ਪਿੰਡਾਂ ਵਿਚ ਵੀ ਖੇਡਾਂ ਦੀ ਮੰਗ ਅਨੁਸਾਰ ਸਪੋਰਟਸ ਨਰਸਰੀਆਂ ਬਨਾਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 2 ਜਨਵਰੀ : ਖੇਡਾਂ ਦੇ ਖੇਤਰਾਂ ਵਿਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਚੁੱਕੇ ਹਰਿਆਣਾ ਵਿਚ ਹੁਣ ਪਿੰਡ-ਪਿੰਡ ਤਕ ਖੇਡ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਨੌਜੁਆਨਾਂ ਦੀ ਖੇਡ ਪ੍ਰਤਿਭਾਵਾਂ ਨੂੰ ਬਚਪਨ ਤੋਂ ਤਰਾਸ਼ਿਆ ਜਾ ਸਕੇ। ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਖੇਤਰ ਅਨੁਸਾਰ ਪ੍ਰਸਿੱਦ ਖੇਡਾਂ ਵਿਚ ਨੌਜੁਆਨਾਂ ਨੂੰ ਟਰੇਂਡ ਕਰਨ ਦੇ ਲਈ ਸਪੈਸ਼ਲਾਈਜਡ ਹਾਈ ਪਾਵਰ ਪਰਾਫੋਰਮੈਂਸ ਸੈਂਟਰ ਖੋਲਣ ਦੀ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੰਨ੍ਹਾਂ ਕੇਂਦਰਾਂ ਵਿਚ ਸਿਰਫ ਇਕ ਹੀ ਖੇਡ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਨੌਜੁਆਨ ਆਪਣੀ ਆਪਣੀ ਦਿਲਚਸਪੀ ਅਨੁਸਾਰ ਉਸ ਖੇਡ ਵਿਚ ਮਾਹਰ ਹੋ ਸਕੇ ਅਤੇ ਸੂਬੇ ਤੇ ਦੇਸ਼ ਦਾ ਨਾਂਅ ਕੌਮਾਂਤਰੀ ਪੱਧਰ ’ਤੇ ਰੋਸ਼ਨ ਕਰ ਸਕੇ।
ਦੇਸ਼ ਭਰ ‘ਚ ਟਰੱਕ ਡਰਾਈਵਰਾਂ ਦੀ ਹੜਤਾਲ, ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ
ਅੱਜ ਇੱਥੇ ਹਰਿਆਣਾ ਵਿਚ ਖੇਡਾਂ ਲਈ ਨਵਾਂ ਬੁਨਿਆਦੀ ਢਾਂਚਾ ਵਿਕਸਿਤ ਦੇ ਰੋਡਮੈਪ ਦੇ ਸਬੰਧ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਮਨਸ਼ਾ ਹੈ ਕਿ ਹਰ ਖੇਤਰ ਵਿਚ ਸਪੋਰਟਸ ਇੰਫਰਾਸਟਕਚਰ ਨੂੰ ਮਜਬੂਤ ਬਨਾਉਣਾ ਹੈ, ਇਸ ਦੇ ਲਈ ਬੇਹੱਦ ਜਰੂਰੀ ਹੈ ਕਿ ਖੇਤਰ ਅਨੁਸਾਰ ਜਿੱਥੇ-ਜਿੱਥੇ ਜੋ ਖੇਡ ਪ੍ਰਸਿੱਧ ਹਨ, ਉੱਥੇ ਉਨ੍ਹਾਂ ਖੇਡਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇ। ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਮੈਡਲ ਜੇਤੂ ਖਿਡਾਰੀ, ਜੋ ਆਊਟਸਟੈਂਡਿੰਗ ਸਪੋਰਟਸਪਰਸਨ ਪੋਲਿਸੀ (ਓਏਸਪੀ) ਦੇ ਤਹਿਤ ਨੌਕਰੀ ਪ੍ਰਾਪਤ ਕਰ ਚੁੱਕੇ ਹਨ, ਉਨ੍ਹਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਜਾਵੇ ਕਿ ਉਹ ਆਪਣੇ ਆਪਣੇ ਖੇਡਾਂ ਵਿਚ ਨੌਜੁਆਨਾਂ ਨੁੰ ਪ੍ਰਤਿਭਾਵਾਨ ਬਨਾਉਣ ਲਈ ਸਪੋਰਟਸ ਨਰਸਰੀਆਂ ਦਾ ਸੰਚਾਲਨ ਕਰਨ।
ਹਰਿਆਣਾ ’ਚ ਡੇਢ ਦਰਜ਼ਨ ਆਈਏਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਮੀਟਿੰਗ ਵਿਚ ਦਸਿਆ ਗਿਆ ਕਿ ਜੀਆਈਏਸ ਹਰਿਆਣਾ ਪੋਰਟਲ ’ਤੇ ਰਾਜ ਵਿਚ ਉਪਲਬਧ ਸਪੋਰਟਸ ਇੰਫ?ਰਾਸਟਕਚਰ ਦਾ ਪੂਰਾ ਡਾਟਾ ਅਪਲੋਡ ਕਰ ਦਿੱਤਾ ਗਿਆ ਹੈ। ਮੌਜੂਦਾ ਵਿਚ 11 ਸਪੋਰਟਸ ਇੰਫਰਾਸਟਕਚਰ ਦਾ ਕੰਮ ਵੱਖ-ਵੱਖ ਪੱਧਰ ’ਤੇ ਨਿਰਮਾਣਧੀਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿਚ ਸਪੋਰਟਸ ਇੰਫਰਾਸਟਕਚਰ ਉਪਲਬਧ ਹੈ, ਇਸ ਲਈ ਖੇਡ ਵਿਭਾਗ ਵੱਲੋਂ ਇਸ ਦੀ ਵਰਤੋ ਕੀਤਾ ਜਾ ਸਕਦਾ ਹੈ। ਮੀਟਿੰਗ ਵਿਚ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਵਿਕਾਸ ਅਤੇ ਪ੍ਰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਵਿਰਕ, ਖੇਡ ਵਿਭਾਗ ਦੇ ਨਿਦੇਸ਼ਕ ਯਸ਼ੇਂਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
Share the post "ਨੌਜਵਾਨਾਂ ਦੀ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਨ ਲਈ ਹੋਰ ਮਜਬੂਤ ਹੋਵੇਗਾ ਖੇਡ ਬੁਨਿਆਦੀ ਢਾਂਚਾ:ਮੁੱਖ ਮੰਤਰੀ"