ਬਠਿੰਡਾ ਸ਼ਹਿਰ ’ਚ ਬਣ ਰਹੀਆਂ ਨਜਾਇਜ਼ਾਂ ਇਮਰਾਤਾਂ ਦੇ ਮੁੱਦੇ ’ਤੇ ਸਮਾਜਸੇਵੀ ਨੇ ਅਧਿਕਾਰੀਆਂ ’ਤੇ ਚੁੱਕੇ ਸਵਾਲ

Date:

spot_img

👉ਕੁੱਝ ਦਿਨ ਪਹਿਲਾਂ ਸੀਲ ਕੀਤੀ ਕਰੋੜਾਂ ਦੀ ਵਪਾਰਕ ਬਿਲਡਿੰਗ ਬਾਰੇ ਦਿੱਤੀਆਂ ਰੀਪੋਰਟਾਂ ਕੀਤੀਆਂ ਜਾਰੀ
Bathinda News:ਪੂਰੇ ਪੰਜਾਬ ਦੇ ਵਿਚ ਨਜਾਇਜ਼ ਇਮਾਰਤਾਂ ਦੀ ਉਸਾਰੀ ਨੂੰ ਸ਼ਹਿ ਦੇਣ ਦੇ ਮਾਮਲੇ ਵਿਚ ਪਿਛਲੇ ਕਈ ਸਾਲਾਂ ਤੋਂ ਚਰਚਾ ਵਿਚ ਚੱਲੇ ਆ ਰਹੇ ਨਗਰ ਨਿਗਮ ਬਠਿੰਡਾ ਦੀ ਕਾਰਗੁਜ਼ਾਰੀ ਉਪਰ ਹੁਣ ਹੋਰ ਵੱਡੇ ਸਵਾਲ ਖ਼ੜੇ ਹੋਏ ਹਨ। ਪਿਛਲੇ ਦਿਨੀਂ ਨਿਗਮ ਵੱਲੋਂ ਸਰਕਾਰ ਦੀ ਸਖ਼ਤੀ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਖ਼ਾਨਾਪੂਰਤੀ ਕਰਦਿਆਂ ਸ਼ਹਿਰ ਦੀਆਂ ਕੁੱਝ ਨਕਸ਼ੇ ਦੇ ਉਲਟ ਬਣਾਈਆਂ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ।ਇਸ ਦੌਰਾਨ ਅੱਜ ਵੀਰਵਾਰ ਨੂੰ ਸਥਾਨਕ ਰੇਲਵੇ ਸਟੇਸ਼ਨ ਦੇ ਨਜਦੀਕ ਮਦੋਕਪੁਰਾ ਮੁਹੱਲੇ ਦੇ ਵਿਚ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਸੀਲ ਕੀਤੀ ਇੱਕ ਇਮਾਰਤ ਦੇ ਬਾਹਰ ਖੜ ਕੇ ਇੱਕ ਸਮਾਜ ਸੇਵੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਉਪਰ ਸਵਾਲ ਖੜੇ ਕੀਤੇ ਹਨ।

ਇਹ ਵੀ ਪੜ੍ਹੋ  ਮਾਂ ਤੇ ਨਵਜੰਮੇ ਬੱਚੇ ਦੀ ਮੌ+ਤ, ਪ੍ਰਵਾਰ ਵੱਲੋਂ ਬਠਿੰਡਾ ਦੇ ਨਾਮੀ ਹਸਪਤਾਲ ਅੱਗੇ ਧਰਨਾ

ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਇਸ ਮੌਕੇ ਜਾਰੀ ਕੀਤੀ ਇੱਕ ਵੀਡੀਓ ਵਿਚ ਇਸੇ ਇਮਾਰਤ ਦੀਆਂ ਨਿਗਮ ਅਧਿਕਾਰੀਆਂ ਵੱਲੋਂ ਤਿਆਰ ਕੀਤੀਆਂ ਇੱਕ-ਦੂਜੇ ਉਲਟ ਦੋ ਰੀਪੋਰਟਾਂ ਦਿਖ਼ਾਉਂਦਿਆਂ ਦਾਅਵਾ ਕੀਤਾ ਕਿ ‘‘ ਆਪਣੀ ਕਥਿਤ ਭ੍ਰਿਸਟਾਚਾਰੀ ਨੀਤੀ ਨੂੰ ਛੁਪਾਉਣ ਦੇ ਲਈ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ। ’’ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਇਸ ਇਮਾਰਤ ਬਾਰੇ ਹੋਈ ਇੱਕ ਸਿਕਾਇਤ ਉਪਰ ਆਪਣੀ 15-02-2024 ਨੂੰ ਲਿਖਤੀ ਰੀਪੋਰਟ ਪੇਸ਼ ਕਰਦਿਆਂ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੇ ਇਸਨੂੰ ਸਹੀ ਦਸਿਆ ਸੀ ਤੇ ਨਾਲ ਹੀ ਆਪਣੀ ਰੀਪੋਰਟ ਵਿਚ ਇਹ ਵੀ ਦਾਅਵਾ ਕੀਤਾ ਸੀ ਕਿ ਇੱਥੇ ਨਕਸ਼ੇ ਮੁਤਾਬਕ ਪਹਿਲੀ ਅਤੇ ਦੂਜੀ ਮੰਜ਼ਿਲ ਦੀ ਉਸਾਰੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ  ਭਾਜਪਾ ਆਗੂ ਦੇ ਘਰ ਗ੍ਰਨੇਡ ਹਮਲੇ ਦੇ ਤਾਰ ‘ਯੂ.ਪੀ ’ਨਾਲ ਜੁੜੇ, ਪੁਲਿਸ ਟੀਮਾਂ ਵੱਲੋਂ ਖੋਜ ਜਾਰੀ

ਪ੍ਰੰਤੂ ਜਦ ਮੁਹੱਲਾ ਵਾਸੀਆਂ ਵੱਲੋਂ ਸਿਕਾਇਤਾਂ ਜਾਰੀ ਰਹੀਆਂ ਤੇ ਉਨ੍ਹਾਂ ਵੱਲੋਂ ਬਕਾਇਦਾ ਫ਼ੋਟੋਆਂ ਤੇ ਵੀਡੀਓ ਨੱਥੀ ਕਰਕੇ ਇਸਦੀ ਸਿਕਾਇਤ ਕੀਤੀ ਗਈ ਤਾਂ ਇਸੇ ਨਿਗਮ ਦੇ ਅਧਿਕਾਰੀਆਂ ਨੇ 24-03-2025 ਤਿਆਰ ਕੀਤੀ ਰੀਪੋਰਟ ਵਿਚ ਇਸ ਉਸਾਰੀ ਨੂੰ ਨਕਸ਼ੇ ਦੇ ਉਲਟ ਗੈਰ-ਕਾਨੂੰਨੀ ਦਸਿਆ ਹੈ। ਮਹੇਸ਼ਵਰੀ ਨੇ ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਗੰਭੀਰਤਾ ਨਾਲ ਪੜਤਾਲ ਕਰਨ ਦੀ ਅਪੀਲ ਕੀਤੀ ਹੈ। ਉਧਰ ਜਦ ਇਸ ਮਾਮਲੇ ਸਬੰਧੀ ਨਿਗਮ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਛੁੱਟੀ ਹੋਣ ਦਾ ਬਹਾਨਾ ਲਗਾਉਂਦਿਆਂ ਰਿਕਾਰਡ ਦੇਖ ਕੇ ਹੀ ਕੁੱਝ ਦੱਸ ਸਕਣ ਦਾ ਦਾਅਵਾ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

spot_img
spot_img

Share post:

Popular

More like this
Related