ਮੀਡੀਆ ਸਹਿਤ ਚੋਣ ਅਮਲੇ ਦੇ ਸਟਾਫ਼ ਦੀ ਬਣੀ ਰਹੀ ਖਿੱਚ ਦਾ ਕੇਂਦਰ
ਨਾਗਪੁਰ, 20 ਅਪ੍ਰੈਲ: ਦੇਸ ਭਰ ’ਚ ਅਗਲੀ ਨਵੀਂ ਸਰਕਾਰ ਦੇ ਗਠਨ ਲਈ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ੍ਹ ਲਈ ਬੀਤੇ ਕੱਲ 19 ਅਪ੍ਰੈਲ ਨੂੰ 21 ਰਾਜਾਂ ਦੇ 102 ਸੰਸਦੀ ਹਲਕਿਆਂ ਵਿੱਚ ਪਈਆਂ ਵੋਟਾਂ ਦੌਰਾਨ ਨਾਗਪੁਰ ’ਚ ਵੋਟ ਪਾਉਣ ਵਾਲੀ ‘ਜੋਤੀ ਅਮਗੇ’ ਮੁੜ ਚਰਚਾ ਵਿਚ ਹੈ। ਦੁਨੀਆਂ ਦੀ ਸਭ ਤੋਂ ਛੋਟੇ ਕੱਦ ਦੀ ਔਰਤ ਦਾ ਖਿਤਾਬ ਹਾਸਲ ਕਰਨ ਵਾਲੀ ਜੋਤੀ ਨੇ ਵੀ ਨਾਗਪੁਰ ਦੇ ਇੱਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾ ਕੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ। ਇਸ ਦੌਰਾਨ ਮੀਡੀਆ ਤੇ ਚੋਣ ਅਮਲੇ ਦੇ ਸਟਾਫ਼ ਤੋਂ ਇਲਾਵਾ ਇੱਥੇ ਵੋਟ ਪਾਉਣ ਵਾਲੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਜੋਤੀ ਬੀਤੇ ਕੱਲ ਤੋਂ ਲੈ ਕੇ ਵੱਖ ਵੱਖ ਪਲੇਟਫ਼ਾਰਮਾਂ ਉਪਰ ਪੂਰੀ ਤਰ੍ਹਾਂ ਛਾਈ ਹੋਈ ਹੈ। ਇਸ ਦੌਰਾਨ ਇੱਕ ਸੈਲੀਬ੍ਰਿਟੀ ਵਾਂਗ ਵੋਟਰਾਂ, ਚੋਣ ਅਮਲੇ ਤੇ ਮੀਡੀਆ ਨੇ ਨਾ ਸਿਰਫ਼ ਉਸਦੀਆਂ ਤਸਵੀਰਾਂ ਖਿੱਚੀਆਂ, ਬਲਕਿ ਉਸਦੇ ਨਾਲ ਸੈਲਫ਼ੀਆਂ ਵੀ ਲਈਆਂ।
ਦੁਖਦਾਈਕ ਖ਼ਬਰ: ਅੱਗ ਲੱਗਣ ਕਾਰਨ ਜਿੰਦਾਂ ਸੜਿਆ ਟਰੱਕ ਡਰਾਈਵਰ
ਦੱਸਣਾ ਬਣਦਾ ਹੈ ਕਿ ਜੋਤੀ ਦਾ ਕੱਦ ਸਿਰਫ 2 ਫੁੱਟ ਯਾਨੀ 63 ਸੈਂਟੀਮੀਟਰ ਹੈ। ਕੁਦਰਤ ਦੇ ਇਸ ਕ੍ਰਿਸਮੇ ਕਾਰਨ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰੀਕਾਰਡ ਵਿਚ ਵੀ ਦਰਜ ਹੈ। ਨਾਗਪੁਰ ’ਚ 16 ਦਸੰਬਰ 1993 ਨੂੰ ਜਨਮ ਲੈਣ ਜੋਤੀ ਨੂੰ ਹੱਡੀਆਂ ’ਚ ਹੋਣ ਵਾਲੀ ਬਿਮਾਰੀ ਦੱਸੀ ਜਾ ਰਹੀ ਹੈ, ਜਿਸ ਕਾਰਨ ਉਸ ਦਾ ਕੱਦ ਨਹੀਂ ਵਧ ਸਕਿਆ। ਪੋÇਲੰਗ ਬੂਥ ’ਤੇ ਜੋਤੀ ਨੇ ਮੰਨਿਆ ਕਿ ਬੇਸ਼ੱਕ ਬਚਪਨ ’ਚ ਸਾਥੀਆਂ ਵੱਲੋਂ ਛੋਟੇ ਕੱਦ ਕਾਰਨ ਉਸਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਹੁਣ ਉਸਦੀ ਇਹ ਛੋਟਾ ਕੱਦ ਪਹਿਚਾਣ ਬਣ ਗਈ ਹੈ ਤੇ ਹਰ ਕੋਈ ਉਸਦੇ ਨਾਲ ਪਿਆਰ ਕਰਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਛੋਟੇ ਕੱਦ ਕਾਰਨ ਹੀ ਉਸਨੂੰ ਐਕਟਿੰਗ ਅਤੇ ਮਾਡਲਿੰਗ ਦੀ ਆਫ਼ਰ ਮਿਲੀ ਹੈ। ਹਾਲੇ ਤੱਕ ਅਣਵਿਆਹੀ ਜੋਤੀ ਦਾ ਕਹਿਣਾ ਹੈ ਕਿ ਉਹ ਵਿਆਹ ਨਹੀਂ ਕਰਵਾਏਗੀ ਤੇ ਅਪਣੇ ਮਾਪਿਆਂ ਨਾਲ ਹੀ ਸਾਰੀ ਉਮਰ ਰਹਿਣਾ ਚਾਹੁੰਦੀ ਹੈ।
#WATCH | Maharashtra: World’s smallest living woman, Jyoti Amge cast her vote at a polling booth in Nagpur today. #LokSabhaElections2024 pic.twitter.com/AIFDXnvuvk
— ANI (@ANI) April 19, 2024
Share the post "ਪਹਿਲੇ ਗੇੜ੍ਹ ’ਚ ਵੋਟ ਪਾਉਣ ਵਾਲੀ ਦੁਨੀਆਂ ਦੀ ਸੱਭ ਤੋਂ ਛੋਟੇ ਕੱਦ ਵਾਲੀ ‘ਜੋਤੀ ਅਮਗੇ’ ਮੁੜ ਚਰਚਾ ’ਚ"