Friday, April 17, 2026
spot_img
spot_img

ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਵੱਲੋਂ ਪਹਿਲਾ “ਜੇਸੀ ਪਰਿੰਦਾ ਪੁਰਸਕਾਰ” ਕਾ. ਜਰਨੈਲ ਭਾਈਰੂਪਾ ਨੂੰ ਦਿੱਤਾ

Date:

spot_img

Bathinda News:ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ; ਸਥਾਨਕ ਟੀਚਰਜ਼ ਹੋਮ ਵਿੱਚ ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਭਰਵੀਂ ਹਾਜ਼ਰੀ ਵਾਲਾ ਸਮਾਗਮ ਕੀਤਾ ਗਿਆ। ਜਿਸ ਵਿਚ ਮਰਹੂਮ ਜੇ ਸੀ ਪਰਿੰਦਾ ਦੇ ਪਰਿਵਾਰ ਵੱਲੋਂ ਸਥਾਪਤ ਕੀਤਾ ਗਿਆ ‘ਪਹਿਲਾ ਜੇ ਸੀ ਪਰਿੰਦਾ ਪੁਰਸਕਾਰ” ਉਮਰ ਭਰ ਦੀ ਘਾਲਣਾ ਲਈ ਸਵ. ਕਾ. ਜਰਨੈਲ ਭਾਈਰੂਪਾ ਨੂੰ ਪ੍ਰਦਾਨ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਪੀ ਸੀ ਐਸ ਅਧਿਕਾਰੀ ਗੋਪਾਲ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਜੇ ਸੀ ਪਰਿੰਦਾ ਦੀ ਜੀਵਨ ਸਾਥੀ ਨੀਲਮ ਰਾਣੀ,ਕਾ. ਜਰਨੈਲ ਭਾਈਰੂਪਾ ਦੀ ਪਤਨੀ ਦਲਜੀਤ ਕੌਰ, ਸਾਹਿਤ ਸਭਾ ਦੇ ਸਰਪ੍ਰਸਤ ਗੁਰਦੇਵ ਖੋਖਰ, ਪ੍ਰਧਾਨ ਜਸਪਾਲ ਮਾਨਖੇੜਾ ਸ਼ਾਮਲ ਸਨ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਬਾਖੂਬੀ ਕੀਤਾ।ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਇਸ ਪੁਰਸਕਾਰ ਬਾਰੇ ਅਤੇ ਇਸ ਪੁਰਸਕਾਰ ਦੀ ਕਾਰਜ ਪ੍ਰਣਾਲੀ ਬਾਰੇ ਦਸਿਆ।ਕਹਾਣੀਕਾਰ ਅਗਾਜਬੀਰ ਨੇ ਸਨਮਾਨ ਪੱਤਰ “ਲੋਕਾਂ ਦਾ ਜਰਨੈਲ -ਕਾ. ਜਰਨੈਲ ਭਾਈਰੂਪਾ” ਪੜ੍ਹਿਆ।

ਇਹ ਵੀ ਪੜ੍ਹੋ ਵੱਡੀ ਖ਼ਬਰ; ਪੰਜਾਬ ਦੇ ਇਸ ਜ਼ਿਲ੍ਹੇ ਦੀ ਮਹਿਲਾ SSP ਮੁਅੱਤਲ

ਕਾ. ਜਰਨੈਲ ਭਾਈਰੂਪਾ ਦੀ ਪਤਨੀ ਦਲਜੀਤ ਕੌਰ ਨੂੰ ਸ਼ਾਲ , ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਮੁੱਖ ਵਕਤਾ ਇਤਿਹਾਸਕਾਰ ਡਾ ਸੁਮੇਲ ਸਿੰਘ ਸਿੱਧੂ ਨੇ ਭਾਵਪੂਰਤ ਸ਼ਬਦਾਂ ਵਿਚ ਕਿਹਾ ਕਿ ਜੇ ਸੀ ਪਰਿੰਦਾ ਨੇ ਮਾਰਕਸਵਾਦ ਵੀ ਪੜ੍ਹਿਆ ਸੀ ਤੇ ਉਨ੍ਹਾਂ ਵੇਦ,ਉਪਨਿਸ਼ਦ ਦਾ ਵੀ ਗਹਿਨ ਅਧਿਐਨ ਕੀਤਾ ਸੀ। ਉਨ੍ਹਾਂ ਕਿਹਾ ਕਿ ਹੀਰ ਵਾਰਿਸ ਅਤੇ ਮਿਰਜ਼ਾ ਗ਼ਾਲਿਬ ਦੇ ਪ੍ਰਸੰਗ ਵਿੱਚ ਪਰਿੰਦਾ ਦਾ ਅਧਿਐਨ ਅਤੇ ਪਕੜ ਬਹੁਤ ਜ਼ਿਆਦਾ ਸੀ।ਕਾ. ਜਰਨੈਲ ਭਾਈਰੂਪਾ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਬੁੱਕ ਸੈਂਟਰ ਰਾਹੀਂ ਉਨ੍ਹਾਂ ਮਾਲਵੇ ਦੇ ਇਸ ਖਿੱਤੇ ਵਿੱਚ ਹਜ਼ਾਰਾਂ ਪਾਠਕ ਪੈਦਾ ਕੀਤੇ ਹਨ।ਬੈਂਕ ਇੰਪਲਾਈਜ ਯੂਨੀਅਨ ਦੇ ਸਾਥੀ ਪਵਨ ਕੁਮਾਰ ਜਿੰਦਲ ਨੇ ਜੇ ਸੀ ਪਰਿੰਦਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਾਬਕਾ ਵਿਧਾਇਕ ਕਾ. ਹਰਦੇਵ ਅਰਸ਼ੀ ਨੇ ਜੇ ਸੀ ਪਰਿੰਦਾ ਅਤੇ ਕਾ ਜਰਨੈਲ ਭਾਈਰੂਪਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਸਾਥੀ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਏ ਸਨ।

