9 Views
ਪਹਿਲੀ ਔਰਤ ਮੁੱਖ ਮੰਤਰੀ ਮਰੀਅਮ ਨਵਾਜ ਦੀ ਵਜ਼ਾਰਤ ਵਿੱਚ ਚੁੱਕੀ ਸਹੁੰ
ਲਾਹੌਰ, 7 ਮਾਰਚ: ਪਾਕਿਸਤਾਨੀ ਪੰਜਾਬ ਦੀ ਵਜ਼ਾਰਤ ਵਿੱਚ ਬੀਤੇ ਕੱਲ ਹੋਏ ਵਾਧੇ ਦੌਰਾਨ ਪਹਿਲੀ ਵਾਰ ਕਿਸੇ ਸਿੱਖ ਵਿਧਾਇਕ ਨੂੰ ਬਤੌਰ ਮੰਤਰੀ ਵਜ਼ਾਰਤ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਵਜੋਂ ਅਹੁੱਦਾ ਸੰਭਾਲਣ ਵਾਲੀ ਮਰੀਅਮ ਨਵਾਜ ਨੇ ਬੀਤੇ ਕੱਲ੍ਹ ਆਪਣੀ ਵਜ਼ਾਰਤ ਵਿੱਚ ਵਾਧਾ ਕੀਤਾ ਸੀ, ਜਿਸ ਵਿੱਚ ਉਨ੍ਹਾਂ ਹੋਰਨਾਂ ਵਿਧਾਇਕਾਂ ਦੇ ਨਾਲ-ਨਾਲ ਨਨਕਾਣਾ ਸਾਹਿਬ ਤੋਂ ਮੁਸਲਿਮ ਲੀਗ ਨਵਾਜ ਦੇ ਦੂਜੀ ਵਾਰ ਦੇ ਵਿਧਾਇਕ ਰਮੇਸ਼ ਸਿੰਘ ਅਰੋੜਾ ਨੂੰ ਬਤੌਰ ਸ਼ਾਮਲ ਕੀਤਾ ਹੈ।
ਪੇਸ਼ੇ ਵਜੋਂ ਇੱਕ ਵਪਾਰੀ ਦੱਸੇ ਜਾ ਰਹੇ 49. ਸਾਲ ਦੇ ਰਮੇਸ਼ ਸਿੰਘ ਅਰੋੜਾ ਪਿਛਲੇ ਕੁਝ ਸਾਲਾਂ ਵਿੱਚ ਪਾਕਿਸਤਾਨ ਦੀ ਸਿਆਸਤ ਚ ਕਾਫੀ ਅੱਗੇ ਵਧੇ ਹਨ। ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਪਾਕਿਸਤਾਨੀ ਸਰਕਾਰ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਗਿਆ ਸੀ ਅਤੇ ਹੁਣ ਬਤੌਰ ਵਜ਼ੀਰ ਸ਼ਾਮਿਲ ਕਰਕੇ ਹੋਰ ਮਾਣ ਦਿੱਤਾ ਹੈ। ਲੈਂਦੇ ਪੰਜਾਬ ਦੇ ਵਿੱਚ ਕਿਸੇ ਸਿੱਖ ਦੇ ਪਹਿਲੀ ਵਾਰ ਵਜ਼ੀਰ ਬਣਨ ਤੇ ਪਾਕਿਸਤਾਨ ਦੀਆਂ ਘੱਟ ਗਿਣਤੀਆਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਰਮੇਸ਼ ਸਿੰਘ ਅਰੋੜਾ ਨੂੰ ਘਟ ਗਿਣਤੀਆਂ ਦੇ ਮਸਲਿਆਂ ਦਾ ਸੂਬਾਈ ਮੰਤਰੀ ਬਣਾਇਆ ਗਿਆ ਹੈ। ਹੋਰ ਬਣੇ ਨਵੇਂ ਮੰਤਰੀਆਂ ਨਾਲ ਸ. ਅਰੋੜਾ ਨੇ ਗਵਰਨਰ ਹਾਊਸ ਵਿੱਚ ਸਹੁੰ ਚੁੱਕ ਦੀ ਰਸਮ ਅਦਾ ਕੀਤੀ।