ਬਠਿੰਡਾ, 28 ਫ਼ਰਵਰੀ : ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਨੇ ਹਰਪਾਲ ਸਿੰਘ ਖੁਰਮੀ ਦੀ ਪ੍ਰਧਾਨਗੀ ਹੇਠ ਸਥਾਨਕ ਐਮ.ਐਸ.ਡੀ. ਸਕੂਲ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਇਤਿਹਾਸਕਾਰ ਅਤੇ ਸਾਹਿਤਕਾਰ ਹਰਿੰਦਰ ਸਿੰਘ ਖਾਲਸਾ ਸਾਮਿਲ ਹੋਏ। ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਦੇ ਕੇ ਜੀ ਆਇਆਂ ਆਖਿਆ ਅਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪ੍ਰਧਾਨਗੀ ਭਾਸ਼ਣ ਵਿੱਚ ਦੱਸਿਆ ਕਿ ਭਾਸ਼ਾ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਂਦਾ। ਪੰਜਾਬੀਆਂ ਦੀ ਮੁੱਖ ਭਾਸ਼ਾ ਪੰਜਾਬੀ ਹੈ ਅਤੇ ਪੰਜਾਬ ਵਾਸੀਆਂ ਨੂੰ ਹਰ ਵੇਲੇ ਹਰ ਕੰਮ ਲਈ ਇਸ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਕੌਂਸਲ ਦੇ ਸਾਰੇ ਕੰਮ ਪੰਜਾਬੀ ਵਿੱਚ ਕੀਤੇ ਜਾਣਗੇ।
ਹਿਮਾਚਲ ਦੀ Cong Govt ’ਤੇ ਛਾਏ ਖ਼ਤਰੇ ਦੇ ਬੱਦਲ, Ex CM ਦੇ ਪੁੱਤਰ ਨੇ ਛੱਡੀ ਮੰਤਰੀ ਦੀ ਕੁਰਸੀ
ਕਵੀਸ਼ਰ ਜਗਦੇਵ ਸਿੰਘ ਸਾਹੋਕੇ ਦੇ ਜੱਥੇ ਵੱਲੋਂ ਮਾਤਭਾਸ਼ਾ ਦਿਵਸ ਬਾਰੇ ਰਾਜੋ ਬਲੀ ਦੀਆਂ ਕਵਿਤਾਵਾਂ ਸੁਣਾ ਕੇ ਬੜਾ ਰੰਗ ਬੰਨਿ੍ਹਆ। ਇਸ ਸਮਾਗਮ ਵਿੱਚ ਸਤਵੰਤ ਕੌਰ ਚੇਅਰਪਰਸਨ, ਜਗਤਾਰ ਸਿੰਘ ਭੰਗੂ ਮੀਤ ਪ੍ਰਧਾਨ, ਦਰਸ਼ਨ ਸਿੰਘ ਭੁੱਲਰ, ਤਰਸੇਮ ਸਿੰਘ ਨਰੂਲਾ ਅਤੇ ਆਰ ਕੇ ਜੈਨ ਨੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਸਾਹਿਤਕਾਰ ਕੌਂਸਲ ਮੈਂਬਰ ਤਰਸੇਮ ਸਿੰਘ ਨਰੂਲਾ, ਬਸੰਤ ਸਿੰਘ ਬਰਾੜ, ਜਗਤਾਰ ਸਿੰਘ ਭੰਗੂ ਅਤੇ ਸਤਿੰਦਰ ਕੌਰ ਨੂੰ ਪੰਜਾਬੀ ਸਾਹਿਤ ਲਿਖਣ ਲਈ ਸਨਮਾਨਿਤ ਕੀਤਾ ਗਿਆ।ਮੀਟਿੰਗ ਵਿੱਚ ਹਾਜਰ ਮੈਬਰਾਂ ਵਿੱਚ ਜਿੰਨਾਂ ਦੀ ਸ਼ਾਦੀ ਫਰਵਰੀ ਮਹੀਨੇ ਵਿੱਚ ਹੋਈ ਹੈ, ਉਹਨਾਂ ਦੀ ਸਾਲਗਿਰਾਹ ਮਨਾਈ ਗਈ, ਉਹਨਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।