ਰਾਜ ਸਰਕਾਰ ਨੇ ਹਮੇਸ਼ਾ ਵਿਕਾਸ ਅਤੇ ਲੋਕ ਭਲਾਈ ਨੂੰ ਪਹਿਲ ਦਿੱਤੀ:ਮੁੱਖ ਮੰਤਰੀ

Date:

spot_img

👉ਸਰਕਾਰ ਹਰੇਕ ਵਰਗ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ
Haryana News:ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਦਾ ਸਾਥ ਭਾਜਪਾ ਨਾਲ ਹੈ ਅਤੇ ਟ੍ਰਿਪਲ ਇੰਜਨ ਦੀ ਮਜ਼ਬੂਤ ਸਰਕਾਰ ਹਰਿਆਣਾ ਵਿਚ ਬਣਨ ਜਾ ਰਹੀ ਹੈ। ਰਾਜ ਸਰਕਾਰ ਨੇ ਹਮੇਸ਼ਾ ਵਿਕਾਸ ਅਤੇ ਲੋਕ ਭਲਾਈ ਨੂੰ ਪਹਿਲ ਦਿੱਤੀ ਹੈ। ਸਰਕਾਰ ਹਰੇਕ ਵਰਗ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਮੁੱਖ ਮੰਤਰੀ ਅੱਜ ਯਮੁਨਾਨਗਰ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਹਾਜ਼ਿਰ ਲੋਕਾਂ ਨੂੰ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਾਚੀਨ ਦੇਵੀ ਮੰਦਿਰ ਅਤੇ ਸ੍ਰੀ ਖੇੜਾ ਮਹਾਰਾਜ ਦੇ ਚਰਣਾਂ ਵਿਚ ਸ਼ੀਸ਼ ਨਵਾਇਆ ਅਤੇ ਸੂਬੇ ਦੀ ਜਨਤਾ ਦੀ ਖੁਸ਼ਹਾੀ ਦੀ ਪ੍ਰਾਥਨਾ ਕੀਤੀ।

ਇਹ ਵੀ ਪੜ੍ਹੋ  ਫ਼ਰੀਦਕੋਟ ਦੇ ਨਾਮੀ ਸਕੂਲ ਅੱਗੇ ਕਾਰ ਨੂੰ ਲੱਗੀ ਅੱਗ

ਉਨ੍ਹਾਂ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਭ ਕਾ ਸਾਥ-ਸੱਭ ਕਾ ਵਿਕਾਸ ਅਤੇ ਹਰਿਆਣਾ ਇਕ-ਹਰਿਆਣਾਵੀਂ ਇਕ ਦੇ ਮੂਲਮੰਤਰੀ ‘ਤੇ ਚਲਦੇ ਹੋਏ ਸਾਰੇ ਹਰਿਆਣਾ ਅਤੇ ਹਰੇਕ ਹਰਿਆਣਵੀਂ ਦੀ ਤਰੱਕੀ ਅਤੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਤਰ੍ਹਾਂ ਨਿਕਾਯ ਚੋਣਾਂ ਤੋਂ ਬਾਅਦ ਸੂਬੇ ਵਿਚ ਤਿੰਨ ਗੁਣ ਗਤੀ ਨਾਲ ਵਿਕਾਸ ਹੋਵੇਗਾ।ਪ੍ਰੋਗ੍ਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਕੰਮਾਂ ਤੋਂ ਸੰਤੁਸ਼ਟ ਹੈ।

ਇਹ ਵੀ ਪੜ੍ਹੋ  ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਨਿਕਾਯ ਚੋਣ ਵਿਚ ਭਾਜਪਾ ਨੂੰ ਜੋਰਦਾਰ ਸਮੱਰਥਨ ਮਿਲ ਰਿਹਾ ਹੈ, ਇਸ ਲਈ ਇੰਨ੍ਹਾਂ ਚੋਣਾਂ ਵਿਚ ਭਾਜਪਾ ਇਤਿਹਾਸਕ ਜਿੱਤ ਹਾਸਲ ਕਰੇਗੀ ਅਤੇ ਹਰਿਆਣਾ ਵਿਚ ਟ੍ਰਿਪਲ ਇੰਜਨ ਦੀ ਮਜ਼ਬੂਤ ਸਰਕਾਰ ਬਣੇਗੀ।ਮੁੱਖ ਮੰਤਰੀ ਨੇ ਕਿਹਾ ਕਿ ਛੋਟੀ ਸਰਕਾਰ ਬਣਨ ਨਾਲ ਜਿੱਥੇ ਇਕ ਪਾਸੇ ਵਿਕਾਸ ਦੀ ਗਤੀ ਤੇਜੀ ਹੋਵੇਗੀ, ਉੱਥੇ ਸਰਕਾਰੀ ਦੀਆਂ ਯੋਜਨਾਵਾਂ ਦਾ ਲੋਕਾਂ ਨੂੰ ਸਿੱਧਾ ਲਾਭ ਵੀ ਮਿਲੇਗਾ।ਪ੍ਰੋਗ੍ਰਾਮ ਵਿਚ ਕੈਬਿਨੇਟ ਮੰਤਰੀ ਸ਼ਾਮ ਸਿੰਘ ਰਾਣਾ, ਵਿਧਾਇਕ ਘਣਸ਼ਾਮ ਦਾਸ ਅਰੋੜਾ, ਸਾਬਕਾ ਮੰਤਰੀ ਕੰਵਰਪਾਲ ਗੁੱਜਰ ਸਮੇਤ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

PSPCL ਵੱਲੋਂ ਪਟਿਆਲਾ ਵਿਖੇ ਮਾਸਿਕ ਇਨੋਵੇਸ਼ਨ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ

Patiala News : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL)...

70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ: ਯੋਗਾ ਅੰਡਰ-17 ਲੜਕਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਬਣਿਆ ਚੈਂਪੀਅਨ

Sports News: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਠਿੰਡਾ ਸ੍ਰੀ ਰਾਜੀਵ...

BIG NEWS: PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ

ਚੰਡੀਗੜ੍ਹ: ਪੰਜਾਬ ਵਿੱਚ PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ...