Tuesday, February 17, 2026

ਬਲਾਕ ਫਿਰੋਜ਼ਪੁਰ-2 ਦੀਆਂ ਸਕੂਲ ਖੇਡਾਂ ਬੜੀ ਸ਼ਾਨੋ-ਸ਼ੌਕਤ ਨਾਲ ਹੋਈਆਂ ਸੰਪੰਨ

Date:

spot_img

Ferozepur News:ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਕੋਮਲ ਅਰੋੜਾ ਰਹਿਨੁਮਾਈ ਹੇਠ, ਜਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਫਿਰੋਜ਼ਪੁਰ-2 ਦੀਆਂ ਖੇਡਾਂ ਤਿੰਨ ਰੋਜ਼ਾ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਸੋਢੇ ਵਾਲਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਨ ਨਰੂਲਾ ਦੀ ਅਗਵਾਈ ਹੇਠ ਬੜੀ ਸ਼ਾਨੋ-ਸ਼ੌਕਤ ਸਮਾਪਤ ਹੋਈਆਂ। ਸਮਾਪਤੀ ਸਮਾਰੋਹ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਕੋਮਲ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਕੋਮਲ ਅਰੋੜਾ ਅਤੇ ਰਾਜਨ ਨਰੂਲਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਟੂਰਨਾਮੈਂਟ ਕਰਵਾਉਣ ਨਾਲ ਬਲਾਕ ਤੋਂ ਜ਼ਿਲ੍ਹਾ ਤੇ ਜਿਲ਼੍ਹੇ ਤੋਂ ਪੰਜਾਬ ਪੱਧਰ ਦੇ ਖਿਡਾਰੀ ਪੈਦਾ ਹੁੰਦੇ ਹਨ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਕਿਹਾ ਕਿ ਜੇਤੂ ਟੀਮਾਂ ਜਿੱਥੇ ਵਧਾਈ ਦੀਆਂ ਪਾਤਰ ਹੋਣਗੀਆਂ,ਉੱਥੇ ਜੇਤੂਆਂ ਨਾਲ ਮੁਕਾਬਲਾ ਕਰਨ ਵਾਲੀਆਂ ਟੀਮਾਂ ਬਰਾਬਰ ਵਧਾਈ ਦੀਆਂ ਹੱਕਦਾਰ ਹਨ।ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸਭਿਆਚਾਰ ਗਤੀਵਿਧੀ ਦੀ ਪੇਸ਼ਕਾਰੀ ਕੀਤੀ।ਇਹਨਾਂ ਮੁਕਾਬਲਿਆਂ ਵਿੱਚ ਕਬੱਡੀ ਲੜਕੇਪਹਿਲਾ ਸਥਾਨ ਰੁਕਨੇਵਾਲਾ,ਦੂਜਾ ਸਥਾਨ ਖੁਸ਼ਹਾਲ ਸਿੰਘ ਵਾਲਾ, ਕਬੱਡੀ ਲੜਕੀਆਂ ਪਹਿਲਾ ਸਥਾਨ ਖੁਸ਼ਹਾਲ ਸਿੰਘ ਵਾਲਾ, ਦੂਜਾ ਸਥਾਨ ਰੁਕਨੇਵਾਲਾ,ਖੋ-ਖੋ ਲੜਕੇ ਪਹਿਲਾ ਸਥਾਨ ਖੁਸ਼ਹਾਲ ਸਿੰਘ ਵਾਲਾ, ਦੂਜਾ ਸਥਾਨ ਰੁਕਨੇਵਾਲਾ,

