ਸਵਰਨਕਾਰ ਬਰਾਦਰੀ ਨੇ ਸ੍ਰੀ ਅਖੰਡ ਪਾਠ ਕਰਵਾ ਕੇ ਮਨਾਇਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

Date:

spot_img

Bathinda News: ਭਾਰਤੀਆ ਸਵਰਨਕਾਰ ਸੇਵਾ ਸੁਸਾਇਟੀ ਅਤੇ ਸਵਰਨਕਾਰ ਸੰਘ ਜ਼ਿਲ੍ਹਾ ਬਠਿੰਡਾ ਨੇ ਕਰਤਾਰ ਸਿੰਘ ਜੌੜਾ ਸਟੇਟ ਪ੍ਰਧਾਨ ਭਾਰਤੀਆ ਸਵਰਨਕਾਰ ਸੇਵਾ ਸੁਸਾਇਟੀ ਅਤੇ ਪੰਜਾਬ ਸਵਰਨਕਾਰ ਸੰਘ ਦੀ ਰਹਿਨੁਮਾਈ ਹੇਠ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼ 1 ਵਿਖੇ ਹਸਤ ਕਲਾ ਦੇ ਵਿਸ਼ਵ ਗੁਰੁ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾ ਕੇ ਬੜੀ ਧੂਮਧਾਮ ਨਾਲ ਮਨਾਇਆ। ਸਮਾਗਮ ਵਿੱਚ ਜਗਰੂਪ ਸਿੰਘ ਗਿੱਲ ਐਮ ਐਲ ਏ, ਪਦਮਜੀਤ ਮਹਿਤਾ ਮੇਅਰ ਮਿਉਂਸਪਲ ਕਾਰਪੋਰੇਸ਼ਨ ਬਠਿੰਡਾ, ਸਰੂਪ ਸਿੰਗਲਾ ਸਾਬਕਾ ਮੰਤਰੀ, ਨੀਲ ਗਰਗ ਚੇਅਰਮੈਨ ਇੰਡਸਟਰੀਜ਼, ਅਨਿਲ ਠਾਕੁਰ-ਚੇਅਰਮੈਨ, ਅਮ੍ਰਿਤਪਾਲ ਅੱਗਰਵਾਲ ਚੇਅਰਮੈਨ, ਰਾਜਨ ਗਰਗ ਪ੍ਰਧਾਨ ਜ਼ਿਲ੍ਹਾ ਕਾਂਗਰਸ ਬਠਿੰਡਾ,ਗੋਪਾਲ ਸਿੰਘ ਹਲਕਾ ਇੰਚਾਰਜ ਦਿਹਾਤੀ ਆਪ ਪਾਰਟੀ, ਹਰਵਿੰਦਰ ਸਿੰਘ ਖਾਲਸਾ ਪ੍ਰਧਾਨ ਮਾਲਵਾ ਹੈਰੀਟੇਜ ਅਤੇ ਸਭਿਆਚਾਰਕ ਫਾਊਂਡੇਸ਼ਨ, ਚਮਕੌਰ ਸਿੰਘ ਮਾਨ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ,

ਇਹ ਵੀ ਪੜ੍ਹੋ 👉Sangrur ‘ਚ PRTC ਬੱਸ ਨਾਲ ਵਾਪਰਿਆਂ ਭਿਆਨਕ ਹਾਦਸਾ, 4 ਦੀ ਮੌ/ਤ, ਦਰਜ਼ਨਾਂ ਜ*ਖ਼*ਮੀ

