ਆਪਣੇ ਜਵਾਈ ਨੂੰ ਲਾਪਤਾ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਨੂੰ ਹੋਈ ਉਮਰ ਕੈਦ

0
130

ਮੁਹਾਲੀ, 30 ਨਵੰਬਰ: ਆਪਣੇ ਜਵਾਈ ਨੂੰ ਅਗਵਾ ਕਰਕੇ ਉਸਨੂੰ ਲਾਪਤਾ ਕਰਨ ਵਾਲੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਇੰਸਪੈਕਟਰ ਜਗਬੀਰ ਸਿੰਘ ਨੂੰ ਸਥਾਨਕ ਜ਼ਿਲ੍ਹਾ ਸੈਸ਼ਨ ਸ: ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਆਪਣੇ ਪੁੱਤਰ ਦੀ ਮੌਤ ਦਾ ਇਨਸਾਫ਼ ਲੈਣ ਲਈ ਵਿਧਵਾ ਮਾਂ ਨੂੰ ਕਰੀਬ 14 ਸਾਲ ਲੰਮੀ ਕਾਨੂੰਨੀ ਲੜਾਈ ਲੜਣੀ ਪਈ। ਪਿੰਡ ਕੁੰਬੜਾ ਦੇ ਰਹਿਣ ਵਾਲੇ ਇਸ ਲਾਪਤਾ ਨੌਜਵਾਨ ਦਾ ਨਾਮ ਗੁਰਦੀਪ ਸਿੰਘ ਤੇ ਘਟਨਾ ਸਮੇਂ ਉਮਰ ਕਰੀਬ 26 ਸਾਲ ਦੀ ਸੀ। ਉਸਦਾ ਸਿਰਫ਼ ਇੰਨਾਂ ਕਸੂਰ ਸੀ ਕਿ ਉਸਨੇ ਮੁਲਜ਼ਮ ਸਾਬਕਾ ਇੰਸਪੈਕਟਰ ਦੀ ਲੜਕੀ ਨਾਲ ‘ਪੇ੍ਰਮ ਵਿਆਹ’ ਕਰਵਾਇਆ ਸੀ,

ਇਹ ਵੀ ਪੜ੍ਹੋ ਡੇਰਾ ਮੁਖੀ ਨੂੰ ਮੁਆਫ਼ੀ ਦਾ ਮਾਮਲਾ: ਭਾਜਪਾ ਆਗੂ ਮਨਜਿੰਦਰ ਸਿਰਸਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ

ਜਿਸਦਾ ਇੰਸਪੈਕਟਰ ਜਗਬੀਰ ਸਿੰਘ ਵਿਰੋਧ ਕਰਦਾ ਸੀ। ਇਸ ਕੇਸ ਵਿਚ ਹੈਰਾਨੀ ਤੇ ਦੁਖਦਾਈ ਗੱਲ ਇਹ ਵੀ ਹੈ ਅੱਜ ਤੱਕ ਵੀ ਗੁਰਦੀਪ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ। 14 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜਣ ਵਾਲੀ ਮਾਂ ਨੇ ਇਸ ਮੌਕੇ ਅੱਖਾਂ ਵਿਚ ਹੰਝੂ ਭਰਦਿਆਂ ਅਦਾਲਤ ਵੱਲੋਂ ਸੁਣਾਏ ਫੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ‘ਬੇਸ਼ੱਕ ਅੱਜ ਉਸਦਾ ਪੁੱਤਰ ਉਸਦੇ ਕੋਲ ਨਹੀਂ ਪ੍ਰੰਤੂ ਹੁਣ ਉਸਦੀ ਆਤਮਾ ਨੂੰ ਠੰਢ ਪਈ ਹੈ। ’’ ਹਾਲਾਂਕਿ ਉਸਨੇ ਦੋਸ਼ੀ ਇੰਸਪੈਕਟਰ ਦੇ ਨਾਲ ਉਸਦੀ ਪਤਨੀ ਤੇ ਲੜਕੀ ਨੂੰ ਵੀ ਨਾਮਜਦ ਕਰਨ ਅਤੇ ਕਤਲ ਕੇਸ ਵਿਚ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ ਰਾਹਤ ਭਰੀ ਖ਼ਬਰ: ਤਹਿਸੀਲਦਾਰਾਂ ਨੇ ਹੜਤਾਲ ਲਈ ਵਾਪਸ, ਸੋਮਵਾਰ ਤੋਂ ਤਹਿਸੀਲਾਂ ਵਿਚ ਹੋਵੇਗਾ ਕੰਮਕਾਜ਼

ਇਸ ਮੌਕੇ ਉਸਦੇ ਵਕੀਲ ਨੇ ਦਸਿਆ ਕਿ ਗੁਰਦੀਪ ਸਿੰਘ ਦੇ ਵੱਲੋਂ ਲਵ ਮੈਰਿਜ਼ ਤੋਂ ਬਾਅਦ ਉਸਦੇ ਸਹੁਰੇ ਜਗਬੀਰ ਸਿੰਘ ਦਾ ਘਰ ਵਿਚ ਦਖ਼ਲ ਵਧ ਗਿਆ ਸੀ ਤੇ ਘਰ ਵਿਚ ਹੋਣ ਵਾਲੀ ਛੋਟੀ-ਮੋਟੀ ਗੱਲ ‘ਤੇ ਉਸਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਘਟਨਾ ਵਾਲੇ ਦਿਨ 4 ਜੁਲਾਈ 2010 ਨੂੰ ਤਤਕਾਲੀ ਇੰਸਪੈਕਟਰ ਜਗਬੀਰ ਸਿੰਘ ਨੇ ਉਸਨੂੰ ਫ਼ੋਨ ਕਰਕੇ ਆਪਣੇ ਪਿੰਡ ਸਿੰਘਪੁਰਾ ਵਿਖੇ ਬੁਲਾਇਆ ਸੀ, ਜਿਸਤੋਂ ਬਾਅਦ ਅੱਜ ਤੱਕ ਉਸਦੀ ਕੋਈ ਉੱਘ ਸੁੱਘ ਨਹੀਂ ਨਿਕਲੀ ਹੈ।ਉਧਰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਇੰਸਪੈਕਟਰ ਜਗਬੀਰ ਸਿੰਘ ਨੇ ਵੀ ਦਾਅਵਾ ਕੀਤਾ ਕਿ ਉਸਨੂੰ ਇਸ ਕੇਸ ਵਿੱਚ ਗਲਤ ਸਜ਼ਾ ਹੋਈ ਹੈ ਅਤੇ ਉਹ ਇਸਦੇ ਵਿਰੁੱਧ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।

 

LEAVE A REPLY

Please enter your comment!
Please enter your name here