ED ਦੀ Raid ਤੋਂ ਮੰਤਰੀ ਮੁੰਡੀਆਂ ਵੱਲੋਂ ਗੰਭੀਰ ਦੋਸ਼; ਪਾਰਟੀ ਬਦਲਣ ਲਈ ਪਾਇਆ ਗਿਆ ਦਬਾਅ!

Date:

spot_img

👉ਕਿਹਾ, ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ ਨੂੰ ਕੀਤਾ ਗਿਆ ਤੰਗ ਪ੍ਰੇਸ਼ਾਨ
👉ਰਵਨੀਤ ਬਿੱਟੂ ‘ਤੇ ਵੀ ਕਸਿਆ ਤੰਜ਼
Chandigarh News: ਬੀਤੇ ਕੱਲ ਆਪਣੇ ਭਤੀਜ਼ੇ ਪ੍ਰਿੰਸ ਮੁੰਡੀਆ ਦੇ ਘਰ ED ਵਲੋਂ ਕਰੀਬ ਕੀਤੀ ਗਈ 16 ਘੰਟਿਆਂ ਦੀ ਛਾਪੇਮਾਰੀ (Raid) ਤੋਂ ਬਾਅਦ ਅੱਜ ਵੀਰਵਾਰ ਨੂੰ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਗੰਭੀਰ ਦੋਸ਼ ਲਗਾਏ ਗਏ। ਚੰਡੀਗੜ੍ਹ ਦੇ ਪਾਰਟੀ ਦਫ਼ਤਰ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ, ‘‘ Raid ਦੌਰਾਨ ਪੁੱਜੇ ਅਫ਼ਸਰਾਂ ਦੀ ਟੀਮ ਨੇ ਉਸਦੇ ਪ੍ਰਵਾਰ ਉੱਪਰ ਪਾਰਟੀ ਬਦਲਣ ਦਾ ਦਬਾਅ ਪਾਇਆ ਗਿਆ ਤੇ ਨਾਲ ਹੀ ਘਰ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਗਰਭਵਤੀ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ।”

ਇਹ ਵੀ ਪੜ੍ਹੋ 👉ED ਦੇ ਛਾਪਿਆਂ ਦੇ ਵਿਰੋਧ ‘ਚ AAP ਦਾ ਜਬਰਦਸਤ ਪ੍ਰਦਰਸ਼ਨ…

ਕੇਂਦਰ ਦੀ ਮੋਦੀ ਸਰਕਾਰ ਤੋਂ ਲੈ ਕੇ ਈਡੀ ਤੱਕ ਆਪਣਾ ਗੁੱਸਾ ਕੱਢਦਿਆਂ ਸ਼੍ਰੀ ਮੁੰਡੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਕਰੀਬ 125 ਗਜ਼ ਦੇ ਮਕਾਨ ਦੀ ਤਲਾਸ਼ੀ 2 ਘੰਟਿਆਂ ਵਿਚ ਖ਼ਤਮ ਹੋਣ ਦੇ ਬਾਵਜੂਦ ਈਡੀ ਦੀ ਟੀਮ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 3 ਵਜੇ ਤੱਕ ਬੈਠੀ ਰਹੀ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਟੀਮ ਦੇ ਵਿਚ ਸ਼ਾਮਲ ਲੋਕਾਂ ਵੱਲੋਂ ਸ਼ਰਾਬ ਵੀ ਪੀਤੀ ਹੋਈ ਸੀ। ਮੁੰਡੀਆਂ ਨੇ ਆਪਣੇ ਦੋਸ਼ਾਂ ਦੀ ਲੜੀ ਅੱਗੇ ਜਾਰੀ ਰੱਖਦਿਆਂ ਕਿਹਾ ਕਿ ਪ੍ਰਵਾਰ ਦੀਆਂ ਔਰਤਾਂ ਉੱਪਰ ਗਲਤ ਬਿਆਨ ਦੇਣ ਲਈ ਦਬਾਅ ਬਣਾਇਆ ਗਿਆ।ਇੱਥੋਂ ਤੱਕ ਉਨ੍ਹਾਂ ਦੇ ਘਰ ਆਈ ਇੱਕ ਮਹਿਲਾ ਰਿਸ਼ਤੇਦਾਰ ਨੂੰ ਆਪਣੇ ਇੱਕ ਮਹੀਨਿਆਂ ਦੇ ਬੱਚੇ ਨੂੰ ਦੁੱਧ ਪਿਲਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਜਦਕਿ 7 ਮਹੀਨਿਆਂ ਦੀ ਗਰਭਵਤੀ ਪ੍ਰਿੰਸ ਦੀ ਪਤਨੀ ਨੁੰ ਬੈਠਣ ਨਹੀਂ ਦੱਤਾ ਗਿਆ। ਪ੍ਰਿੰਸ ਦੀ ਮੰਮੀ ਨੂੰ ਬੇਟੇ ਨੂੰ ਮੰਤਰੀ ਦਾ ਸਾਥ ਛੱਡਣ ਜਾਂ ਫ਼ਿਰ ਮੰਤਰੀ ਨੂੰ ਪਾਰਟੀ ਛੱਡਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ 👉Punjab Police ਦੇ ਬਰਖ਼ਾਸਤ AIG ਨੇ 6 ਸਾਲਾਂ ਬਾਅਦ ਕੀਤਾ ਆਤਮਸਮਰਪਣ, ਪਾਈ ਗ੍ਰਿਫਤਾਰੀ

