👉ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰੈਜੀਡੈਂਟ ਕਰਤਾਰ ਸਿੰਘ ਜੌੜਾ ਸੁਖਮਨੀ ਸਾਹਿਬ ਪਾਠ ਮੌਕੇ ਹੋਏ ਨਤਮਸਤਕ
Sri Mukatsar Sahib News: ਸ੍ਰੀ ਵਿਸ਼ਵਕਰਮਾ ਦਿਵਸ ਅਤੇ ਬੰਦੀ ਛੋੜ ਦਿਵਸ ਮਨਾਉਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਵਰਨਕਾਰ ਸੰਘ ਦੇ ਪ੍ਰਮੁੱਖ ਅਹੁੱਦੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਤਮਸਤਕ ਹੋਏ। ਸਵਰਨਕਾਰ ਸੰਘ ਸ੍ਰੀ ਮੁਕਤਸਰ ਸਾਹਿਬ ਵੱਲੋਂ ਬੰਦੀ ਛੋੜ ਦਿਵਸ, ਹਸਤ ਕਲਾ ਦੇ ਜਗਤ ਗੁਰੂ ਬਾਬਾ ਵਿਸ਼ਵਕਰਮਾ ਦਿਵਸ ਅਤੇ ਸੋਨੀ ਸਵਰਨਕਾਰ ਸਮਾਜ ਦੇ ਆਦਿ ਪੁਰਸ਼ ਸ੍ਰੀ ਅਜਮੀੜ ਦੇਵ ਮਹਾਰਾਜ ਜੀ ਦੀ ਜਯੰਤੀ ਦਾ ਸਮਾਰੋਹ ਸਵਰਨਕਾਰ ਧਰਮਸ਼ਾਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੁਲਵਿੰਦਰ ਸਿੰਘ ਕੰਡਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ. ਕਰਤਾਰ ਸਿੰਘ ਜੌੜਾ ਪ੍ਰਧਾਨ ਪੰਜਾਬ ਸਵਰਨਕਾਰ ਸੰਘ (ਰਜਿ.898) ਅਤੇ ਰਾਸ਼ਟਰੀ ਪ੍ਰਧਾਨ ਅਖਿਲ ਭਾਰਤੀਅ ਸਵਰਨਕਾਰ ਸੰਘ (ਰਜਿ.3545) ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸ੍ਰੀ ਜੌੜਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵਕਰਮਾ ਜੀ ਕਿਰਤ ਕਲਾ ਦੇ ਮਹਾਪੁਰਸ਼ ਸਨ।
ਇਹ ਵੀ ਪੜ੍ਹੋ ਦਿਲ-ਕੰਬਾਉਂ ਘਟਨਾ; ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ
ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਕੰਪਿਉਟਰ ਅਤੇ ਇਲੈਕਟ੍ਰੌੌਨਿਕ ਯੁਗ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਪੂਜਾ ਕਰਨ ਉਪਰੰਤ ਹੀ ਮਸ਼ੀਨੀ ਅਤੇ ਕਾਰੀਗਰੀ ਦੇ ਕੰਮ ਸ਼ੁਰੂ ਕੀਤੇ ਜਾਂਦੇ ਹਨ। ਇਸ ਤਰ੍ਹਾਂ ਹੀ ਸ੍ਰੀ ਅਜਮੀੜ ਦੇਵ ਮਹਾਰਾਜ ਜੀ, ਸੋਨੀ ਸਵਰਨਕਾਰ ਸਮਾਜ ਦੇ ਅਤੀ ਆਦਰਨੀਅ ਹਨ ਜਿੰਨਾਂ ਦੀ ਵਿਸ਼ੇਸ਼ ਤੌਰ ਤੇ ਪੂਜਾ ਕੀਤੀ ਜਾਂਦੀ ਹੈ। ਬੰਦੀ ਛੋੜ ਦਿਵਸ ਸਬੰਧੀ ਸ੍ਰੀ ਜੌੜਾ ਨੇ ਕਿਹਾ ਕਿ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾਏ ਹੋਏ 52 ਹਿੰਦੂ ਰਾਜੇ, ਜਿੰਨਾਂ ਨੂੰ ਥੰਮਾਂ ਨਾਲ ਬੰਨ ਕੇ ਬੇਤਹਾਸ਼ਾ ਤਸ਼ਦਦ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਛੇਵੇ ਪਾਤਸ਼ਾਹ ਸ੍ਰੀ ਗੁਰੁ ਹਰਗੋਵਿੰਦ ਜੀ ਨੇ 52 ਕਲੀਆਂ ਵਾਲਾ ਚੋਲਾ ਪਹਿਨ ਕੇ ਇੱਕ-ਇੱਕ ਕਲੀ ਸਾਰੇ ਰਾਜੇਆਂ ਨੂੰ ਪਕੜਾ ਕੇ ਰਿਹਾ ਕਰਵਾਇਆ ਸੀ। ਗੁਰਦਵਾਰਾ ਸ੍ਰੀ ਚੋਲਾ ਸਾਹਿਬ ਪਿੰਡ ਘੋੜਾਣਾ ਕਲਾਂ ਨਜਦੀਕ ਰਾੜਾ ਸਾਹਿਬ ਜਿਲ੍ਹਾ ਲੁਧਿਆਣਾ ਵਿਖੇ ਇਸ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਨੌਵੇ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦੁਰ ਜੀ ਅਤੇ ਦਸਮੇਂ ਪਾਤਸ਼ਾਹ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਨੇ ਆਪਣੇ ਵੰਸ਼ ਦੀਆਂ ਸ਼ਹਾਦਤਾਂ ਦੇ ਕੇ ਸਾਡੇ ਹਿੰਦੂ ਧਰਮ ਦੀ ਸੁਰੱਖਿਆ ਕੀਤੀ ਜਿਸ ਸਦਕਾ ਅੱਜ ਸਾਡੇ ਹਿੰਦੂ-ਸਿੱਖ ਧਰਮ ਜੀਵਤ ਹਨ।
ਸ੍ਰੀ ਜੌੜਾ ਨੇ ਸਮੱਚੀ ਸਵਰਨਕਾਰ ਬਰਾਦਰੀ ਦੀ ਸੁਖ-ਸ਼ਾਂਤੀ, ਖੁਸ਼ੀਆਂ ਅਤੇ ਤੰਦਰੁਸਤੀਆਂ ਲਈ ਅਰਦਾਸ ਅਰਜੋਈ ਕੀਤੀ ਅਤੇ ਸਵਰਨਕਾਰ ਸੰਘ ਦੇ ਸਾਰੇ ਪ੍ਰਧਾਨ ਸਾਹਿਬਾਨ ਅਤੇ ਐਗਜੈਕਟਿਵ ਟੀਮਾਂ ਦੇ ਮੈਬਰਾਂ ਨੂੰ, ਸਮਾਜ ਦੀ ਭਲਾਈ ਲਈ ਤਨ-ਮਨ ਅਤੇ ਇਮਾਨਦਾਰੀ ਨਾਲ ਸੇਵਾ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਸਵਰਨਕਾਰ ਬਰਾਦਰੀ ਨਾਲ ਸਬੰਧਤ ਵੱਖ-ਵੱਖ ਕਾਰੋਬਾਰੀ, ਨੌਕਰੀ ਪੇਸ਼ਾ ਅਤੇ ਰਿਟਾਇਰਡ ਸਵਰਨਕਾਰ ਸਮਾਜ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਭਾਗ ਲਿਆ ਅਤੇ ਸਵਰਨਕਾਰ ਬਰਾਦਰੀ ਨੂੰ ਹੋਰ ਮਜਬੂਤ ਅਤੇ ਸ਼ਿਖਰਾਂ ਤੇ ਲੈ ਕੇ ਜਾਣ ਦਾ ਪ੍ਰਣ ਕੀਤਾ। ਸੰਘ ਦੇ ਪ੍ਰਧਾਨ ਕੁਲਵਿੰਦਰ ਸਿੰਘ ਕੰਡਾ ਨੇ ਮਹਾਰਾਜਾ ਅਜਮੀੜ ਜੀ ਦੇ ਜੀਵਨ ਬਾਰੇ ਵਿਸਥਾਰ ਜਾਨਕਾਰੀ ਦਿੱਤੀ। ਦਰਸ਼ਨ ਸਿੰਘ (ਬਾਹਮਾਂ ਵਾਲੇ) ਅਤੇ ਡਾ.ਰਵਿੰਦਰ ਵਰਮਾ ਡੱਬਵਾਲੀ ਨੇ ਸਵਰਨਕਾਰ ਸਮਾਜ ਨੂੰ ਸਰਕਾਰ ਦਰਬਾਰ ਵਿੱਚ ਜਿੰਮੇਵਾਰੀਆਂ ਲੈਣ ਲਈ, ਬੱਚਿਆਂ ਦੀ ਪੜਾਈ ਲਿਖਾਈ ਲਈ ਪ੍ਰੇਰਿਤ ਕੀਤਾ। ਸਵਰਨਕਾਰ ਬਰਾਦਰੀ ਦਾ ਨਾਮ ਰੋਸ਼ਨ ਕਰਨ ਵਾਲੇ ਵੀਰਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਗੁਰੁ ਕੇ ਲੰਗਰ ਵਰਤਾਏ ਗਏ।ਸਮਾਗਮ ਵਿੱਚ ਸਰਵਸ੍ਰੀ ਮੁਖਤਿਆਰ ਸਿੰਘ ਸੋਨੀ ਜਰਨਲ ਸਕੱਤਰ ਪੰਜਾਬ ਸਵਰਨਕਾਰ ਸੰਘ, ਰਜਿੰਦਰ ਸਿੰਘ ਖੁਰਮੀ ਸਟੇਟ ਸੈਕਟਰੀ ਪੰਜਾਬ ਸਵਰਨਕਾਰ ਸੰਘ, ਭੋਲਾ ਸਿੰਘ ਪ੍ਰਧਾਨ ਸਵਰਨਕਾਰ ਸੰਘ ਬਠਿੰਡਾ, ਗਗਨਦੀਪ ਕੈਸ਼ੀਅਰ ਬਠਿੰਡਾ, ਡਾ.ਰਵਿੰਦਰ ਵਰਮਾ ਡੱਬਵਾਲੀ ਰਾਸ਼ਟਰੀ ਪ੍ਰਧਾਨ ਅਖਿਲ ਭਾਰਤੀਅ ਮੈੜ ਰਾਜਪੂਤ ਸਭਾ, ਅਸ਼ੋਕ ਕੰਡਾ ਪ੍ਰਤੀਨਿਧੀ ਮੰਡੀ ਡੱਬਵਾਲੀ, ਜਗਦੀਸ਼ ਸਿੰਘ ਖੁਰਮੀ ਪ੍ਰਤੀਨਿਧੀ ਡੱਬਵਾਲੀ, ਕਾਕਾ ਸਿੰਘ ਸ਼ੀਹ ਪ੍ਰਤੀਨਿਧੀ ਡੱਬਵਾਲੀ, ਪਰਮਜੀਤ ਸਿੰਘ ਜੌਹਰ ਜਿਲ੍ਹਾ ਪ੍ਰਧਾਨ ਸਵਰਨਕਾਰ ਸੰਘ ਮੁਕਤਸਰ, ਦਲਜੀਤ ਸਿੰਘ ਕੰਡਾ-ਜਿਲ੍ਹਾ ਜਰਨਲ ਸੈਕਟਰੀ, ਅਵਤਾਰ ਸਿੰਘ ਸੋਨੀ ਪ੍ਰਧਾਨ ਮਲੋਟ, ਗੁਰਚਰਨ ਸਿੰਘ ਪ੍ਰਤੀਨਿਧੀ ਮਲੋਟ, ਜੰਗੀਰ ਸਿੰਘ ਪ੍ਰਤੀਨਿਧੀ ਮਲੋਟ, ਇੰਦਰਜੀਤ ਸਿੰਘ ਖੁਰਮੀ ਜਿਲ੍ਹਾ ਵਾਇਸ ਪ੍ਰਧਾਨ ਵਿਸ਼ੇਸ ਤੌਰ ਤੇ ਪਹੁੰਚੇ।
