Bathinda News: SSD Girls College Bathinda (ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ) ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਬੀ.ਏ., ਬੀ.ਐਸ.ਸੀ. (ਮੈਡੀਕਲ ਅਤੇ ਨਾਨ-ਮੈਡੀਕਲ), ਬੀ.ਐਸ.ਸੀ. (ਸੀ ਐਸ ਐਮ), ਐਮ.ਏ.(ਅੰਗਰੇਜ਼ੀ) ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ‘ਯਾਦੋਂ ਕਾ ਕਾਰਵਾਂ’ ਥੀਮ ਤਹਿਤ ਇੱਕ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਪਾਰਟੀ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਵੱਲੋਂ ਸ਼ਮ੍ਹਾ ਰੌਸ਼ਨ ਨਾਲ ਕੀਤੀ ਗਈ । ਇਸ ਮੌਕੇ ਜੱਜ ਸਾਹਿਬਾਨਾਂ ਦੀ ਭੂਮਿਕਾ ਡਾ. ਬਿਮਲਾ ਸਾਹੂ (ਕਾਰਜਕਾਰੀ ਪ੍ਰਿੰਸੀਪਲ ਐਸ.ਐਸ.ਡੀ ਬੀ.ਐੱਡ) ਅਤੇ ਡਾ. ਪੌਮੀ ਬਾਂਸਲ (ਮੁਖੀ ਕਾਮਰਸ ਵਿਭਾਗ) ਵੱਲੋਂ ਨਿਭਾਈ ਗਈ । ਪਾਰਟੀ ਨੂੰ ਮੰਨੋਰੰਜਕ ਬਣਾਉਣ ਲਈ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ ਵਿਦਿਆਰਥੀਆਂ ਨੇ ਆਪਣੇ-ਆਪਣੇ ਹੁਨਰ ਦੀ ਪੇਸ਼ਕਾਰੀ ਕੀਤੀ ।
ਇਹ ਵੀ ਪੜ੍ਹੋ Bathinda Police ਦੀ ਵੱਡੀ ਕਾਰਵਾਈ; ਈ-ਰਿਕਸ਼ਾ ਚਾਲਕ ‘ਲੈਂਡੀ ਗੈਂਗ’ ਦੀ ਸਰਗਨਾ ਵਿਰੁਧ ਪਰਚਾ ਦਰਜ਼
ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਾਇਗੀ ਲੈ ਰਹੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਸਾਨੂੰ ਜਿੰਦਗੀ ਵਿੱਚ ਮਿਹਨਤ ਕਰਕੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਜਿੰਦਗੀ ਦੇ ਮਿਥੇ ਹੋਏ ਟੀਚੇ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਚਲਦੇ ਰਹਿਣਾ ਚਾਹੀਦਾ ਹੈ ।ਇਸ ਮੌਕੇ ਜਿੱਥੇ ਜੱਜਾਂ ਵੱਲੋਂ ਬੇਹਤਰੀਨ ਪੰਜ ਟੈਗ ਚੁਣੇ ਗਏ ਉੱਥੇ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਵੋਟਾਂ ਦੇ ਅਧਾਰ ਤੇ ਵੀ ਪੰਜ ਟੈਗਾਂ ਦੀ ਚੋਣ ਕੀਤੀ ਗਈ । ਕਰਵਾਏ ਗਏ ਮੁਕਾਬਲਿਆਂ ਦੇ ਅਧਾਰ ‘ਤੇ ਬੀ.ਏ. ਵਿੱਚੋਂ ਫਸਟ ਰਨਰ ਅੱਪ ਮੰਨਤ ਅਤੇ ਯਾਦਵੀ, ਸੈਕਿੰਡ ਰਨਰ ਅੱਪ ਖੁਸ਼ਬੂ ਅਤੇ ਖੁਸ਼ੀ ਸਿੱਕਾ ਅਤੇ ਮਿਸ ਫੇਅਰਵੈੱਲ ਭੂਮਿਕਾ ਰਹੀ । ਬੀ.ਐਸਸੀ. (ਮੈਡੀਕਲ) ਵਿੱਚੋਂ ਮਿਸ ਫੇਅਰਵੈੱਲ ਵਰਤਿਕਾ ਅਤੇ ਐਮ.ਏ. ਅੰਗਰੇਜ਼ੀ ਵਿੱਚੋਂ ਸ਼ਾਇਨਾ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ ।
ਇਹ ਵੀ ਪੜ੍ਹੋ CM Bhagwant Mann ਤੋਂ ਪਹਿਲਾਂ AAP ਛੱਡਣ ਵਾਲੇ MP ਰਾਸ਼ਟਰਪਤੀ ਨੂੰ ਮਿਲਣਗੇ !
ਐਮ. ਐਸ. ਸੀ (ਗਣਿਤ) ਵਿੱਚੋਂ ਹਰਸ਼ਿਤਾ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ । ਮੰਚ ਸੰਚਾਲਨ ਬੀ.ਏ ਭਾਗ ਦੂਜਾ ਦੀਆਂ ਵਿਦਿਆਰਥਣਾਂ ਸੁਖਦੀਪ ਅਤੇ ਸੁਮਨਦੀਪ ਦੁਆਰਾ ਅਤੇ ਬੀ.ਏ ਭਾਗ ਤੀਜਾ ਦੀਆਂ ਵਿਦਿਆਰਥਣਾਂ ਖੁਸ਼ੀ ਸਿੱਕਾ ਅਤੇ ਮਹਿਕਦੀਪ ਵੱਲੋਂ ਬਾਖੂਬੀ ਨਿਭਾਇਆ ਗਿਆ । ਵਿਦਾਇਗੀ ਲੈ ਰਹੀਆਂ ਸਮੁੱਚੀਆਂ ਵਿਦਿਆਰਥਣਾਂ ਦੇ ਅਧਾਰ ਤੇ ਭਾਗ ਤੀਜਾ ਦੀਆਂ ਵਿਦਿਆਰਥਣਾਂ ਵੱਲੋਂ ਇਸ ਕਾਲਜ ਵਿੱਚ ਬਿਤਾਏ ਗਏ ਪਲਾਂ ਨੂੰ ਇੱਕ ਵੀਡਿਓ ਰਾਹੀਂ ਪੇਸ਼ ਕੀਤਾ ਗਿਆ ਅਤੇ ਪਾਰਟੀ ਦੇ ਆਯੋਜਨ ਲਈ ਅਗਵਾਈ ਕਰਨ ਲਈ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਸਵੀਤਾ ਭਾਟੀਆ ਅਤੇ ਡਾ. ਤਰੂ ਮਿੱਤਲ ਦਾ ਧੰਨਵਾਦ ਕਰਨ ਉਪਰੰਤ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਕਾਲਜ ਸਟਾਫ਼ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੰਜੇ ਗੋਇਲ ਅਤੇ ਜਰਨਲ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਕਾਰਜਕਾਰੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




