ਨਸ਼ਾ ਤਸਕਰੀ ਦੇ ਦੋਸ਼ਾਂ ’ਚ ਫ਼ੜੇ ਨੌਜਵਾਨਾਂ ਦੇ ਮਾਪਿਆਂ ਤੋਂ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਗਿਆਨੇ ਵਾਲਾ ਥਾਣੇਦਾਰ ਮੇਜ਼ਰ ਸਿੰਘ ਵਿਜੀਲੈਂਸ ਵੱਲੋਂ ਸਾਥੀ ਸਹਿਤ ਕਾਬੂ

0
1517

Bathinda News: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁਧ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਦੇ ਤਹਿਤ ਬਠਿੰਡਾ ’ਚ ਨਸ਼ਾ ਵਿਰੋਧੀ ਟਾਸਕ ਫ਼ੋਰਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ੜੇ ਨੌਜਵਾਨਾਂ ਦੇ ਮਾਪਿਆਂ ਤੋਂ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇੱਕ ਥਾਣੇਦਾਰ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਨੇ ਕਾਬੂ ਕੀਤਾ ਹੈ। ਥਾਣੇਦਾਰ ਮੇਜਰ ਸਿੰਘ ਗਿਆਨਾ ਦੇ ਨਾਲ ਵਿਜੀਲੈਂਸ ਨੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਵੀ ਕਾਬੁੂ ਕੀਤਾ ਹੈ, ਜਿਸਨੇ ਥਾਣੇਦਾਰ ਵੱਲੋਂ ਇਹ ਪੈਸੇ ਹਾਸਲ ਕੀਤੇ ਸਨ। ਇਸ ਸਬੰਧ ਵਿਚ ਵਿਜੀਲੈਂਸ ਬਠਿੰਡਾ ਵੱਲੋਂ ਥਾਣੇਦਾਰ ਮੇਜਰ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਰਾਮ ਸਿੰਘ ਉਰਫ਼ ਵਾਸੀ ਤਲਵੰਡੀ ਦੇ ਵਿਰੁਧ ਪਰਚਾ ਦਰਜ਼ ਕਰ ਲਿਆ ਹੈ।

ਇਹ ਵੀ ਪੜ੍ਹੋ  ਜਾਸੂਸੀ ਦਾ ਮਾਮਲਾ; ਯੂਟਿਊਬਰ ਜਯੋਤੀ ਮਲਹੋਤਰਾ ਦਾ ਪੁਲਿਸ ਨੂੰ ਮੁੜ ਮਿਲਿਆ 4 ਦਿਨਾਂ ਦਾ ਰਿਮਾਂਡ

ਮਿਲੀ ਸੂਚਨਾ ਮੁਤਾਬਕ ਏਐਨਟੀਐਫ਼ ਵਿਚ ਤੈਨਾਤ ਥਾਣੇਦਾਰ ਮੇਜਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਕੁੱਝ ਦਿਨ ਪਹਿਲਾਂ 506 ਗ੍ਰਾਂਮ ਚਿੱਟੇ ਸਹਿਤ ਤਿੰਨ ਨੌਜਵਾਨਾਂ ਨੂੰ ਕਾਬੁੂ ਕੀਤਾ ਗਿਆ ਸੀ। ਸੂਚਨਾ ਮੁਤਾਬਕ ਗ੍ਰਿਫਤਾਰੀ ਸਮੇਂ ਇੰਨ੍ਹਾਂ ਨੌਜਵਾਨਾਂ ਵਿਚੋਂ ਸੋਨੇ ਦੇ ਕੀਮਤੀ ਕੜੇ, ਚੈਨੀਆਂ ਤੇ ਹੋਰ ਸਮਾਨ ਤੋਂ ਇਲਾਵਾ ਨਗਦੀ ਵੀ ਬਰਾਮਦ ਹੋਈ ਸੀ, ਜਿਸਨੂੰ ਥਾਣੇਦਾਰ ਨੇ ਪਰਚੇ ਵਿਚ ਬਰਾਮਦਗੀ ਨਹੀਂ ਦਿਖ਼ਾਈ ਅਤੇ ਇਹ ਸੋਨਾ ਵਾਪਸ ਨੌਜਵਾਨ ਦੇ ਮਾਪਿਆਂ ਨੂੰ ਮੋੜਣ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਮੰਗੀ। ਬਾਅਦ ਵਿਚ ਸੌਦਾ ਡੇਢ ਲੱਖ ਵਿਚ ਤੈਅ ਹੋ ਗਿਆ ਤੇ ਬੀਤੀ ਸ਼ਾਮ ਮੇਜਰ ਸਿੰਘ ਨਾਲ ਕਥਿਤ ਤੌਰ ‘ਤੇ ਦਲਾਲਗੀ ਦਾ ਕੰਮ ਕਰਦਾ ਰਾਮ ਉਰਫ਼ ਰਾਜੂ ਇਹ ਰਾਸ਼ੀ ਲੈਣ ਦੇ ਲਈ ਨੱਤ ਰੋੜ ਤਲਵੰਡੀ ਸਾਬੋ ’ਤੇ ਗਿਆ ਸੀ। ਜਿੱਥੇ ਉਸਨੇ ਇਹ ਰਾਸ਼ੀ ਹਾਸਲ ਕੀਤੀ।

ਇਹ ਵੀ ਪੜ੍ਹੋ  ਸੰਨੀ ਇਨਕਲੈਵ ਦੇ ਮਾਲਕ ਜਰਨੈਲ ਬਾਜਵਾ ਦੀਆਂ ਮੁਸ਼ਕਿਲਾਂ ਵਧੀਆਂ, ED ਵੱਲੋਂ ਛਾਪੇਮਾਰੀ

ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਉਸਨੂੰ ਕਾਬੂ ਕਰ ਲਿਆ ਤੇ ਉਸਦੇ ਆਧਾਰ ਅਤੇ ਪਹਿਲਾਂ ਪੈਸੇ ਮੰਗਣ ਦੀ ਕੀਤੀ ਰਿਕਾਡਿੰਗ ਦੇ ਆਧਾਰ ਉਪਰ ਥਾਣੇਦਾਰ ਮੇਜਰ ਸਿੰਘ ਨੂੰ ਵੀ ਉਸਦੇ ਪਿੰਡ ਗਿਆਨਾ ਤੋਂ ਦੇਰ ਸ਼ਾਮ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਕੇਸ ਵਿਚ ਮੁਦਈ ਸਰਪੰਚਅਜੈਬ ਸਿੰਘ ਵਾਸੀ ਰਾੲੈਪੁਰ ਜ਼ਿਲ੍ਹਾ ਮਾਨਸਾ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here