ਅਮਿਤ ਕਪੂਰ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ,ਗੁਰਚਰਨ ਸਿੰਘ ਓ ਐਸ ਡੀ ਸੁਖਬੀਰ ਬਾਦਲ, ਜਸਕਰਨ ਸਿੰਘ ਗਹਿਰੀ ਹਲਕਾ ਇੰਚਾਰਜ ਅਕਾਲੀਦਲ, ਬਲਜਿੰਦਰ ਸਿੰਘ ਪਲਟਾ-ਮੈਂਬਰ ਸਵਰਨਕਾਰ ਵੈਲਫੇਅਰ ਬੋਰਡ ਪੰਜਾਬ, ਕਿਸ਼ਨ ਸਿੰਘ ਭਾਗੀਵਾਂਦਰ ਹਲਕਾ ਇੰਚਾਰਜ ਕਾਂਗਰਸ ਤਲਵੰਡੀ ਸਾਬੋ, ਬਲਜੀਤ ਸਿੰਘ ਬੀੜ ਬਹਿਮਨ ਸਾਬਕਾ ਮੇਅਰ ਬਠਿੰਡਾ, ਅਸ਼ੋਕ ਭਾਰਤੀ ਸਾਬਕਾ ਚੇਅਰਮੈਨ ਇੰਮਰੂਵਮੈਂਟ ਟਰੱਸਟ, ਤਰਸੇਮ ਗੋਇਲ ਸਾਬਕਾ ਡਿਪਟੀ ਮੇਅਰ, ਲਛਮਣ ਸਿੰਘ ਮਲੂਕਾ (ਮਲੂਕਾ ਆਈ.ਏ.ਐਸ. ਇੰਸਟੀਚਿਊਟ), ਨਰਪਿੰਦਰ ਸਿੰਘ ਜਲਾਲ, ਸਵਰਨਕਾਰ ਸੇਵਾ ਸੋਸਾਇਟੀ ਦੇ ਗੁਰਮੀਤ ਸਿੰਘ ਮਸੌਣ ਜਿਲ੍ਹਾ ਪ੍ਰਧਾਨ ਮੁਕਤਸਰ, ਬਲਵੰਤ ਸਿੰਘ ਭਿੱਖੀ ਜਿਲ੍ਹਾ ਪ੍ਰਧਾਨ ਸੰਗਰੂਰ, ਲਖਵਿੰਦਰ ਸਿੰਘ ਮੂਸਾ ਜਿਲ੍ਹਾ ਪ੍ਰਧਾਨ ਮਾਨਸਾ, ਸਵਰਨਕਾਰ ਸੰਘ ਦੇ ਪਰਮਜੀਤ ਸਿੰਘ ਜੌਹਰ ਜਿਲ੍ਹਾ ਪ੍ਰਧਾਨ ਮੁਕਤਸਰ, ਕੁਲਵਿੰਦਰ ਸਿੰਘ ਕੰਡਾ ਸ਼ਹਿਰੀ ਪ੍ਰਧਾਨ ਮੁਕਤਸਰ, ਗੁਰਪਰੀਤ ਸਿੰਘ ਜਰਨਲ ਸੈਕਟਰੀ ਮੁਕਤਸਰ, ਅਵਤਾਰ ਸਿੰਘ ਪ੍ਰਧਾਨ ਮਲੋਟ, ਮਨਜੀਤ ਸਿੰਘ ਧੁੰਨਾ ਪ੍ਰਧਾਨ ਭਗਤਾ, ਰਜਿੰਦਰ ਕਾਲਾ ਪ੍ਰਧਾਨ ਮੌੜ, ਬ੍ਰਿਜਪਾਲ ਪ੍ਰਧਾਨ ਰਾਮਪੁਰਾ, ਸੁਖਬੀਰ ਸਿੰਘ ਪ੍ਰਧਾਨ ਕੋਟ ਫੱਤਾ, ਰੇਸ਼ਮ ਸਿੰਘ ਖੁਰਮੀ ਪ੍ਰਧਾਨ ਭੁੱਚੋ ਮੰਡੀ, ਰਾਮ ਸਿੰਘ ਪ੍ਰਧਾਨ ਰਾਮਾ ਮੰਡੀ ਅਤੇ ਪਰਿਵਾਰਾਂ ਸਮੇਤ ਵੱਖ-ਵੱਖ ਸ਼ਹਿਰ ਮੰਡੀਆਂ ਤੋਂ ਸੋਸਾਇਟੀ ਅਤੇ ਸੰਘ ਦੇ ਅਹੁਦੇਦਾਰ, ਪੁਲਿਸ, ਪ੍ਰਸ਼ਾਸਨ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੈਤਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ 👉New Zealand ‘ਚ ਦੀਵਾਲੀ ਵਾਲੀ ਰਾਤ ਕਾਰ ਹਾਦਸੇ ਵਿਚ ਦੋ ਪੰਜਾਬੀ ਲੜਕਿਆਂ ਅਤੇ ਇੱਕ ਲੜਕੀ ਦੀ ਮੌ/ਤ

