Bathinda News: ਪਤਨੀ ਨੇ ਤਾਂਤਰਿਕ ਸਹੇਲੀ ਦੇ ਨਾਲ ਰਲਕੇ ਮਾਰਿਆਂ ਪਤੀ, ਲਾਸ਼ ਘਰ ਦੇ ਵੇਹੜੇ ’ਚ ਨੱਪੀ, ਦੇਖੋ ਵੀਡੀਓ

0
90

ਬਠਿੰਡਾ, 24 ਨਵੰਬਰ: ਜ਼ਿਲ੍ਹੇ ਦੇ ਪਿੰਡ ਗਾਟਵਾਲੀ ਵਿਖੇ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦ ਵੱਡੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਇੱਕ ਤਾਂਤਰਿਕ ਔਰਤ ਦੇ ਘਰ ਦੇ ਵੇਹੜੇ ਵਿਚ ਟੋਆ ਪੁੱਟ ਕੇ ਦੱਬੀ ਲਾਸ਼ ਨੂੰ ਪਿੰਡ ਵਾਲਿਆਂ ਦੇ ਸਾਹਮਣੇ ਕਢਵਾਇਆ। ਮ੍ਰਿਤਕ ਬਲਵੀਰ ਸਿੰਘ(32 ਸਾਲ) ਪੁੱਤਰ ਛੋਟਾ ਸਿੰਘ ਵਾਸੀ ਤਲਵੰਡੀ ਸਾਬੋ ਦਾ ਇਹ ਕਤਲ ਉਸਦੀ ਪਤਨੀ ਨੇ ਹੀ ਆਪਣੀ ਤਾਂਤਰਿਕ ਸਹੇਲੀ ਨਾਲ ਕੀਤਾ ਸੀ। ਪੁਲਿਸ ਨੇ ਅਰੋਪਣ ਪਤਨੀ ਸੁਖਵੀਰ ਕੌਰ ਤੇ ਉਸਦੀ ਤਾਂਤਰਿਕ ਸਹੇਲੀ ਗੁਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਮੁਢਲੀ ਜਾਂਚ ਮੁਤਾਬਕ ਬਲਵੀਰ ਸਿੰਘ ਆਪਣੀ ਪਤਨੀ ਸੁਖਵੀਰ ਕੌਰ ਨੂੰ ਉਕਤ ਤਾਂਤਰਿਕ ਸਹੇਲੀ ਕੋਲੋਂ ਜਾਣੋ ਰੋਕਦਾ ਸੀ, ਜਿਸਦੇ ਨਾਲ ਉਨਾਂ ਦੇ ਵਿਆਹ ਤੋਂ ਪਹਿਲਾਂ ਹੀ ਡੂੰਘਾ ‘ਪਿਆਰ’ ਦਸਿਆ ਜਾ ਰਿਹਾ। ਹਾਲਾਂਕਿ ਪੁਲਿਸ ਅਧਿਕਾਰੀ ਖੁੱਲ ਕੇ ਇਸ ਮਾਮਲੇ ਵਿਚ ਕੁੱਝ ਬੋਲ ਨਹੀਂ ਰਹੇ ਪ੍ਰੰਤੂ ਤਾਂਤਰਿਕ ਗੁਰਪ੍ਰੀਤ ਕੌਰ ਮਰਦਾਂ ਵਾਂਗ ਹੀ ਕੁੜਤਾ ਪਜਾਮਾ ਪਾ ਕੇ ਰਹਿੰਦੀ ਸੀ ਤੇ ਉਸ ਦੀਆਂ ਜਿਆਦਾਤਰ ਆਦਤਾਂ ਵੀ ਮਰਦਾਂ ਵਾਲੀਆਂ ਹੀ ਸੀ, ਜਿਸਨੂੰ ਮ੍ਰਿਤਕ ਬਲਵੀਰ ਸਿੰਘ ਚੰਗਾ ਨਹੀਂ ਮੰਨਦਾ ਸੀ।