ਇਹ ਵੀ ਪੜ੍ਹੋ  Patiala ‘ਚ BJP ਨੂੰ ਵੱਡਾ ਝਟਕਾ; ਸਾਬਕਾ Mayor ਮੁੜ Cong ‘ਚ ਹੋਇਆ ਸ਼ਾਮਲ

ਖੋ-ਖੋ ਲੜਕੀਆਂ ਪਹਿਲਾ ਸਥਾਨ ਖੁਸ਼ਹਾਲ ਸਿੰਘ ਵਾਲਾ, ਦੂਜਾ ਸਥਾਨ ਰੁਕਨੇਵਾਲਾ,ਚੈਸ ਲੜਕੇ ਪਹਿਲਾ ਸਥਾਨ ਰੁਕਨੇਵਾਲਾ, ਦੂਜਾ ਸਥਾਨ ਖੁਸ਼ਹਾਲ ਸਿੰਘ ਵਾਲਾ, ਚੈਸ ਲੜਕੀਆਂ ਪਹਿਲਾ ਸਥਾਨ ਰੁਕਣੇ ਵਾਲਾ, ਦੂਜਾ ਸਥਾਨ ਖੁਸ਼ਹਾਲ ਸਿੰਘ ਵਾਲਾ, ਰੱਸਾਕਸੀ ਪਹਿਲਾ ਸਥਾਨ ਖੁਸ਼ਹਾਲ ਸਿੰਘ ਵਾਲਾ, ਦੂਜਾ ਸਥਾਨ ਆਰਿਫ ਕੇ, ਯੋਗਾ ਲੜਕੇ ਪਹਿਲਾ ਸਥਾਨ ਖੁਸ਼ਹਾਲ ਸਿੰਘ ਵਾਲਾ, ਦੂਜਾ ਸਥਾਨ ਅਟਾਰੀ, ਯੋਗਾ ਲੜਕੀਆਂ ਪਹਿਲਾ ਸਥਾਨ ਖੁਸ਼ਹਾਲ ਸਿੰਘ ਵਾਲਾ, ਦੂਜਾ ਸਥਾਨ ਅਟਾਰੀ, ਕੁਸ਼ਤੀਆਂ 25 ਕਿਲੋ ਵਰਗ ਸਰਤਾਜ ਸੋਢੇਵਾਲਾ ਪਹਿਲਾ ਸਥਾਨ, 30 ਕਿਲੋ ਵਰਗ ਹਰਪਾਲ ਸੋਢੇਵਾਲਾ ਪਹਿਲਾ ਸਥਾਨ, ਨਕਸ਼ ਆਸਲ ਦੂਜਾ ਸਥਾਨ, 32 ਕਿਲੋ ਵਰਗ ਅੰਸ਼ਦੀਪ ਸਿੰਘ ਸੋਢੇਵਾਲਾ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ 100 ਮੀਟਰ ਲੜਦੇ ਰਾਜਾ ਆਰਿਫ ਕੇ, ਅਲਫਾਜ਼ ਹਾਕੇ ਵਾਲਾ, ਅੰਸ਼ਪ੍ਰੀਤ ਖੁਸ਼ਹਾਲ ਸਿੰਘ ਵਾਲਾ, 100 ਮੀਟਰ ਕੁੜੀਆਂ ਸਿਮਰਨ ਚੁਗੱਤੇ ਵਾਲਾ, ਅਨੂਰੀਤ ਕੌਰ ਖੁਸ਼ਹਾਲ ਸਿੰਘ ਵਾਲਾ, ਕੋਮਲਪ੍ਰੀਤ ਕੌਰ ਰੁਕਣੇ ਵਾਲਾ, 200 ਮੀਟਰ ਲੜਕੇ ਰਮਨਦੀਪ ਸਿੰਘ ਅਟਾਰੀ, ਗੁਰਨੂਰ ਸਿੰਘ ਆਰਿਫ਼ ਕੇ, ਰਮਨਦੀਪ ਸਿੰਘ ਅਟਾਰੀ, ਗੁਰਨੂਰ ਸਿੰਘ ਆਰਿਫ਼ ਕੇ, ਸਹਿਜਦੀਪ ਸਿੰਘ ਰੁਕਣੇ ਵਾਲਾ, 200 ਮੀਟਰ ਲੜਕੀਆਂ ਨੂਰ ਖੁਸ਼ਹਾਲ ਸਿੰਘ ਵਾਲਾ, ਵੀਰਾ ਆਰਿਫ ਕੇ, ਅਨਮੋਲ ਆਰਿਫ ਕੇ, 600 ਮੀਟਰ ਲੜਕੇ ਰਾਜਾ ਆਰਿਫ ਕੇ, ਦਲਜੀਤ ਰੁਕਨੇਵਾਲਾ, ਸੈਮੂਲ,ਗੁਰਪਿੰਦਰ ਸਿੰਘ ਖੁਸ਼ਹਾਲ ਸਿੰਘ ਵਾਲਾ, 600 ਮੀਟਰ ਲੜਕੀਆਂ ਜਸ਼ਨਪ੍ਰੀਤ ਕੌਰ ਖੁਸ਼ਹਾਲ ਸਿੰਘ ਵਾਲਾ,

