ASI ‘ਤੇ ਗੋ/ਲੀ ਚਲਾਉਣ ਵਾਲਾ ਪੁਲਿਸ ਮੁਕਾਬਲੇ ‘ਚ ਢੇਰ…

Date:

spot_img

Amritsar News : ਲੰਘੀ 11 ਸਤੰਬਰ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਿਚ ਤੈਨਾਤ ASI ਜਸਵੰਤ ਸਿੰਘ ਉੱਪਰ ਗੋਲੀ ਚਲਾਉਣ ਵਾਲੇ ਮੁਲਜ਼ਮ ਕਰਨਬੀਰ ਨੰਦੀ ਸ਼ਨੀਵਾਰ ਤੜਕਸਾਰ ਹੋਏ ਇੱਕ ਪੁਲਿਸ ਮੁਕਾਬਲੇ ਤੋਂ ਬਾਅਦ ਮਾਰਿਆ ਗਿਆ। ਇਹ ਨੌਜਵਾਨ ਲੰਘੀ 24 ਸਤੰਬਰ ਨੂੰ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ, ਜਿਸਨੂੰ ਮੁੜ ਕਾਬੂ ਕਰਨ ਲਈ ਪੁਲਿਸ ਪਿੱਛੇ ਲੱਗੀ ਹੋਈ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਚਾਹਲ ਨੇ ਦਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ASI ਜਸਵੰਤ ਸਿੰਘ ਉੱਪਰ ਗੋਲੀ ਕਰਨਬੀਰ ਵੱਲੋਂ ਚਲਾਈ ਗਈ ਸੀ ਤੇ ਉਸ ਸਮੇਂ ਉਸਦੇ ਨਾਲ ਗੁਰਪ੍ਰੀਤ ਗੋਪੀ ਵੀ ਮੌਜੂਦ ਸੀ।

ਇਹ ਵੀ ਪੜ੍ਹੋ 👉ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਹੋਈ ਫ਼ਾਈਰਿੰਗ ਮਾਮਲੇ ‘ਚ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜ਼ਰ ਦਾ ਪਿਓ ਗ੍ਰਿਫਤਾਰ!

ਪੁਲਿਸ ਨੇ ਇੰਨ੍ਹਾਂ ਨੂੰ ਕਾਫ਼ੀ ਦਿਨਾਂ ਬਾਅਦ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਸੀ, ਜਿੱਥੇ ਇੰਨ੍ਹਾਂ ਪਨਾਹ ਲਈ ਹੋਈ ਸੀ। ਪੁਛਗਿਛ ਦੌਰਾਨ ਸਾਹਮਣੇ ਆਇਆ ਸੀ ਕਿ ਪਾਕਿਸਤਾਨੀ ਹੈਂਡਲਰਾਂ ਦੇ ਕਹਿਣ ‘ਤੇ ਇੰਨ੍ਹਾਂ ਅਜਿਹਾ ਕੀਤਾ ਸੀ। ਇਸ ਦੌਰਾਨ 24 ਸਤੰਬਰ ਨੂੰ ਜਦ ਪੁਲਿਸ ਪਾਰਟੀ ਇਸਨੂੰ ਹਥਿਆਰ ਬਰਾਮਦਗੀ ਲਈ ਲੈ ਕੇ ਜਾ ਰਹੀ ਸੀ ਤਾਂ ਮੁਲਜਮ ਕਰਨਬੀਰ ਪੁਲਿਸ ਹਿਰਾਸਤ ਵਿਚੋਂ ਮੌਕਾ ਦੇਖ ਕੇ ਫ਼ਰਾਰ ਹੋ ਗਿਆ ਸੀ। ਇਸ ਦੌਰਾਨ ਅੱਜ ਤੜਕਸਾਰ ਸੂਚਨਾ ਮਿਲੀ ਸੀਕਿ ਮੁਲਜਮ ਝੰਡੇਰ ਇਲਾਕੇ ’ਚ ਪਿੰਡ ਕੰਧੋਵਾਲੀਆ ਵਿਖੇ ਮੌਜੂਦ ਹੈ।

ਇਹ ਵੀ ਪੜ੍ਹੋ 👉ਥਾਣਾ ਬੱਧਨੀ ਕਲਾਂ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਅਸਲੇ ਖਿਲਾਫ਼ ਵੱਡੀ ਕਾਰਵਾਈ

ਜਿਸਤੋਂ ਬਾਅਦ SSP ਕਮਲਪ੍ਰੀਤ ਸਿੰਘ ਚਾਹਲ ਦੀ ਅਗਵਾਈ ’ਚ CIA ਤੇ ਪੁਲਿਸ ਟੀਮਾਂ ਨੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਮੁਲਜਮ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੋਟਰਸਾਈਕਲ ਸਲਿੱਪ ਹੋਣ ਕਾਰਨ ਡਿੱਗ ਪਿਆ ਤੇ ਪੁਲਿਸ ਪਾਰਟੀ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਹੜੀਆਂ ਦੋ ਪੁਲਿਸ ਮੁਲਾਜਮਾਂ ਦੇ ਲੱਗੀਆਂ। ਜਵਾਬੀ ਕਾਰਵਾਈ ਵਿਚ ਪੁਲਿਸ ਵੱਲੋਂ ਵੀ ਫ਼ਾਈਰਿੰਗ ਕੀਤੀ ਗਈ ਤੇ ਇੱਕ ਗੋਲੀ ਮੁਲਜਮ ਦੀ ਲੱਤ ਅਤੇ ਦੂਜੀ ਛੱਤ ਉੱਪਰ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

पीड़ित परिवारों के साथ खड़ी है प्रदेश सरकार:सुमन सैनी

👉हरियाणा राज्य बाल कल्याण परिषद की उपाध्यक्षा सुमन सैनी...