SSD Group of Girls Colleges Bathinda ‘ਚ ਮਨਾਇਆ ਤੀਆਂ ਦਾ ਤਿਉਹਾਰ

Date:

spot_img

Bathinda News : SSD Group of Girls Colleges Bathinda (ਐਸ.ਐਸ.ਡੀ. ਗਰੁੱਪ ਆਫ਼ ਗਰਲਜ਼ ਕਾਲਜਿਜ਼ ਬਠਿੰਡਾ) ਦੇ ਵਿਹੜੇ ‘ਚ ਪ੍ਰਿੰਸੀਪਲ ਡਾ.ਨੀਰੂ ਗਰਗ ਦੀ ਅਗਵਾਈ ਹੇਠ ‘ਤੀਜ ਦਾ ਤਿਉਹਾਰ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ,ਜਿਸ ਵਿੱਚ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਹੁੰਮ-ਹੁਮਾ ਕੇ ਭਾਗ ਲਿਆ। ਇਸ ਦਿਨ ਦੇ ਮੁੱਖ ਮਹਿਮਾਨ ਸ਼੍ਰੀਮਤੀ ਕਿਰਨ ਗੋਇਲ ਸਨ। ਸਭ ਤੋਂ ਪਹਿਲਾਂ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਗਈ। ‘ਆਨ ਸਟੇਜ’ ਲੰਬੀ ਹੇਕ ਵਾਲੇ ਗੀਤਾਂ ਦੇ ਮੁਕਾਬਲਿਆਂ ‘ਚੋਂ ਟੀਮ-ਏ (ਅਮਨਪ੍ਰੀਤ ਕੌਰ,ਕਮਲਪ੍ਰੀਤ ਕੌਰ,ਨਿਸ਼ਾ ਤੇ ਰਵਨੀਤ ਕੌਰ)ਨੇ ਪਹਿਲਾ ਸਥਾਨ ਹਾਸਲ ਕੀਤਾ। ਗਿੱਧੇ ਦੇ ਮੁਕਾਬਲੇ ‘ਚ ਟੀਮ ਨੰ.01 ਨੇ ਪਹਿਲਾ,ਟੀਮ ਨੰ.02 ਨੇ ਦੂਜਾ ਅਤੇ ਟੀਮ ਨੰ.04 ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ‘ਚ ਐਸ.ਐਸ.ਡੀ.ਵਿੱਟ ‘ਚੋਂ ਟੀਮ ਨੰ. 01 ਨੇ ਪਹਿਲਾ,ਟੀਮ ਨੰ.02 ਨੇ ਦੂਜਾ ਅਤੇ ਟੀਮ ਨੰ.03 ਨੇ ਤੀਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ 👉Bathinda ‘ਚ ਸਰਕਾਰੀ ਸਕੂਲ ਤੇ ਕਾਲਜ਼ ਦੀਆਂ ਕੰਧਾਂ ‘ਤੇ ਲਿਖੇ ਗਰਮ ‘ਨਾਅਰੇ’

‘ਆਫ਼ ਸਟੇਜ’ ਮੁਕਾਬਲਿਆਂ ‘ਚੋਂ ਕ੍ਰਮਵਾਰ ‘ਸੇਵੀਆਂ ਵੱਟਣਾ’ ‘ਚੋਂ ਐਸ.ਐਸ.ਡੀ.ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਬਿੰਦਰ ਕੌਰ(ਬੀ.ਏ-2) ਨੇ ਪਹਿਲਾ,ਸੁਖਪ੍ਰੀਤ ਕੌਰ(ਬੀ.ਏ-2) ਨੇ ਦੂਜਾ ਤੇ ਸਨੇਹਾ (ਬੀ.ਏ.-2)ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ‘ਚ ਐਸ.ਐਸ.ਡੀ.ਵਿੱਟ ‘ਚੋਂ ਰਹਿਮਤ(ਬੀ.ਸੀ.ਏ.-3),ਪ੍ਰਾਚੀ (ਬੀ.ਸੀ.ਏ.-3),ਤਤਿਕਸ਼ਾ (ਬੀ.ਬੀ.ਏ.-1) ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਐਸ.ਐਸ.ਡੀ.ਗਰਲਜ਼ ਕਾਲਜ ਆਫ਼ ਐਜ਼ੂਕੇਸ਼ਨ ਖ਼ੁਸ਼ੀ ਕੌਰ(ਬੀ.ਐੱਡ) ਨੇ ਪਹਿਲਾ ਸਥਾਨ ਹਾਸਲ ਕੀਤਾ। ‘ਮਹਿੰਦੀ ਲਾਉਣ’ ‘ਚ ਐਸ.ਐਸ.ਡੀ.ਗਰਲਜ਼ ਕਾਲਜ ‘ਚੋਂ ਨੰਦਿਨੀ(ਬੀ.ਏ.-1), ਗਰਿਮਾ(ਬੀ.ਏ.-2) ਤੇ ਦਿਕਸ਼ਾ(ਬੀ.ਏ.-1) ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ‘ਚ ਐਸ.ਐਸ.ਡੀ.ਵਿੱਟ ‘ਚੋਂ ਪ੍ਰਦੀਪ ਕੌਰ(ਬੀ.ਸੀ.ਏ.-2),ਐਸ਼ਪ੍ਰੀਤ (ਬੀ.ਸੀ.ਏ.-2),ਭੂਮਿਕਾ(ਐਮ.ਸੀ.ਏ.-1) ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ 👉Bathinda ਦੇ ਬੱਸ ਸਟੈਂਡ ‘ਚ ਮਾਮੂਲੀ ਬਹਿਸ ਤੋਂ ਬਾਅਦ ਕੰਢਕਟਰ ਦਾ ਬੇਰਹਿਮੀ ਨਾਲ ਕ*ਤ*ਲ

