Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਘਰ-ਘਰ ਤੱਕ ਸਰਕਾਰ ਦੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਹੁਣ ਸੂਬੇ ਵਿਚ ਨਗਰ ਨਿਗਮ ਵਜੋ ਤੀਜੀ ਸਰਕਾਰ ਬਣੇਗੀ। ਸੂਬੇ ਵਿਚ ਕੇਂਦਰ, ਰਾਜ ਅਤੇ ਹੁਣ ਸ਼ਹਿਰ ਦੀ ਸਰਕਾਰ ਮਿਲ ਕੇ ਤੇਜੀ ਨਾਲ ਵਿਕਾਸ ਕੰਮਾਂ ਨੂੰ ਪੂਰਾ ਕਰੇਗੀ। ਨਗਰ ਨਿਗਮਾਂ ਦੇ ਚੋਣਾ ਵਿਚ ਭਾਜਪਾ ਦੇ ਮੇਅਰ, ਚੇਅਰਮੈਨ ਅਤੇ ਪਾਰਸ਼ਦ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਣਗੇ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਕੁਰੂਕਸ਼ੇਤਰ ਦੇ ਥਾਨੇਸਰ ਵਿਚ ਕਾਰਜਕਰਤਾਵਾਂ ਨਾਲ ਗਲਬਾਤ ਕਰ ਰਹੇ ਸਨ। ਨਾਇਬ ਸਿੰਘ ਨੇ ਕਿਹਾ ਕਿ ਦੇਸ਼ ਦੀ ਜਨਤਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਜਨਭਲਾਈਕਾਰੀ ਨੀਤੀਆਂ ’ਤੇ ਲਗਾਤਾਰ ਭਰੋਸਾ ਜਤਾ ਰਹੀ ਹੈ।
ਇਹ ਵੀ ਪੜ੍ਹੋ ਬਠਿੰਡਾ ’ਚ ਪਿਸਤੌਲ ਦੀ ਨੌਕ ’ਤੇ ਐਨ. ਆਰ ਆਈ ਪਰਵਾਰ ਨੂੰ ਕਾਰ ਸਵਾਰਾਂ ਨੇ ਲੁੱਟਿਆ,ਪੁਲਿਸ ਵੱਲੋਂ ਜਾਂਚ ਸ਼ੁਰੂ
ਹਰਿਆਣਾ ਵਿਧਾਨਸਭਾ ਚੋਣਾਂ ਵਿਚ ਵੀ ਸੂਬੇ ਦੀ ਜਨਤਾ ਨੇ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਜਨ ਸੇਵਾ ਦੀ ਜਿਮੇਵਾਰੀ ਸੌਂਪੀ ਹੈ ਅਤੇ ਦਿੱਲੀ ਵਿਚ ਹੋਏ ਚੋਣਾਂ ਵਿਚ ਵੀ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਬਹੁਮਤ ਨਾਲ ਆਪਣੀ ਜਿੱਤ ਦਰਜ ਕੀਤੀ ਹੈ। ਹਰਿਆਣਾ ਨਿਗਮ ਚੋਣਾਂ ਵਿਚ ਵੀ ਭਾਜਪਾ ਆਪਣੀ ਜਿੱਤ ਦਾ ਪਰਚਮ ਲਹਿਰਾਏਗੀ। ਭਾਜਪਾ ਚੋਣ ਨੂੰ ਲੈ ਕੇ ਹਮੇਸ਼ਾ ਗੰਭੀਰ ਰਹਿੰਦੀ ਹੈ ਅਤੇ ਸਥਾਨਕ ਨਿਗਮ ਚੋਣਾਂ ਵਿਚ ਵੀ ਪਾਰਟੀ ਕਾਰਜਕਰਤਾ ਪੂਰੇ ਜੋਸ਼ ਤੇ ਮਿਹਨਤ ਨਾਲ ਲੱਗੇ ਹੋਏ ਹਨ।
ਇਹ ਵੀ ਪੜ੍ਹੋ Punjab Govt ਵੱਲੋਂ ਵੱਡੀ ਕਾਰਵਾਈ, ਮੁਕਤਸਰ ਦਾ DC ਮੁਅੱਤਲ
ਉਨ੍ਹਾਂ ਨੇ ਕਿਹਾ ਕਿ ਸੁਸਾਸ਼ਨ ਤੋਂ ਸੇਵਾ ਦੇ ਸੰਕਲਪ ਦੇ ਨਾਲ ਜਨਸੇਵਾ ਦੀ ਜਿਮੇਵਾਰੀ ਸੰਭਾਲਦੇ ਹੀ ਮੌਜੂਦਾ ਸੂਬਾ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੰਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਏਕ-ਹਰਿਆਣਵੀਂ ਇੱਕ ਦੇ ਮੂਲਮੰਤਰ ’ਤੇ ਚੱਲਦੇ ਹੋਏ ਸਮੂਚੇ ਹਰਿਆਣਾ ਅਤੇ ਹਰੇਕ ਹਰਿਆਣਵੀ ਦੀ ਤਰੱਕੀ ਅਤੇ ਉਥਾਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੀ ਤਰ੍ਹਾ ਨਿਗਮ ਚੋਣਾਂ ਦੇ ਬਾਅਦ ਸੂਬੇ ਵਿਚ ਤਿੰਨ ਗੁਣਾ ਤੇਜੀ ਨਾਲ ਵਿਕਾਸ ਹੋਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸੂਬੇ ਵਿਚ ਨਗਰ ਨਿਗਮ ਵਜੋ ਬਣੇਗੀ ਤੀਜੀ ਸਰਕਾਰ, ਘਰ-ਘਰ ਤੱਕ ਪਹੁੰਚੇਗਾ ਯੋਜਨਾਵਾਂ ਦਾ ਲਾਭ:ਨਾਇਬ ਸਿੰਘ ਸੈਣੀ"