ਚੰਡੀਗੜ੍ਹ, 30 ਜੁਲਾਈ: ਸੂਬੇ ਦੇ ਸਹਿਕਾਰਤਾ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਇੰਸਪੈਕਟਰਜ਼ ਦੀ ਪਿਛਲੇ ਇੱਕ ਹਫ਼ਤੇ ਤੋਂ ਕਲਮ-ਛੋੜ ਹੜਤਾਲ ’ਤੇ ਚੱਲ ਰਹੇ ਹਨ। ਪੰਜਾਬ ਰਾਜ ਕੋਆਪ੍ਰੇਟਿਵ ਆਫਿਸਰ ਐਸੋਸੀਏਸ਼ਨ ਵੱਲੋ ਤਾਜੇਸ਼ਵਰ ਸਿੰਘ ਡਿਪਟੀ ਰਜਿਸਟਰਾਰ ਅਤੇ ਇੰਸਪੈਕਟਰਜ਼ ਐਸੋਸੀਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੱਖ ਸਿੰਘ ਨੇ ਇੱਥੈ ਜਾਰੀ ਬਿਆਨ ਵਿਚ ਦੋਸ਼ ਲਗਾਇਅ ਕਿ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਵੱਲੋਂ ਇੱਕ ਪੁਰਾਣੀ ਐਫ.ਆਈ.ਆਰ. ਵਿੱਚ ਵਿਭਾਗ ਦੇ ਸਾਬਕਾ ਇੰਸਪੈਕਟਰ ਹੁਣ ਸਹਾਇਕ ਰਜਿਸਟਰਾਰ ਯੁੱਧਵੀਰ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਦਾ ਐਸੋਸੀਏਸ਼ਨਾਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ। ਐਸੋਸੀਏਸ਼ਨ ਦੇ ਆਗੂਆਂ ਨੇ ਦਸਿਆ ਕਿ ਉਹ ਆਪਣੇ ਮਹਿਕਮੇ ਦੇ ਮਨਿਸਟਰ ਇੰਚਾਰਜ਼ ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ ਤੇ
ਅਕਾਲੀ ਦਲ ’ਚ ਵੱਡੀ ਹਲਚਲ: ਚੰਦੂਮਾਜਰਾ, ਜੰਗੀਰ ਕੌਰ, ਢੀਂਢਸਾ, ਮਲੂਕਾ, ਰੱਖੜਾ, ਵਡਾਲਾ ਆਦਿ ਆਗੂਆਂ ਨੂੰ ਕੱਢਿਆ
ਇਸ ਸਬੰਧੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੀ.ਕੇ. ਸਿੰਘ ਨਾਲ ਮੀਟਿੰਗ ਦਾ ਸਮਾਂ ਮੰਗਿਆ ਗਿਆ ਪਰ ਉਚ ਅਧਿਕਾਰੀਆਂ ਵੱਲੋ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਨੀ ਵੀ ਠੀਕ ਨਹੀਂ ਸਮਝੀ ਜਾ ਰਹੀ, ਜਿਸ ਕਾਰਨ ਸਮੂਹ ਵਿਭਾਗ ਦੇ ਅਧਿਕਾਰੀਆਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ। ਆਗੂਆਂ ਨੇ ਦਾਅਵਾ ਕੀਤਾ ਕਿ ਐਸੋਸੀਏਸ਼ਨਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਹਨ ਅਤੇ ਜਿਨ੍ਹਾਂ ਦੋਸ਼ੀਆਂ ਵੱਲੋਂ ਗਲਤ ਐਡਵਾਂਸਮੈਟ ਕੀਤੀ ਗਈ ਸੀ।ਉਨ੍ਹਾਂ ਦੇ ਖਿਲਾਫ ਵਿਜੀਲੈਂਸ ਵਿਭਾਗ ਨਿਯਮਾਂ ਅਨੁਸਾਰ ਕਾਰਵਾਈ ਕਰੇ, ਜਿਸ ਵਿੱਚ ਐਸੋਸੀਏਸ਼ਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ, ਪਰ ਵਿਜੀਲੈਂਸ ਵਿਭਾਗ ਵੱਲੋਂ ਬੇਕਸੂਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਨਜਾਇਜ਼ ਕਾਰਵਾਈ ਬਰਦਾਸ਼ਤ ਬਿਲਕੁੱਲ ਨਹੀਂ ਕੀਤੀ ਜਾਵੇਗੀ।ਆਗੂਆਂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਹੜਤਾਲ ਕਰਨ ਦੇ ਹੱਕ ਵਿੱਚ ਨਹੀਂ ਹਨ।
ਪੰਜਾਬ ਦੀ ਇਸ ਨਗਰ ਕੋਂਸਲ ਦਾ ਕਲਰਕ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਬਲਕਿ ਆਪਣਾ ਕੰਮ ਕਰਨਾ ਚਾਹੁੰਦੇ ਹਨ ਪਰ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਮੁਲਾਜ਼ਮਾਂ ਤੇ ਕੀਤੀ ਜਾ ਰਹੀ ਧੱਕੇ-ਸ਼ਾਹੀ ਕਾਰਨ ਸਹਿਕਾਰਤਾ ਵਿਭਾਗ ਦੇ ਸਮੂਹ ਅਫਸਰ ਅਤੇ ਇੰਸਪੈਕਟਰਜ਼ ਮਾਨਸਿਕ ਦਬਾਅ ਹੇਠ ਹਨ ਅਤੇ ਉੱਚ-ਅਧਿਕਾਰੀਆਂ ਵੱਲੋਂ ਇਸ ਮੁੱਦੇ ਨੂੰ ਅੱਖੌ-ਪਰੋਖੇ ਕਰਨ ਕਾਰਨ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੇ ਵਿੱਚ ਰੋਸ਼ ਵੱਧਦਾ ਜਾ ਰਿਹਾ ਹੈ। ਐਸੋਸੀਏਸ਼ਨਾਂ ਵੱਲੋਂ ਸਾਝੇ ਤੌਰ ਤੇ 02 ਅਗਸਤ 2024 ਤੱਕ ਹੜਤਾਲ ਵਧਾਈ ਗਈ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿੱਤੀ ਕਮਿਸ਼ਨਰ ਸਹਿਕਾਰਤਾ ਵੱਲੋਂ ਜਲਦ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।
Share the post "ਕੋਆਪ੍ਰੇਟਿਵ ਵਿਭਾਗ ਦੇ ਅਧਿਕਾਰੀ ਨੇ ਪਿਛਲੇ ਇੱਕ ਹਫਤੇ ਤੋਂ ਚੱਲ ਰਹੀ ਕਲਮ-ਛੋੜ 2 ਅਗੱਸਤ ਤੱਕ ਵਧਾਈ"