਖ ਦਫ਼ਤਰ ਆਉਣ ਉਪਰੰਤ ਹੀ ਇਸ ਸਬੰਧੀ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਨੂੰ ਬਾਹਰ ਜਾ ਕੇ ਪ੍ਰਾਈਵੇਟ ਸਾਈਬਰ ਕੈਫੇ ਤੋਂ ਇਹ ਕੰਮ ਕਰਵਾਉਣਾ ਪੈਂਦਾ ਹੈ ।

ਇਹ ਵੀ ਪੜ੍ਹੋ  ਅਹਿਮਦਾਬਾਦ ਜਹਾਜ਼ ਹਾਦਸਾ; 1 ਕਿਸਮਤ ਵਾਲਾ ਯਾਤਰੀ ‘ਜਿੰਦਾ’ ਮਿਲਿਆ, 210 ਯਾਤਰੀਆਂ ਦੀਆਂ ਲਾ+ਸ਼ਾਂ ਬਰਾਮਦ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐੱਸ (ਰਿਟਾ.) ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿਛਲੇ ਕੁੱਝ ਸਮੇਂ ਤੋਂ ਸਿੱਖਿਆ ਬੋਰਡ ਵੱਲੋਂ ਆਨਲਾਈਨ ਅਪਲਾਈ ਕਰਨ ਦੀ ਇਸ ਸੁਵਿਧਾ ਦਾ ਬੋਰਡ ਤੋਂ ਬਾਹਰ ਪ੍ਰਾਈਵੇਟ ਕੈਫ਼ੇ ਮਾਲਿਕਾਂ ਵੱਲੋਂ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਸੀ ਅਤੇ ਵਿਦਿਆਰਥੀਆਂ ਕੋਲੋਂ ਆਨਲਾਈਨ ਫਾਰਮ ਭਰਵਾਉਣ ਦੀਆਂ ਭਾਰੀ ਫੀਸਾਂ ਲਈਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ  2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ASI ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ਸਿੰਗਲ ਵਿੰਡੋ ਤੇ ਵਿਦਿਆਰਥੀਆਂ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਨ ਉਪਰੰਤ ਪ੍ਰਾਈਵੇਟ ਕੈਫ਼ੇ ਮਾਲਿਕਾਂ ਵੱਲੋਂ ਆਨਲਾਈਨ ਫ਼ਾਰਮ ਭਰਨ ਦੇ ਨਾਂ ਤੇ ਕੀਤੀ ਜਾ ਰਹੀ ਇਸ ਲੁੱਟ ਖਸੁੱਟ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਮੱਦੇਨਜ਼ਰ ਸਿੱਖਿਆ ਬੋਰਡ ਦੀ ਸਿੰਗਲ ਵਿੰਡੋ ਤੇ ਇੱਕ ਵੱਖਰਾ ਕਾਉਂਟਰ ਸਥਾਪਿਤ ਕਰ ਦਿੱਤਾ ਗਿਆ ਹੈ। ਇਸ ਨਾਲ ਇੱਕ ਤਾਂ ਵਿਦਿਆਰਥੀ ਬੇ-ਵਜਾਹ ਸਮੇਂ ਦੀ ਬਰਬਾਦੀ ਤੋਂ ਬਚ ਸਕਣਗੇ ਅਤੇ ਦੂਜੇ ਇਸ ਕਾਉਂਟਰ ਤੇ ਬਿਨਾਂ ਕਿਸੇ ਵਾਧੂ ਫੀਸ ਦੇ ਆਨਲਾਈਨ ਫਾਰਮ ਭਰਨ ਦੀ ਸੁਵਿਧਾ ਪ੍ਰਾਪਤ ਕਰ ਸਕਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...