ਐਸ.ਐਸ.ਡੀ.ਗਰਲਜ਼ ਕਾਲਜ ਆਫ਼ ਐਜ਼ੂਕੇਸ਼ਨ ‘ਚੋਂ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਐਸ.ਐਸ.ਡੀ. ਗਰਲਜ਼ ਕਾਲਜੀਏਟ ਸੀ.ਸ. ਸਕੂਲ ਦੀ ਵਿਦਿਆਰਥਣ ਖ਼ੁਸ਼ੀ ਅਰੋੜਾ(+1 ਆਰਟਸ) ਨੇ ਪਹਿਲਾ ਤੇ ਸਿਮਰਪ੍ਰੀਤ ਕੌਰ(+1 ਆਰਟਸ) ਨੇ ਦੂਜਾ ਸਥਾਨ ਹਾਸਲ ਕੀਤਾ। ‘ਸਿਰ ਗੁੰਦਣ’ ਦੇ ਮੁਕਾਬਲੇ ‘ਚ ਐਸ.ਐਸ.ਡੀ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਮੰਨਤ ਹਾਂਡਾ(ਬੀ.ਏ-ਬੀ.ਐੱਡ), ਕਮਲਪ੍ਰੀਤ ਕੌਰ(ਬੀ.ਏ.-1),ਤਨੀਸ਼ਾ(ਬੀ.ਏ.-2) ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਐਸ.ਐਸ.ਡੀ.ਵਿੱਟ ‘ਚੋਂ ਮਹਿਕ ਰਾਣੀ(ਬੀ.ਬੀ.ਏ.-1),ਜਸ਼ਨਜੋਤ ਕੌਰ(ਬੀ.ਸੀ.ਏ-3),ਅਨੁਰਾਧਾ (ਬੀ.ਸੀ.ਏ.-3) ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ‘ਰੱਖੜੀ ਬਣਾਉਣ’ ਦੇ ਮੁਕਾਬਲੇ ‘ਚ ਐਸ.ਐਸ.ਡੀ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ(ਬੀ.ਏ.-2),ਤਮੰਨਾ(ਬੀ.ਐਸ.ਸੀ.-ਮੈਡੀਕਲ-1),ਨਿਸ਼ਾ ਰਾਣੀ(ਬੀ.ਏ.-1) ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਐਸ.ਐਸ.ਡੀ. ਵਿੱਟ ‘ਚੋਂ ਮਹਿਕ(ਬੀ.ਸੀ.ਏ.-3),ਨਿਸ਼ਾ(ਬੀ.ਸੀ.ਏ.-3),ਰਾਣੀ (ਬੀ.ਸੀ.ਏ.-3) ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ 👉ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਦੌਰਾਨ ਭਾਜਪਾ ਦੇ ਕੌਮੀ ਆਗੂ ਪੰਜਾਬ ਪੁੱਜੇ

