Chandigarh ‘ਚ ਪੁਰਾਣੀ ਇਮਾਰਤ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌ*ਤ; 5 ਜਖ਼ਮੀ

Date:

spot_img

Chandigarh News: Chandigarh ਸਥਿਤ ਇੰਡਸਟਰੀਅਲ ਏਰੀਆ ਦੇ ਫ਼ੇਜ-2 ਵਿਚ ਬੀਤੀ ਸ਼ਾਮ ਇੱਕ ਪੁਰਾਣੀ ਇਮਾਰਤ ਡਿੱਗਣ ਦੇ ਵਾਪਰੇ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ 5 ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਮ੍ਰਿਤਕ ਇਸ ਇਮਾਰਤ ਵਿਚ ਨਵੀਂ ਬਣ ਰਹੀ ਏਜੰਸੀ ਦੇ ਮਾਲਕ ਸਨ, ਜੋਕਿ ਯੂਪੀ ਦੇ ਮੇਰਠ ਇਲਾਕੇ ਦੇ ਰਹਿਣ ਵਾਲੇ ਸਨ। ਜਦਕਿ ਜਖ਼ਮੀ ਮਜਦੂਰ ਸਨ, ਜੋ ਘਟਨਾ ਸਮੇਂ ਇਸ ਇਮਾਰਤ ਦੇ ਨਵੀਨੀਕਰਨ ਦੇ ਕੰਮ ਵਿਚ ਜੁਟੇ ਹੋਏ ਸਨ। ਮ੍ਰਿਤਕਾਂ ਦੀ ਪਹਿਚਾਣ ਤਰੁਣ ਕੋੱਸ਼ਿਕ ਤੇ ਅਰੁਣ ਕੁਮਾਰ ਵਜੋਂ ਹੋਈ ਹੈ, ਜੋਕਿ ਆਪਸ ਵਿਚ ਰਿਸ਼ਤੇਦਾਰ ਵੀ ਸਨ।

ਇਹ ਵੀ ਪੜ੍ਹੋ 👉ਸੜਕ ਕਿਨਾਰੇ ਕਾਰ ਦਾ ਟਾਈਰ ਬਦਲ ਰਹੇ ਦੋ ਦੋਸਤਾਂ ਨੂੰ ਟਰੱਕ ਨੇ ਕੁਚਲਿਆ

ਘਟਨਾ ਤੋਂ ਤੁਰੰਤ ਬਾਅਦ ਇਮਾਰਤ ਥੱਲੇ ਆਏ ਵਿਅਕਤੀਆਂ ਨੂੰ ਕੱਢਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਚਾਓ ਕਾਰਜ਼ ਵਿੱਢੇ ਗਏ, ਜੋਕਿ ਰਾਤ 10 ਵਜੇਂ ਤੱਕ ਜਾਰੀ ਰਹੇ। ਇਸ ਦੌਰਾਨ ਇਮਾਰਤ ਦੇ ਮਲਬੇ ਹੇਠ ਦੋਨੋਂ ਮਾਲਕ ਮ੍ਰਿਤਕ ਪਾਏ ਗਏ। ਦਸਿਆ ਜਾ ਰਿਹਾ ਕਿ ਤਿੰਨ ਜਣਿਆਂ ਨੇ ਇੱਥੇ ਇੱਕ ਨਵੀਂ ਏਜੰਸੀ ਖੋਲਣ ਦੇ ਲਈ ਇਹ ਇਮਾਰਤ ਕੁੱਝ ਸਮਾਂ ਪਹਿਲਾਂ ਹੀ ਕਿਰਾਏ ਉੱਪਰ ਲਈ ਸੀ ਤੇ ਹੁਣ ਇੱਥੈ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਚੰਡੀਗੜ੍ਹ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Punjab Police Recruitment 2026: ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ!

Punjab Police Recruitment 2026: ਪੰਜਾਬ ਵਿੱਚ ਪੁਲਿਸ ਦੀ ਨੌਕਰੀ...

Chandigarh News: ਸਰਕਾਰੀ ਬਾਬੂਆਂ ਦੀ ਨਹੀਂ ਖੈਰ! ਚੰਡੀਗੜ੍ਹ ਰਹਿੰਦੇ ਜਿਹੜੇ ਉਹ ਦੇਣ ਧਿਆਣ

Chandigarh News: ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਵਾਰ-ਵਾਰ...

Ludhiana ‘ਚ ਸਾਬਕਾ ਸਰਪੰਚ ਦਾ ਗੋ.ਲੀ.ਆਂ ਮਾ.ਰ ਕੇ ਕ.ਤ.ਲ!

Ludhiana News : Ludhiana ਦੇ ਪਿੰਡ ਮਾਨੇਵਾਲ ਦੇ ਸਾਬਕਾ...