Ludhiana News: Ludhiana ‘ਚ ਅੱਜ ਸ਼ੁੱਕਰਵਾਰ ਨੂੰ ਤੜਕਸਾਰ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਜਦਕਿ ਇੱਕ ਜਣਾ ਜਖ਼ਮੀ ਹੋ ਗਿਆ। ਇਹ ਹਾਦਸਾ ਫਿਰੋਜ਼ਪੁਰ ਐਲੀਵੇਟਿਡ ਰੋਡ ‘ਤੇ ਇੱਕ ਸਵਿੱਫ਼ਟ ਕਾਰ ਦੇ ਟਕਰਾਉਣ ਕਾਰਨ ਵਾਪਰਿਆਂ। ਸੂਚਨਾ ਮੁਤਾਬਕ ਕਾਰ ਸਵਾਰ ਮ੍ਰਿਤਕ ਅਤੇ ਜਖ਼ਮੀ ਕਾਲਜ਼ ਵਿਦਿਆਰਥੀ ਸਨ, ਜੋ ਘਟਨਾ ਸਮੇਂ ਕਾਰ ‘ਤੇ ਸਵਾਰ ਹੋ ਕੇ ਕਾਲਜ਼ ਜਾ ਰਹੇ ਸਨ। ਇਸ ਦੌਰਾਨ ਅਚਾਨਕ ਕਾਰ ਸਵਾਰ ਆਪਣੀ ਕਾਰ ਤੋਂ ਨਿਯੰਤਰਣ ਖੋਹ ਬੈਠਾ ਤੇ ਕਾਰ ਬੇਕਾਬੂ ਹੋ ਕੇ ਇੱਕ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਇੱਕ ਮੋਟਰਸਾਈਕਲ ਵਿਚ ਜਾ ਵੱਜੀ।
ਇਹ ਵੀ ਪੜ੍ਹੋ Bsc Nursing ਦੀ ਵਿਦਿਆਰਥਣ ਨੇ ਕਾਲਜ਼ ਸਟਾਫ਼ ਤੋਂ ਦੁਖੀ ਹੋ ਕੇ ਹੋਸਟਲ ‘ਚ ਕੀਤੀ ਆ.ਤਮ+ਹੱ.ਤਿਆ
ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸਦੀ ਪਹਿਚਾਣ ਜਗਦੀਸ਼ ਕੁਮਾਰ (42 ਸਾਲ) ਵਜੋਂ ਹੋਈ, ਜੋਕਿ ਕੋਰੀਅਰ ਬੁਆਏ ਵਜੋਂ ਕੰਮ ਕਰਦਾ ਸੀ।ਇਸ ਹਾਦਸੇ ਵਿਚ ਸਵਿਫਟ ਕਾਰ ਚਲਾ ਰਹੇ ਗੌਰਾਂਸ਼ ਦੀ ਵੀ ਮੌਤ ਹੋ ਗਈ। ਕਾਰ ਵਿੱਚ ਸਵਾਰ ਗੌਰਾਂਸ਼ ਦਾ ਦੋਸਤ ਚਰਨਜੋਤ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਦਾ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





