ਸ਼ਿਮਲਾ, 28 ਅਗਸਤ: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਹੁਣ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ ਵਿਚ ਵੱਡੀ ਤਬਦੀਲੀ ਹੋ ਗਈ ਹੈ। ਬੀਤੇ ਕੱਲ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸ਼ੁਰੂ ਹੋਏ ਮਾਨਸੂਨ ਸ਼ੈਸਨ ਦੇ ਪਹਿਲੇ ਹੀ ਦਿਨ ਸੂਬੇ ’ਚ ਲੜਕੀਆਂ ਦੀ ਵਿਆਹ ਲਈ ਘੱਟੋ ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਗਈ ਹੈ। ਇਸ ਬਿੱਲ ਨੂੰ ਵਿਧਾਨ ਸਭਾ ’ਚ ਸਰਬਸੰਮਤੀ ਨਾਲ ਪਾਸ ਹੋ ਗਿਆ। ਹੁਣ ਇਸ ਬਿੱਲ ਉਪਰ ਰਾਜਪਾਲ ਦੀ ਮੋਹਰ ਲੱਗਦੇ ਹੀ ਇਹ ਕਾਨੂੰਨ ਬਣ ਜਾਵੇਗਾ। ਜਿਕਰਯੋਗ ਹੈ ਕਿ ਹਿਮਾਚਲ ਦੀ ਸੁੱਖੂ ਕੈਬਨਿਟ ਨੇ ਕੁੱਝ ਮਹੀਨੇ ਪਹਿਲਾਂ ਹੀ ਇਸ ਤਰ੍ਹਾਂ ਦੀ ਸੋਧ ਬਿੱਲ ਨੂੰ ਮੰਨਜੂਰੀ ਦੇ ਦਿੱਤੀ ਸੀ।
ਮੋਗਾ ਦੇ ਪਿੰਡ ਦੀਨਾ ਦਾ ਪੁੱਤ ਹਰਗੋਬਿੰਦਰ ਸਿੰਘ ਧਾਲੀਵਾਲ ਬਣਿਆ ਅੰਡੇਮਾਨ ਤੇ ਨਿਕੋਬਾਰ ਦਾ ਡੀਜੀਪੀ
ਹਿਮਾਚਲ ਦਾ ਮੰਨਣਾ ਹੈ ਕਿ ਪੜਾਈ ਤੇ ਹੋਰ ਕਾਰਨਾਂ ਕਰਕੇ ਇਸ ਉਮਰ ਹੱਦ ਵਿਚ ਤਬਦੀਲੀ ਕਰਨੀ ਲੋੜੀਦੀ ਹੈ, ਜਿਸਦੇ ਚੱਲਦੇ ਸੂਬੇ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਧਨੀ ਰਾਮ ਸ਼ਾਂਡਿਲ ਵੱਲੋਂ ਸੈਸ਼ਨ ਦੇ ਪਹਿਲੇ ਹੀ ਹਿਮਾਚਲ ਪ੍ਰਦੇਸ਼ ਬਾਲ ਵਿਆਹ ਰੋਕੂ (ਸੋਧ) ਬਿੱਲ 2024 ਨੂੰ ਸਦਨ ਵਿਚ ਪੇਸ਼ ਕੀਤਾ ਤੇ ਉਸਨੂੰ ਸਾਰਿਆਂ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਦੇਸ ਭਰ ਵਿਚ ਲੜਕੀਆਂ ਦੀ ਵਿਆਹ ਦੀ ਘੱਟੋ ਘੱਟ ਉਮਰ 18 ਅਤੇ ਲੜਕਿਆਂ ਲਈ 21 ਸਾਲ ਹੈ।