 

ਇਹ ਵੀ ਪੜ੍ਹੋ Faridkot News: ਸਕੂਲ ਅੱਗੇ ਨੌਜਵਾਨਾਂ ਦੀ ਗੁੰਡਾਗਰਦੀ; ਪੁਲਿਸ ਦਾ ਮੋਟਰਸਾਈਕਲ ਵੀ ਦਰੜਿਆ, ਦੇਖੋ ਵੀਡੀਓ

ਦੋਨਾਂ ਦੇ ਪਿਆਰ ’ਚ ਅੜਿੱਕਾ ਬਣੇ ਬਲਵੀਰ ਸਿੰਘ ਨੂੰ ਹਟਾਉਣ ਦੇ ਲਈ ਬਣਾਈ ਯੋਜਨਾ ਦੇ ਤਹਿਤ ਤਾਂਤਰਿਕ ਗੁਰਪ੍ਰੀਤ ਕੌਰ ਵੱਲੋਂ 18 ਨਵੰਬਰ ਨੂੰ ਫ਼ੋਨ ਕਰਕੇ ਸਵੇਰੇ ਆਪਣੇ ਪਿੰਡ ਗਾਟਵਾਲੀ ਸਥਿਤ ਘਰ ਬੁਲਾਇਆ। ਮੀਡੀਆ, ਪੁਲਿਸ ਤੇ ਪਿੰਡ ਵਾਲਿਆਂ ਦੇ ਸਾਹਮਣੇ ਜਦ ਬਲਵੀਰ ਸਿੰਘ ਦੀ ਲਾਸ਼ ਟੋਅੇ ਵਿਚੋਂ ਬਾਹਰ ਕੱਢੀ ਤਾਂ ਤਾਂਤਰਿਕ ਕੌਰ ਨੇ ਸਭ ਦੇ ਸਾਹਮਣੇ ਆਪਣਾ ਗੁਨਾਹ ਕਬੂਲਦਿਆਂ ਦਸਿਆ ਕਿ ਜਦ ਬਲਵੀਰ ਸਿੰਘ ਉਸਦੇ ਘਰ ਆਇਆ ਤਾਂ ਸਿਰ ਦੇ ਪਿੱਛੇ ਘੋਟਣਾ ਮਾਰ ਕੇ ਬੇਹੋਸ ਕਰ ਦਿੱਤਾ। ਉਸਤੋਂ ਬਾਅਦ ਦਾਹ ਦੇ ਨਾਲ ਉਸਦਾ ਕਤਲ ਕਰ ਦਿੱਤਾ। ਇਸਤੋਂ ਬਾਅਦ ਸੁਖਵੀਰ ਕੌਰ, ਗੁਰਪ੍ਰੀਤ ਕੌਰ ਤੇ ਉਸਦੇ ਪਤੀ ਕੁਲਵਿੰਦਰ ਸਿੰਘ, ਸੁਖਵੀਰ ਕੌਰ ਦੇ ਪਿਤਾ ਲੀਲਾ ਸਿੰਘ ਤੇ ਮਾਸੀ ਵੀਰਪਾਲ ਕੌਰ ਆਦਿ ਨੇ ਰਲ ਕੇ ਬਲਵੀਰ ਸਿੰਘ ਦੀ ਲਾਸ਼ ਪੱਲੀ ਵਿਚ ਲਪੇਟ ਕੇ ਘਰ ਦੇ ਵਿਹੜੇ ਵਿਚ ਹੀ 6-7 ਫੁੁੱਟ ਡੂੰਘਾ ਟੋਆ ਪੁੱਟ ਕੇ ਦੱਬ ਦਿੱਤੀ। ਮ੍ਰਿਤਕ ਦੇ ਭਰਾ ਪ੍ਰਲਾਦ ਸਿੰਘ ਨੇ ਵੀ ਮੀਡੀਆ ਨੂੰ ਦਸਿਆ ਕਿ ਬਲਵੀਰ ਸਿੰਘ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ ਤੇ ਜਦ ਉਹ 18 ਨੂੰ ਕੰਮ ’ਤੇ ਨਾ ਪੁੱਜਿਆ ਤਾਂ ਉਨ੍ਹਾਂ ਦੇ ਫ਼ੋਨ ਆਏ।