ਇਹ ਵੀ ਪੜ੍ਹੋ ਚਿੱਟੇ ਲਈ 6 ਮਹੀਨਿਆਂ ਦੇ ਮਾਸੂਮ ਨੂੰ ‘ਵੇਚਣ’ ਵਾਲੇ ਮਾਪਿਆਂ ਸਹਿਤ 3 ਗ੍ਰਿਫਤਾਰ, ਇੱਕ ਫ਼ਰਾਰ
ਸਵਰਨਕਾਰ ਸੰਘ ਸ੍ਰੀ ਮੁਕਤਸਰ ਸਾਹਿਬ ਸਿਟੀ ਦੇ ਜਰਨਲ ਸਕੱਤਰ ਸਰਵਸ੍ਰੀ ਗੁਰਪ੍ਰੀਤ ਸਿੰਘ ਕੰਡਾ, ਅਰਸ਼ਦੀਪ ਸਿੰਘ ਖੁਰਮੀ ਖਜਾਨਚੀ, ਸੁਰਿੰਦਰ ਸਿੰਘ ਕੰਡਾ ਵਾਇਸ ਪ੍ਰਧਾਨ, ਹਰਵਿੰਦਰ ਸਿੰਘ ਕੰਡਾ ਵਾਇਸ ਪ੍ਰਧਾਨ, ਗੁਰਮੀਤ ਸਿੰਘ ਮਸੌਣ, ਮਨਿੰਦਰ ਸਿੰਘ ਕੰਡਾ, ਮਨਜੀਤ ਸਿੰਘ ਕੰਡਾ, ਇੰਦਰਜੀਤ ਸਿੰਘ ਭੌਣ, ਕੁਲਵੰਤ ਸਿੰਘ ਕੰਡਾ, ਰਜਿੰਦਰ ਸਿੰਘ ਕੰਡਾ, ਸ੍ਰਪਰਸਤ ਰਣਜੀਤ ਸਿੰਘ ਕੰਡਾ, ਸਰਪ੍ਰਸਤ ਭੁਪਿੰਦਰ ਸਿੰਘ ਜੌਹਰ, ਸੁਖਦੇਵ ਸਿੰਘ ਜੌਹਰ, ਦਰਸ਼ਨ ਸਿੰਘ ਜੌਹਰ, ਦਿਲਬਾਗ ਸਿੰਘ ਕੰਡਾ, ਬਲਵਿੰਦਰ ਸਿੰਘ ਜੌਹਰ, ਜਗਜੀਤ ਸਿੰਘ ਕੰਡਾ, ਦਲੇਰ ਸਿੰਘ ਕੰਡਾ, ਚਰਨਜੀਤ ਸਿੰਘ ਭੌਣ, ਬਹਾਦਰ ਸਿੰਘ ਸਦਿਉੜਾ, ਜਸਵੀਰ ਸਿੰਘ ਸਦਿਉੜਾ, ਗੁਰਦੀਪ ਸਿੰਘ ਜੌੜਾ, ਬਲਵਿੰਦਰ ਸਿੰਘ ਜੌੜਾ, ਜਸਵਿੰਦਰ ਸਿੰਘ ਆਸ਼ਟ, ਜੋਗਿੰਦਰ ਸਿੰਘ ਸਦਿਓੜਾ, ਬਲਜਿੰਦਰ ਸਿੰਘ ਮਾਣਾ, ਜਗਤਾਰ ਸਿੰਘ ਕੰਡਾ, ਕਰਮਜੀਤ ਸਿੰਘ ਭੰਮ ਵਾਇਸ ਪ੍ਰਧਾਨ ਪ੍ਰੋਪਰਟੀ ਡੀਲਰ ਯੁਨੀਅਨ, ਗੁਰਪ੍ਰੀਤ ਸਿੰਘ ਖੁਰਮੀ, ਗੁਰਮੀਤ ਸਿੰਘ ਕੰਡਾ, ਸੁਰਜੀਤ ਸਿੰਘ ਖੁਰਮੀ ਰਿਟਾ. ਇੰਸਪੈਕਟਰ, ਸਾਧੂ ਸਿੰਘ ਜੀ ਅਤੇ ਹੋਰ ਪ੍ਰਮੁੱਖ ਵਿਅਕਤੀ ਸ਼ਾਮਿਲ ਹੋਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