ਕਰਤਾਰ ਸਿੰਘ ਜੌੜਾ, ਹਰਪਾਲ ਸਿੰਘ ਖੁਰਮੀ ਪ੍ਰਧਾਨ ਸਵਰਨਕਾਰ ਸੇਵਾ ਸੁਸਾਇਟੀ ਜ਼ਿਲ੍ਹਾ ਬਠਿੰਡਾ, ਮਨਮੋਹਨ ਸਿੰਘ ਕੁੱਕੂ ਪ੍ਰਧਾਨ ਸਵਰਨਕਾਰ ਸੰਘ ਜ਼ਿਲ੍ਹਾ ਬਠਿੰਡਾ, ਮਹਿੰਦਰ ਸਿੰਘ ਭੋਲਾ ਸ਼ਹਿਰੀ ਪ੍ਰਧਾਨ ਸੋਸਾਇਟੀ ਅਤੇ ਭੋਲਾ ਸਿੰਘ ਸਦਿਓੜਾ ਸ਼ਹਿਰੀ ਪ੍ਰਧਾਨ ਸਵਰਨਕਾਰ ਸੰਘ ਅਤੇ ਰਾਜਿੰਦਰ ਸਿੰਘ ਖੁਰਮੀ ਸਟੇਟ ਜਰਨਲ ਸਕੱਤਰ ਸੇਵਾ ਸੁਸਾਇਟੀ ਨੇ ਆਏ ਹੋਏ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਹਰਪਾਲ ਸਿੰਘ ਖੁਰਮੀ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਕਰਤਾਰ ਸਿੰਘ ਜੌੜਾ ਨੇ ਸਵਰਨਕਾਰ ਸੇਵਾ ਸੁਸਾਇਟੀ ਦੀ ਕਾਰਜਸ਼ੈਲੀ ਬਾਰੇ ਦੱਸਿਆ ਅਤੇ ਸਮਾਗਮ ਵਿੱਚ ਸ਼ਾਮਲ ਹੋਈਆਂ ਸੰਗਤਾਂ ਦੇ ਚਰਨਾਂ ਦੀ ਧੂਲ ਸਿਰ ਮੱਥੇ ਲਾਉਂਦੇ ਹੋਏ ਸਤਿਕਾਰਯੋਗ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਰਾਜਿੰਦਰ ਸਿੰਘ ਖੁਰਮੀ ਨੇ ਸਮਾਗਮ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Sri Muktsar Sahib Police ਦੀ ਕਾਰਵਾਈ: ਜ਼ਮੀਨੀ ਵਿਵਾਦ ਵਿੱਚ ਫਾਇਰਿੰਗ ਕਰਨ ਵਾਲੇ 11 ਵਿਅਕਤੀ ਕਾਬੂ, 4 ਪਿਸਤੌਲ ਬਰਾਮਦ

Sri Muktsar Sahib News:ਡੀਜੀਪੀ ਪੰਜਾਬ ਅਤੇ ਆਈਜੀ ਫਰੀਦਕੋਟ ਰੇਂਜ...

SSD Girls College Bathinda ਵਿਖੇ ਟੈਕਫੈਸਟ ਬੜੇ ਉਤਸ਼ਾਹ ਨਾਲ ਮਨਾਇਆ ਗਿਆ

Bathinda News: SSD Girls College Bathinda ਵਿਖੇ ਪੀ.ਜੀ. ਕੰਪਿਊਟਰ...