ਸੰਸਦ ’ਚ ਅਡਾਨੀ ਨੂੰ ਲੈ ਕੇ ਹੰਗਾਮਾ, ਕੱਲ ਤੱਕ ਲਈ ਹੋਈ ਮੁਲਤਵੀ

0
48
+1

ਨਵੀਂ ਦਿੱਲੀ, 27 ਨਵੰਬਰ: ਸੋਮਵਾਰ ਤੋਂ ਸ਼ੁਰੂ ਹੋਏ ਸੰਸਦ ਦੇ ਸਰਦ ਰੁੱਤ ਸਮਾਗਮ ਦਾ ਅੱਜ ਤੀਜ਼ਾ ਦਿਨ ਵੀ ਅਰਬਪਤੀ ਗੌਤਮ ਅਡਾਨੀ ਦੇ ਵਿਵਾਦ ਦੀ ਭੇਂਟ ਚੜ੍ਹ ਗਿਆ। ਬੁੱਧਵਾਰ ਨੂੰ ਸ਼ੈਸਨ ਸ਼ੁਰੂ ਹੁੰਦੇ ਹੀ ਸੰਸਦ ਦੇ ਦੋਨਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧ ਧਿਰਾਂ ਨੇ ਇਹ ਮੁੱਦਾ ਚੁੱਕਦਿਆਂ ਅਡਾਨੀ ਨੂੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਚੁੱਕੀ। ਜਦੋਂਕਿ ਸੱਤਾਧਿਰ ਨੇ ਵਿਰੋਧੀ ਧਿਰ ਉਪਰ ਸੰਸਦ ਨੂੰ ਸੁਚਾਰੂ ਵਿਚ ਚੱਲਣ ਤੋਂ ਰੋਕਣ ਵਿਚ ਵਿਘਨ ਪਾਉਣ ਦਾ ਦੋਸ਼ ਲਗਾਇਆ।

ਇਹ ਵੀ ਪੜੋ੍ Student Visa ਤੋਂ ਬਾਅਦ Canada Government ਵੱਲੋਂ ਹੁਣ Refugee Cases ਵਿਚ ਸਖ਼ਤੀ ਕਰਨ ਦੇ ਸੰਕੇਤ

ਇਸ ਮੌਕੇ ਹਾਲਾਂ ਕਿ ਸਰਕਾਰ ਵੱਲੋਂ ਆਪਣਾ ਕੰਮ ਸ਼ੁਰੂ ਕਰਨ ਦੀ ਕੋਸਿਸ ਕੀਤੀ ਪ੍ਰੰਤੂ ਰੌਲੇ ਰੱਪੇ ਦੌਰਾਨ ਕਾਫ਼ੀ ਹੰਗਾਮਾ ਹੋਇਆ। ਲੋਕ ਸਭਾਂ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਹ ਮੁੱਦਾ ਚੁੱਕਦਿਆਂ ਮੋਦੀ ਸਰਕਾਰ ’ਤੇ ਅਡਾਨੀ ਨੂੰ ਬਚਾਉਣ ਦਾ ਦੋਸ਼ ਲਗਾਇਆ। ਅਮਰੀਕਾ ਦੀ ਇੱਕ ਅਦਾਲਤ ਵੱਲੋਂ ਅਡਾਨੀ ਵਿਰੁਧ ਕੱਢੈ ਵਰੰਟਾਂ ਤੋਂ ਬਾਅਦ ਇਹ ਮਾਮਲਾ ਕਾਫ਼ੀ ਉਛਲਿਆ ਹੋਇਆ ਹੈ। ਮਾਮਲਾ ਸ਼ਾਂਤ ਨਾ ਹੁੰਦਾ ਵੇਖ ਸੰਸਦ ਨੂੰ ਭਲਕ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।

 

+1

LEAVE A REPLY

Please enter your comment!
Please enter your name here