ਐਸ.ਐਸ.ਡੀ. ਗਰਲਜ਼ ਕਾਲਜ ‘ਚ ‘ਤੀਆਂ ਦੀ ਰਾਣੀ’ ਦਾ ਤਾਜ ਹਰਸਿਮਰਨ ਕੌਰ(ਬੀ.ਕਾਮ-2) ਦੇ, ‘ਸ਼ੌਕੀਨ ਪੰਜਾਬਣ’ ਕਸ਼ਕ(ਬੀ.ਏ.-3) ਅਤੇ ‘ਸੋਹਣੀ ਮਜਾਜ਼ਣ’ ਅਨੁਰੀਤ ਕੌਰ(ਬੀ.ਕਾਮ-2) ਦੇ ਸਿਰ ਸਜਿਆ। ਐਸ.ਐਸ.ਡੀ.ਵਿੱਟ ‘ਚ ‘ਤੀਆਂ ਦੀ ਰਾਣੀ’ ਦਾ ਤਾਜ ਯਸ਼ਿਕਾ(ਬੀ.ਬੀ.ਏ.-2) ਦੇ, ‘ਸ਼ੌਕੀਨ ਪੰਜਾਬਣ’ ਪ੍ਰੇਰਨਾ(ਐਮ.ਸੀ.ਏ.-2) ਅਤੇ ‘ਸੋਹਣੀ ਮਜਾਜ਼ਣ’ ਜਸ਼ਨਪ੍ਰੀਤ ਕੌਰ(ਬੀ.ਬੀ.ਏ.-3) ਦੇ ਸਿਰ ਸਜਿਆ। ਐਸ.ਐਸ.ਡੀ.ਗਰਲਜ਼ ਕਾਲਜੀਏਟ ਸ.ਸ. ਸਕੂਲ ‘ਚ ‘ਤੀਆਂ ਦੀ ਰਾਣੀ’ ਦਾ ਤਾਜ ਰਵਨੀਤ ਕੌਰ(+2 ਨਾਨ-ਮੈਡੀਕਲ) ਦੇ ਅਤੇ ‘ਸ਼ੌਕੀਨ ਪੰਜਾਬਣ’ ਪ੍ਰਭਨੂਰ ਕੌਰ(+1 ਆਰਟਸ)ਦੇ ਸਿਰ ਸਜਿਆ। ‘ਮਿਸ ਤੀਜ’ ਮੁਕਾਬਲਿਆਂ ਦੇ ਜੱਜਾਂ ਦੀ ਭੂਮਿਕਾ ਸ਼੍ਰੀਮਤੀ ਕਿਰਨ ਗੋਇਲ, ਸ਼੍ਰੀਮਤੀ ਸ਼ਾਇਨਾ ਚੰਦਰ ਅਤੇ ਸ਼੍ਰੀਮਤੀ ਬੇਨੂੰ ਗੁਪਤਾ ਜੀ ਨੇ ਨਿਭਾਈ। ਸਭ ਵਿਦਿਆਰਥਣਾਂ ਨੇ ਰੱਜ ਕੇ ਇਹਨਾਂ ਸਭਿਆਚਾਰਕ ਵੰਨਗੀਆਂ ਦਾ ਆਨੰਦ ਮਾਣਿਆ। ਕਾਲਜ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਿੱਥੇ ਨਿੱਤ ਦਿਨ ਦੇ ਰੁਟੀਨ ਨੂੰ ਤੋੜ ਕੇ ਜੀਵਨ ‘ਚ ਖੇੜਾ ਭਰਦੀਆਂ ਹਨ,ਉਥੇ ਹੀ ਵਿਦਿਆਰਥਣਾਂ ਅੰਦਰ ਛੁਪੇ ਕਲਾ-ਪ੍ਰੇਮ ਤੇ ਹੁਨਰ ਨੂੰ ਵੀ ਉਭਾਰਦੀਆਂ ਹਨ। ਇਸ ਮੌਕੇ ਜਨਰਲ ਸੈਕਟਰੀ ਸ਼੍ਰੀ ਵਿਕਾਸ ਗਰਗ ਵੀ ਹਾਜ਼ਰ ਸਨ,ਉਹਨਾਂ ਨੇ ਪ੍ਰਿੰਸੀਪਲ ਤੇ ਸਮੂਹ ਸਟਾਫ਼ ਨੂੰ ਅਜਿਹਾ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਲਈ ਮੁਬਾਰਕਬਾਦ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਹੈਪਨਿੰਗ ਹਰਿਆਣਾ 2.0 ਮੁੰਬਈ; ਨਿਵੇਸ਼ਕਾਂ ਨੇ ਹਰਿਆਣਾ ਨੂੰ ਉਦਯੋਗ ਅਤੇ ਨਿਵੇਸ਼ ਲਈ ਬਿਹਤਰੀਨ ਰਾਜ ਦੱਸਿਆ

👉ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ...

ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਦੌਰਾਨ ਭਾਜਪਾ ਦੇ ਕੌਮੀ ਆਗੂ ਪੰਜਾਬ ਪੁੱਜੇ

ਬੀਐਲ ਸੰਤੋਸ਼ ਜਨਰਲ ਸਕੱਤਰ (ਸੰਗਠਨ) ਚਾਰ ਰੋਜ਼ਾ ਦੌਰੇ ਦੌਰਾਨ...

Bathinda ‘ਚ ਸਰਕਾਰੀ ਸਕੂਲ ਤੇ ਕਾਲਜ਼ ਦੀਆਂ ਕੰਧਾਂ ‘ਤੇ ਲਿਖੇ ਗਰਮ ‘ਨਾਅਰੇ’

Bathinda News : Bathinda ਜ਼ਿਲ੍ਹੇ ਦੇ ਪਿੰਡ ਜੈ ਸਿੰਘ...