ਇਹ ਵੀ ਪੜ੍ਹੋ ਨਾਮੀ ਕਬੱਡੀ ਖਿਡਾਰੀ ਦੀ ਖੇਡ ਦੇ ਮੈਦਾਨ ‘ਚ ‘ਰੇਡ’ ਪਾਉਂਦੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਲਛਮਣ ਮਲੂਕਾ,ਕਾ. ਮਹੀਪਾਲ,ਦਮਜੀਤ ਦਰਸ਼ਨ, ਗੁਰਦੇਵ ਖੋਖਰ ਨੇ ਵੀ ਜੇ ਸੀ ਪਰਿੰਦਾ ਅਤੇ ਕਾ ਜਰਨੈਲ ਭਾਈਰੂਪਾ ਬਾਰੇ ਯਾਦਾਂ ਅਤੇ ਦਿਲਚਸਪ ਜਾਣਕਾਰੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।ਇਸ ਸਮੇਂ ਜੇ ਸੀ ਪਰਿੰਦਾ ਅਤੇ ਕਾ ਜਰਨੈਲ ਭਾਈਰੂਪਾ ਦੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਸਮੂਹ ਅਗਾਂਹਵਧੂ ਧਿਰਾਂ ਦੇ ਸਾਥੀ, ਸਾਹਿਤਕ ਸੰਸਥਾਵਾਂ ਦੇ ਮੈਂਬਰ,ਟਰੇਡ ਯੂਨੀਅਨ ਆਗੂ ਅਤੇ ਦੋਹਾਂ ਸਾਥੀਆਂ ਦੇ ਨਿੱਜੀ ਦੋਸਤ ਇਸ ਮੌਕੇ ਹਾਜ਼ਰ ਸਨ। ਹੋਰਨਾਂ ਤੋਂ ਇਲਾਵਾ ਬਲਕਰਨ ਬਰਾੜ, ਹਰਮੰਦਰ ਢਿੱਲੋਂ, ਰਾਜਪਾਲ ਸਿੰਘ,ਪ੍ਰੋ.ਸੁਭਪ੍ਰੇਮ ਬਰਾੜ, ਖੁਸ਼ਵੰਤ ਬਰਗਾੜੀ , ਸੁਰਿੰਦਰ ਪ੍ਰੀਤ ਘਣੀਆਂ , ਅਮਰਜੀਤ ਸਿੰਘ ਜੀਤ, ਸੁਖਦਰਸ਼ਨ ਗਰਗ,ਪ੍ਰਿ. ਜਸਬੀਰ ਸਿੰਘ ਢਿੱਲੋਂ, ਰਮੇਸ਼ ਸੇਠੀ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।ਅੰਤ ਵਿੱਚ ਸਾਹਿਤ ਸਭਾ ਦੇ ਆਗੂ ਦਿਲਬਾਗ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਭਾਜਪਾ ਮਹਿਲਾ ਰਾਖਵਾਂਕਰਨ ਦੇ ਟੀਚੇ ਵਾਰ-ਵਾਰ ਬਦਲ ਰਹੀ ਹੈ: ਹਰਸਿਮਰਤ ਕੌਰ ਬਾਦਲ

👉ਮਹਿਲਾ ਰਾਖਵਾਂਕਰਨ ਕਾਨੂੰਨ ’ਤੇ ਪਾਰਦਰਸ਼ਤਾ ਮੰਗੀ ਤੇ ਕਿਹਾ ਕਿ...