ਸ਼੍ਰੀ ਅੰਮ੍ਰਿਤਸਰ ਸਾਹਿਬ, 17 ਅਗਸਤ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਹਿਤਾ ਵਿੱਚ ਮਾਸਟਰ ਬੁੱਕ ਸ਼ਾਪ ’ਤੇ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਨਵਰਾਜ ਸਿੰਘ, ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਮੁਲਜਮ ਬਦਨਾਮ ਗੈਂਗਸਟਰ ਬਲਵਿੰਦਰ ਡੋਨੀ ਅਤੇ ਮੰਨੂ ਘਨਸ਼ਿਆਮਪੁਰੀਆ ਜੋ ਇਸ ਸਮੇਂ ਪੁਰਤਗਾਲ ਵਿੱਚ ਰਹਿੰਦੇ ਹਨ, ਦੇ ਗਰੋਹ ਦੇ ਮੈਂਬਰ ਹਨ।
ਸਰਹੱਦ ਪਾਰੋਂ ਨਸ਼ਾ ਤਸਕਰੀ ’ਚ ਲੋੜੀਦਾ ਮੁਲਜਮ ਗੁਲਾਬ ਗ੍ਰਿਫਤਾਰ
ਉਨ੍ਹਾਂ ਦਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਦਰਜ਼ ਮੁਕਦਮਾ ਨੰਬਰ 55/2024 ਦੇ ਤਹਿਤ ਕੀਤੀ ਗਈ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਅਤੇ ਖੁਫੀਆ ਜਾਣਕਾਰੀ ਦੀ ਇੱਕ ਵੱਡੀ ਗਿਣਤੀ ਨੂੰ ਸ਼ਾਮਲ ਕਰਨ ਵਾਲੇ ਇੱਕ ਵਿਆਪਕ ਅਪਰੇਸ਼ਨ ਤੋਂ ਬਾਅਦ ਗ੍ਰਿਫਤਾਰੀਆਂ ਦੌਰਾਨ ਪੁਲਿਸ ਨੇ ਤਿੰਨ ਹਥਿਆਰ, 2 ਪਿਸਤੌਲ 32 ਬੋਰ ਅਤੇ 1 ਰਿਵਾਲਵਰ 32 ਬੋਰ, ਚਾਰ ਮੋਬਾਈਲ ਫੋਨ, ਇੱਕ ਥਾਰ ਗੱਡੀ ਅਤੇ 18,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਨੇੜਲੇ ਜ਼ਿਲ੍ਹੇ ਵਿੱਚ ਕਿਸੇ ਵਿਰੋਧੀ ਨੂੰ ਗੋਲੀ ਮਾਰਨ ਦੀ ਯੋਜਨਾ ਬਣਾਈ ਸੀ ਕਿਉਂਕਿ ਜ਼ਬਤ ਕੀਤੇ ਗਏ ਪੈਸੇ ਗੋਲੀ ਚਲਾਉਣ ਲਈ ਇੱਕ ਵਾਹਨ ਖਰੀਦਣ ਲਈ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅਗਲੇਰੀ ਜਾਂਚ ਜਾਰੀ ਹੈ।