Sunday, April 19, 2026
spot_img
spot_img

ਬਰਜਿੰਦਰ ਬਰਾੜ ਦੀ ਪੁਸਤਕ ‘ਪੰਜਾਬ ਸਟੂਡੈਂਟਸ ਯੂਨੀਅਨ ਤੇ ਮੇਰਾ ਜੀਵਨ ਸਫ਼ਰਨਾਮਾ’ ਦਾ ਵਿਮੋਚਨ

Date:

spot_img

Bathinda News:ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਦੀ ਪਲੇਠੀ ਪੁਸਤਕ ‘ਪੰਜਾਬ ਸਟੂਡੈਂਟਸ ਯੂਨੀਅਨ ਤੇ ਮੇਰਾ ਜੀਵਨ ਸਫ਼ਰਨਾਮਾ’ ਦਾ ਵਿਧਿਵਤ ਵਿਮੋਚਨ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਬੱਗਾ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਲੇਖਕ ਦੇ ਨਾਲ ਜਸਵਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਜਸਪਾਲ ਮਾਨਖੇੜਾ ਅਤੇ ਤਰਸੇਮ ਨਰੂਲਾ ਸ਼ਾਮਲ ਸਨ।ਸਮਾਗਮ ਦੀ ਸ਼ੁਰੂਆਤ ਇਨਕਲਾਬੀ ਲੇਖਕ ਮਰਹੂਮ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਕੀਤੀ ਗਈ। ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਨੇ ਸਵਾਗਤ ਭਾਸ਼ਣ ਦਿੰਦਿਆਂ ਕਿਹਾ ਕਿ ਇਹ ਪੁਸਤਕ ਸਿਰਫ਼ ਯਾਦਾਂ ਦਾ ਸੰਕਲਨ ਨਹੀਂ, ਸਗੋਂ ਵਿਦਿਆਰਥੀ ਅੰਦੋਲਨਾਂ ਦੇ ਇਤਿਹਾਸ ਨਾਲ ਜੁੜਿਆ ਮਹੱਤਵਪੂਰਨ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਇਤਿਹਾਸ ਨੂੰ ਖੁਦ ਦਰਜ ਕਰਨ ਵਿੱਚ ਪਿੱਛੇ ਰਹੇ ਹਾਂ, ਜਿਸ ਕਾਰਨ ਕਈ ਪੱਖ ਅਧੂਰੇ ਰਹਿ ਜਾਂਦੇ ਹਨ।

ਇਹ ਵੀ ਪੜ੍ਹੋ  ਘੋਰ ਕਲਯੁਗ ; Bathinda ‘ਚ ਮਾਂ ਨੇ ਭੈਣ ਤੇ ਦੋਸਤ ਨਾਲ ਮਿਲਕੇ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ

ਲੇਖਕ ਬਰਜਿੰਦਰ ਸਿੰਘ ਬਰਾੜ ਨੇ ਪੁਸਤਕ ਲਿਖਣ ਦੀ ਪ੍ਰੇਰਣਾ ਬਾਰੇ ਦੱਸਦਿਆਂ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਰਚਨਾ ਸਿਰਫ਼ ਵਿਅਕਤੀਗਤ ਜੀਵਨ ਯਾਤਰਾ ਨਹੀਂ, ਬਲਕਿ ਸਮੇਂ ਦੇ ਸੰਘਰਸ਼ਾਂ ਅਤੇ ਵਿਦਿਆਰਥੀ ਲਹਿਰ ਦੀ ਸਾਂਝੀ ਕਹਾਣੀ ਹੈ।ਜਸਪਾਲ ਮਾਨਖੇੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡਾ ਅਸਲ ਇਤਿਹਾਸ ਬਹੁਤ ਹੱਦ ਤੱਕ ਲਿਖਿਆ ਨਹੀਂ ਗਿਆ, ਜਿਸ ਕਾਰਨ ਤਸਵੀਰ ਅਧੂਰੀ ਦਿਸਦੀ ਹੈ। ਉਨ੍ਹਾਂ ਦੱਸਿਆ ਕਿ ਖੱਬੀ ਲਹਿਰ ਨੇ ਵਿਦਿਆਰਥੀ, ਕਿਸਾਨੀ ਅਤੇ ਸਾਹਿਤਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਮੌਜੂਦਾ ਗੁੰਝਲਦਾਰ ਹਾਲਾਤਾਂ ’ਤੇ ਨਿਡਰ ਲਿਖਣ ਦੀ ਲੋੜ ਹੈ।ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਲੇਖਕ ਨੇ ਨਕਸਲਬਾੜੀ ਦੇ ਪ੍ਰਭਾਵ ਹੇਠ ਕੰਮ ਕਰਨ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਆਪਣੇ ਜੀਵਨ ਦੇ ਤਜਰਬਿਆਂ ਨੂੰ ਬਿਨਾਂ ਝਿਜਕ ਸੱਚਾਈ ਨਾਲ ਦਰਜ ਕੀਤਾ ਹੈ। ਪ੍ਰੋ. ਤਰਸੇਮ ਨਰੂਲਾ ਨੇ ਇਸ ਪੁਸਤਕ ਨੂੰ ਜੁਝਾਰੂ ਜੀਵਨ ਦੀ ਸੱਚੀ ਕਥਾ ਕਰਾਰ ਦਿੰਦਿਆਂ ਕਿਹਾ ਕਿ ਕਥਨੀ ਅਤੇ ਕਰਨੀ ਦੀ ਏਕਤਾ ਹੀ ਅਜਿਹੀ ਲਿਖਤ ਨੂੰ ਜਨਮ ਦਿੰਦੀ ਹੈ।