 

ਇਹ ਵੀ ਪੜ੍ਹੋ ਰਵਨੀਤ ਬਿੱਟੂ ਦੇ ਬੋਲਾਂ ‘ਤੇ ਰਾਜਾ ਵੜਿੰਗ ਦਾ ਕਰਾਰਾ ਜਵਾਬ, ਬਿੱਟੂ ਜੀ ਮਨਪ੍ਰੀਤ ਬਾਦਲ ਨੂੰ ਜਿਤਾਉਣ ਆਏ ਸੀ ਜਾਂ ਹਰਾਉਣ?

ਉਸਤੋਂ ਬਾਅਦ ਉਨ੍ਹਾਂ ਨੂੰ ਜਦ ਬਲਵੀਰ ਦੇ ਗਾਇਬ ਹੋਣ ਬਾਰੇ ਪਤਾ ਚੱਲਿਆ ਤਾਂ ਸੁਖਵੀਰ ਕੌਰ ਕੋਲੋਂ ਪੁੱਛਗਿਛ ਕੀਤੀ ਗਈ ਪ੍ਰੰਤੂ ਉਸਨੇ ਅਣਸੁਣੀ ਕਰ ਦਿੱਤੀ। ਜਿਸ ਕਾਰਨ ਉਸਨੂੰ ਸ਼ੱਕ ਹੋਇਆ ਤਾਂ ਬੀਤੇ ਕੱਲ ਤਲਵੰਡੀ ਸਾਬੋ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਦ ਲਾਪਤਾ ਬਲਵੀਰ ਸਿੰਘ ਦੀ ਕਾਲ ਡਿਟੇਲ ਤੇ ਆਖ਼ਰੀ ਲੁਕੇਸ਼ਨ ਕਢਵਾਈ ਤਾਂ ਉਹ ਪਿੰਡ ਗਾਟਵਾਲੀ ਆਈ। ਪ੍ਰਵਾਰ ਨੂੰ ਪਹਿਲਾਂ ਹੀ ਸ਼ੱਕ ਸੀ, ਜਿਸਤੋਂ ਬਾਅਦ ਜਦ ਉਸਦੀ ਪਤਨੀ ਸੁਖਵੀਰ ਕੌਰ ਤੇ ਤਾਂਤਰਿਕ ਸਹੇਲੀ ਨੂੰ ਫ਼ੜ ਕੇ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਨਾਂ ਆਪਣਾ ਗਨਾਹ ਕਬੂਲ ਕਰ ਲਿਆ। ਡੀਐਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦਸਿਆ ਕਿ ਮੁਲਜਮਾਂ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰ ਲਿਆ ਹੈ ਤੇ ਬਾਕੀ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਨਾਲ ਹੀ ਜਾਂਚ ਜਾਰੀ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕ ਬਲਵੀਰ ਸਿੰਘ ਦੇ ਦੋ ਛੋਟੇ-ਛੋਟੇ ਬੱਚੇ ਵੀ ਹਨ। ਉਧਰ ਮੁਲਜਮ ਸੁਖਵੀਰ ਕੌਰ ਦੇ ਭਰਾ ਨੇ ਵੀ ਆਪਣੀ ਭੈਣ ਦੇ ਇਸ ਕਾਰੇ ’ਤੇ ਸ਼ਰਮਿੰਦਗੀ ਜਾਹਰ ਕਰਦਿਆਂ ਉਸਨੂੰ ਸਖ਼ਤ ਸਜਾ ਦੇਣ ਦੀ ਮੰਗ ਕੀਤੀ ਹੈ।

 

LEAVE A REPLY

Please enter your comment!
Please enter your name here