ਇਹ ਵੀ ਪੜ੍ਹੋ  ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

ਨਵਜੋਤ ਕੌਰ ਖੁਸ਼ਹਾਲ ਸਿੰਘ ਵਾਲਾ, ਸਮਾਇਰਾ ਰੁਕਨੇਵਾਲਾ, 400 ਮੀਟਰ ਲੜਦੇ ਗੁਰਨੂਰ ਆਰਿਫ ਕੇ, 400 ਮੀਟਰ ਲੜਕੇ ਗੁਰਨੂਰ ਆਰਿਫ ਕੇ, ਰਾਹੁਲ ਖੁਸ਼ਹਾਲ ਸਿੰਘ ਵਾਲਾ, ਅਨਮੋਲ ਰੁਕਨੇਵਾਲਾ, 400 ਮੀਟਰ ਲੜਕੀਆਂ ਵੀਰਾਂ ਆਰਿਫ਼ ਕੇ, ਨੂਰ ਖੁਸ਼ਹਾਲ ਸਿੰਘ ਵਾਲਾ, ਸਹਿਜਪ੍ਰੀਤ ਕੌਰ ਰੁਕਨੇਵਾਲਾ ਸਥਾਨ ਹਾਸਲ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਮਹਿੰਦਰ ਸਿੰਘ ਸ਼ੈਲੀ ਅਤੇ ਸਰਬਜੀਤ ਸਿੰਘ ਭਾਵੜਾ ਵੱਲੋਂ ਬਾਭੂਖੀ ਨਿਭਾਈ। ਇਸ ਮੌਕੇ ਇੰਚਾਰਜ ਬਲਾਕ ਖੇਡਾਂ ਕਵਲਬੀਰ ਸਿੰਘ, ਬੀਐੱਸਓ ਅਤਰ ਸਿੰਘ ਗਿੱਲ, ਸੀ.ਐੱਚ.ਟੀ ਪਰਮਿੰਦਰਜੀਤ ਕੌਰ, ਅੰਜੂ ਬਾਲਾ, ਨਤਾਸ਼ਾ ਚੌਧਰੀ, ਰਾਧਿਕਾ, ਸਕੂਲ ਮੁਖੀ ਸੋਢੇ ਗੁਰਮੀਤ ਸਿੰਘ,ਮਹਿੰਦਰ ਸਿੰਘ ਸ਼ੈਲੀ, ਹਰਜੀਤ ਸਿੰਘ ਸਿੱਧੂ, ਤਰਸੇਮ ਸਿੰਘ,ਜਗਜੀਤ ਸਿੰਘ, ਨਿਰਮਲ ਸਿੰਘ,ਜਗਦੀਪ ਘਈ,ਬਲਕਾਰ ਸਿੰਘ ਗਿੱਲ, ਸੰਜੇ ਚੌਧਰੀ, ਰਾਜੇਸ਼ ਮੱਕੜ, ਪਰਮਜੀਤ ਸਿੰਘ,ਅਮਿਤ ਸੋਨੀ, ਜਸਪ੍ਰੀਤ ਪੁਰੀ, ਅਮਰੀਕ ਸਿੰਘ, ਮਨਦੀਪ ਸਿੰਘ, ਸੰਦੀਪ ਕੌਰ, ਨਿਸ਼ਾ ਕੰਬੋਜ, ਸਮਨਦੀਪ ਕੌਰ,ਸੁਖਦੇਵ ਸਿੰਘ, ਪ੍ਰਗਟ ਸਿੰਘ ਗਿੱਲ, ਤਰਸੇਮ ਲਾਲ, ਜਸਬੀਰ ਸਿੰਘ,ਬਲਜਿੰਦਰ ਸਿੰਘ ਇੰਟਰਨੈਸ਼ਨਲ ਖਿਡਾਰੀ ਪ੍ਰਗਟ ਸਿੰਘ ਗਿੱਲ, ਸਰਪੰਚ ਮੰਗਲ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਵਿਜੀਲੈਂਸ ਵੱਲੋਂ ਦਰਜ਼ ਕੇਸ ‘ਚ AAP ਦੀ ਮਹਿਲਾ ਆਗੂ ਦੀ ਜਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ

Bathinda News: Bathinda ਦੀ ਵਿਜੀਲੈਂਸ ਬਿਊਰੋ ਵੱਲੋ ਲੰਘੀ 5...

ਭੁੱਚੋਂ ਹਾਦਸਾ; ਗਰੀਬ ਪ੍ਰਵਾਰ ਦੇ ਹੱਕ ‘ਚ ਆਇਆ ਸਾਰਾ ਪਿੰਡ, ਕੌਮੀ ਮਾਰਗ ‘ਤੇ ਲਗਾਇਆ ਧਰਨਾ

Bathinda News: ਬੀਤੇ ਕੱਲ ਬਠਿੰਡਾ-ਰਾਮਪੁਰਾ ਰੋਡ ‘ਤੇ ਪਿੰਡ ਭੁੱਚੋਂ...

ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਨਾਲ ਹਿਤਾਂ ਦੇ ਟਕਰਾਅ ‘ਤੇ ਕੀਤਾ ਸਵਾਲ

👉ਪੁੱਛਿਆ: ਪੰਜਾਬ ਦੇ ਪਾਣੀਆਂ ਤੇ ਸਥਿਤੀ ਸਪਸ਼ਟ ਕਰੇ ਪੰਜਾਬ...