ਇਹ ਵੀ ਪੜ੍ਹੋ Punjab ਦੇ ਵਿੱਚ ਕੈਂਸਰ ਦੀ ਭਿਆਨਕ ਸਥਿਤੀ; ਹਰ ਰੋਜ਼ ਕੈਂਸਰ ਕਾਰਨ ਹੋ ਰਹੀ ਹੈ 8 ਔਰਤਾਂ ਦੀ ਮੌ+ਤ

ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਪੁਸਤਕ ਯਾਦਾਂ ਨਾਲ ਭਰਪੂਰ ਹੈ ਅਤੇ ਲੋਕ ਲਹਿਰਾਂ ਨਾਲ ਜੁੜੇ ਕਾਰਕੁਨਾਂ ਦੇ ਬਾਅਦ ਵਿੱਚ ਬੁਰਜੂਆ ਰਾਜਨੀਤੀ ਵਿੱਚ ਜਾਣ ਦੇ ਮਸਲੇ ’ਤੇ ਵੀ ਚਰਚਾ ਦੀ ਲੋੜ ਹੈ। ਕਰਤਾਰ ਸਿੰਘ ਬਰਾੜ ਅਤੇ ਡਾ. ਅਜੀਤਪਾਲ ਸਿੰਘ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੀ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਪੁਸਤਕ ਨਵੀਂ ਪੀੜ੍ਹੀ ਲਈ ਪ੍ਰੇਰਣਾਦਾਇਕ ਸਾਬਤ ਹੋਵੇਗੀ।
ਅੰਤ ਵਿੱਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰਿੰਸੀਪਲ ਬੱਗਾ ਸਿੰਘ ਨੇ ਪੁਸਤਕ ਨੂੰ ਮੁੱਲਵਾਨ ਕਰਾਰ ਦਿੰਦਿਆਂ ਕਿਹਾ ਕਿ ਹੋਰ ਤੱਥ ਅਤੇ ਜਾਣਕਾਰੀ ਜੋੜ ਕੇ ਇਸਨੂੰ ਹੋਰ ਵੀ ਵਿਸਤ੍ਰਿਤ ਬਣਾਇਆ ਜਾ ਸਕਦਾ ਹੈ।ਇਸ ਮੌਕੇ ਲੇਖਕ ਦੀ ਧਰਮਪਤਨੀ ਗੁਰਚਰਨ ਕੌਰ, ਸਾਬਕਾ ਆਗੂ ਮਾਸਟਰ ਕਰਨੈਲ ਸਿੰਘ, ਨੰਦ ਸਿੰਘ ਮਹਿਤਾ, ਦਰਸ਼ਨ ਸਿੰਘ ਜੈਕ, ਮਾਸਟਰ ਰੇਸ਼ਮ ਲਾਲ, ਗੁਰਿੰਦਰ ਸਿੰਘ ਲੋਹਰਾ, ਪਾਵਕੋਮ ਦੇ ਤੱਤਕਾਲੀ ਐਕਸੀਅਨ ਮਹੇਸ਼ ਗਰੋਵਰ, ਅਜੀਤ ਦੇ ਸੀਨੀਅਰ ਪੱਤਰਕਾਰ ਬਲਦੇਵ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਅਤੇ ਵਰਕਰ ਹਾਜ਼ਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਬੇਅਦਬੀ ਘਟਨਾਵਾਂ ਸਬੰਧੀ ਬਿੱਲ ਨੂੰ ਗਵਰਨਰ ਦੀ ਪ੍ਰਵਾਨਗੀ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...