ਨਵਾਂਸ਼ਹਿਰ, 30 ਅਪ੍ਰੈਲ: ਇਲਾਕੇ ਵਿਚ ਬੇਖ਼ੌਫ਼ ਹੋਏ ਚੋਰਾਂ ਵੱਲੋਂ ਸਥਾਨਕ ਸ਼ਹਿਰ ਵਿਚ ਇੱਕ ਜੱਜ ਦੀ ਬੰਦ ਪਈ ਕੋਠੀ ਵਿਚ ਸੰਨ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਜੱਜ ਚੰਡੀਗੜ ਗਏ ਹੋਏ ਸਨ, ਜਿਸਤੋਂ ਬਾਅਦ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦ ਉਹ ਵਾਪਸ ਆਏ। ਸੂਚਨਾ ਮੁਤਾਬਕ ਜੱਜ ਸਾਹਿਬ ਵੱਲੋਂ ਸਥਾਨਕ ਸ਼ਹਿਰ ਦੇ ਰਣਜੀਤ ਨਗਰ ਵਿਚ ਇੱਕ ਕੋਠੀ ਕਿਰਾਏ ’ਤੇ ਲਈ ਹੋਈ ਹੈ।
ਰਿਸਤਿਆਂ ਦਾ ਘਾਣ: ਭੁੂਆ ਦੇ ਮੁੰਡੇ ਨੇ ਘਰਵਾਲੀ ਨਾਲ ਮਿਲਕੇ ਕੀਤਾ ਮਾਮੇ ਦੇ ਮੁੰਡੇ ਦਾ ਕ+ਤਲ
ਇਸ ਦੌਰਾਨ ਉਹ ਇਸਨੂੰ ਜਿੰਦਰਾ ਲਗਾ ਕੇ ਚੰਡੀਗੜ੍ਹ ਚਲੇ ਗਏ ਤੇ ਵਾਪਸੀ ਸਮੇਂ ਆ ਕੇ ਦੇਖਿਆ ਤਾਂ ਘਰ ਦਾ ਸਮਾਨ ਖਿੱਲਰਿਆ ਪਿਆ ਹੋਇਆ ਸੀ ਤੇ ਨਾਲ ਹੀ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਪੜਤਾਲ ’ਤੇ ਪਤਾ ਲੱਗਿਆ ਕਿ ਘਰ ਵਿਚ ਪਈ ਕਰੀਬ 60-70 ਹਜ਼ਾਰ ਦੀ ਨਗਦੀ ਅਤੇ ਦੋ ਮੁੰਦਰੀਆਂ ਗਾਇਬ ਸਨ। ਇਸ ਮਾਮਲੇ ਵਿਚ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਜੱਜ ਦੇ ਗੰਨਮੈਂਨ ਦਰਸ਼ਨ ਲਾਲ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਧਾਰਾ 457,380 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਹੈ।
Share the post "ਚੋਰਾਂ ਨੇ ਜੱਜ ਦੀ ਕੋਠੀ ਨੂੰ ਲਾਇਆ ਸੰਨ, ਹਜ਼ਾਰਾਂ ਦੀ ਨਗਦੀ ਤੇ ਗਹਿਣੇ ਕੀਤੇ ਚੋਰੀ"