13 Views
ਕਾਂਗਰਸ ਦੇ ਕੌਮੀ ਪ੍ਰਧਾਨ ਮਲਕ ਅਰਜਨ ਖੜ ਕੇ ਹਰੀ ਝੰਡੀ ਦੇ ਕੇ ਯਾਤਰਾ ਨੂੰ ਕਰਨਗੇ ਰਵਾਨਾ
ਨਵੀਂ ਦਿੱਲੀ,14 ਜਨਵਰੀ: ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਮਾਘੀ ਮੌਕੇ 14 ਜਨਵਰੀ ਤੋਂ ਭਾਰਤ ਜੋੜੋ ਨਿਆਇਕ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਯਾਤਰਾ ਉੱਤਰੀ ਪੂਰਬੀ ਸੂਬੇ ਮਨੀਪੁਰ ਦੇ ਥੋਬਲ ਜਿਲੇ ਤੋਂ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਇਕ ਯਾਤਰਾ ਤੋਂ ਪਹਿਲਾ ਕਾਂਗਰਸ ਨੂੰ ਵੱਡਾ ਝਟਕਾ
ਜਿਸ ਨੂੰ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਰੁਜਨ ਖੜਗੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਕਰੀਬ 67 ਦਿਨ ਚੱਲਣ ਵਾਲੀ ਇਹ ਯਾਤਰਾ ਦੇਸ਼ ਦੇ 15 ਸੂਬਿਆਂ ਦੇ 110 ਜਿਲਿਆਂ ਦੇ ਵਿੱਚੋਂ ਗੁਜਰੇਗੀ ਅਤੇ ਕਰੀਬ ਇਹਨਾਂ 67 ਦਿਨਾਂ ਦੇ ਵਿੱਚ 6713 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਇਸ ਯਾਤਰਾ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਦੇ ਨਾਲ ਜੋੜਨਾ ਅਤੇ ਮੋਦੀ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਜਾਣੂ ਕਰਵਾਉਣਾ ਹੈ।