ਇਸ ਮੌਕੇ ਮੰਤਰੀ ਮੁੰਡੀਆਂ ਨੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ‘ਤੇ ਵੀ ਸਿਆਸੀ ਤੰਜ਼ ਕਸਦਿਆਂ ਕਿਹਾ, ‘‘ ਸ਼੍ਰੀ ਬਿੱਟੂ ਵੱਲੋਂ ਕੇਂਦਰ ਵਿਚੋਂ ਵਿਹਲੇ ਹੋਣ ਤੋਂ ਬਾਅਦ ਲੁਧਿਆਣਾ ‘ਚ ਟਰੈਵਲ ਏਜੰਸੀ ਖੋਲ ਲਈ ਹੈ, ਜਿੱਥੋਂ ਟਿਕਟਾਂ ਕਰਵਾਕੇ ਰਾਤੋ-ਰਾਤ ਮੇਰੇ ਭਤੀਜ਼ੇ ਸਮੇਤ ਮੈਂਨੂੰ ਅਮਰੀਕਾ ਭੇਜ ਦਿੱਤਾ।” ਮੁੰਡੀਆਂ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਤੇ ਨਾਂ ਹੀ ਕਿਤੇ ਭੱਜਣਗੇ, ਬਲਕਿ ਭਾਜਪਾ ਦੀ ਇਸ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰਨਗੇ। ਉਨ੍ਹਾਂ ਕਿਹਾ ਕਿ ਬੀਜੇਪੀ ਡਰਾ ਕੇ ਧਮਕਾ ਕੇ ਇਸ ਤਰੀਕੇ ਨਾਲ ਪੰਜਾਬ ਚ ਇਲੈਕਸ਼ਨ ਜਿੱਤਣਾ ਚਾਹੁੰਦੀ ਆ ਪ੍ਰੰਤੂ ਪੰਜਾਬੀ ਇਸਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਮੂੰਹ ਤੋੜਵਾਂ ਜਵਾਬ ਦੇਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab ਨੇ ਮੋਦੀ ਨੂੰ ਨਕਾਰਿਆ, ਹੁਣ ਉਹ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਕੇ ਬਦਲਾ ਲੈ ਰਹੇ ਹਨ: ਆਪ

👉ਈਡੀ ਦੀ ਕਾਰਵਾਈ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ 3...

ED ਦੇ ਛਾਪਿਆਂ ਦੇ ਵਿਰੋਧ ‘ਚ AAP ਦਾ ਜਬਰਦਸਤ ਪ੍ਰਦਰਸ਼ਨ…

Mohali News: ED (ਇਨਫ਼ੋਰਸਮੈਂਟ ਡਾਇਰੈਕਟੋਰੇਟ) ਦੇ ਵੱਲੋਂ ਮੋਹਾਲੀ ਸਥਿਤ...

Punjab Police ਦੇ ਬਰਖ਼ਾਸਤ AIG ਨੇ 6 ਸਾਲਾਂ ਬਾਅਦ ਕੀਤਾ ਆਤਮਸਮਰਪਣ, ਪਾਈ ਗ੍ਰਿਫਤਾਰੀ

Patiala News : Punjab Police ਦੇ ਵਿਵਾਦਤ ਬਰਖ਼ਾਸਤ AIG...