Tahawwur Rana ਨੂੰ ਵਿਸ਼ੇਸ ਅਦਾਲਤ ਨੇ 18 ਦਿਨਾਂ ਲਈ NIA ਦੀ ਹਿਰਾਸਤ ’ਚ ਭੇਜਿਆ

Date:

spot_img

Delhi News: ਅੱਤਵਾਦੀ ਤੁਹੱਵਰ ਰਾਣਾ ਦੀ ਭਾਰਤ ’ਚ ਹਵਾਲਗੀ ਤੋਂ 10-11 ਅਪ੍ਰੈਲ ਦੀ ਰਾਤ ਨੂੰ ਵਿਸ਼ੇਸ ਅਦਾਲਤ ਨੇ ਉਸਨੂੰ 18 ਦਿਨਾਂ ਲਈ NIA ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਪਟਿਆਲਾ ਹਾਊਸ ਦੀ ਵਿਸ਼ੇਸ ਅਦਾਲਤ ’ਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤੇ ਗਏ ਰਾਣਾ ਦਾ ਐਨਆਈਏ ਵੱਲੋਂ 20 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪ੍ਰੰਤੂ ਅਦਾਲਤ ਨੇ ਪੁਛਗਿਛ ਲਈ 18 ਦਿਨਾਂ ਦਾ ਰਿਮਾਂਡ ਦਿੱਤਾ ਹੈ।

ਇਹ ਵੀ ਪੜ੍ਹੋ Trump ਪ੍ਰਸ਼ਾਨ ਦਾ ਵੱਡਾ ਕਦਮ, ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ

ਇਸ ਦੌਰਾਨ ਐਨਆਈਏ ਨੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਐਨਆਈਏ ਦੇ ਹੈਡਕੁਆਟਰ ਵਿਚ ਇੱਕ ਵਿਸੇਸ ਸੈੱਲ ’ਚ ਲਿਆਂਦਾ ਗਿਆ ਹੈ। ਅੱਤਵਾਦੀ ਤੁਹੱਵਰ ਰਾਣਾ ਦੀ 10 ਅਪ੍ਰੈਲ ਨੂੰ ਹੀ ਦੇਰ ਸ਼ਾਮ ਭਾਰਤ ’ਚ ਹਵਾਲਗੀ ਹੋਈ ਸੀ। ਅਮਰੀਕਾ ਤੋਂ ਇੱਕ ਵਿਸ਼ੇਸ ਜਹਾਜ਼ ਰਾਹੀਂ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਉਸਨੂੰ ਲੈ ਕੇ ਦਿੱਲੀ ਪੁੱਜੇ ਸਨ, ਜਿੱਥੇ ਦਿੱਲੀ ਦੇ ਪਾਲਮ ਹਵਾਈ ਅੱਡੇ ਉਪਰ ਹੀ ਕੌਮੀ ਜਾਂਚ ਏਜੰਸੀ ਨੇ ਉਸਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ।

ਇਹ ਵੀ ਪੜ੍ਹੋ ਗੁਰਪਤਵੰਤ ਪੰਨੂ ਦੀ ਮਾਨਸਿਕ ਹਾਲਤ ਠੀਕ ਨਹੀਂ, ਉਸਨੂੰ ਇਲਾਜ ਦੀ ਲੋੜ-ਡਾ. ਰਵਜੋਤ ਸਿੰਘ

ਤੁਹੱਵਰ ਰਾਣਾ ਨੂੰ 28 ਨਵੰਬਰ 2008 ਵਾਲੇ ਦਿਨ ਮੁੰਬਈ ’ਚ ਵੱਖ ਵੱਖ ਥਾਵਾਂ ‘ਤੇ ਹੋਏ ਅੱਤਵਾਦੀ ਹਮਲੇ ਵਿਚ 166 ਨਿਰਦੋਸ਼ ਲੋਕਾਂ ਦੇ ਕਤਲੇਆਮ ਅਤੇ ਸੈਕੜਿਆਂ ਨੂੰ ਜਖ਼ਮੀ ਕਰਨ ਦੇ ਕਾਂਡ ਦਾ ਮੁੱਖ ਸਾਜਸ਼ਘਾੜਾ ਮੰਨਿਆਂ ਜਾਂਦਾ ਹੈ ਤੇ ਉਸਦੀ ਅਮਰੀਕਾ ਤੋਂ ਭਾਰਤ ਹਵਾਲਗੀ ਲਈ ਭਾਰਤੀ ਏਜੰਸੀਆਂ ਨੂੰ ਲਗਾਤਾਰ 14 ਸਾਲ ਤੋਂ ਵੱਧ ਲੰਮਾ ਸਮਾਂ ਸੰਘਰਸ ਕਰਨਾ ਪਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related