👉ਵਿਜੀਲੈਂਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ, ਪੁਲਿਸ ਨੇ ਕੋਠੀ ‘ਤੇ ਚਿਪਕਾਏ ਨੋਟਿਸ
Bathinda News: Social media ‘ਤੇ Active ਰਹਿਣ ਵਾਲੀ ਪੰਜਾਬ ਪੁਲਿਸ ਦੀ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਵਿਜੀਲੈਂਸ ਨੂੰ ਅੱਜ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਇਸ ਦੇ ਨਾਲ ਹੀ ਵਿਜੀਲੈਂਸ ਦੀ ਮੰਗ ‘ਤੇ ਅਦਾਲਤ ਨੇ ਇਸ ਮਹਿਲਾ ਕਾਂਸਟੇਬਲ ਦੇ ਘਰ ਅਤੇ ਹੋਰ ਜਾਇਦਾਦਾਂ ਦੀ ਸਰਚ ਲਈ ਵਰੰਟ ਵੀ ਜਾਰੀ ਕੀਤਾ ਹੈ। ਵਿਜੀਲੈਂਸ ਦੇ ਵੱਲੋਂ ਬੀਤੇ ਕੱਲ ਹੀ ਅਮਨਦੀਪ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਪਿੰਡ ਬਾਦਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ ਬਠਿੰਡਾ ’ਚ ਘਰੇਲੂ ਕਲੈਸ਼ ਦੇ ਚੱਲਦਿਆਂ ਪਤਨੀ ਨੇ ਪਤੀ ਨੂੰ ਦਹੀ ’ਚ ਮਿਲਾ ਕੇ ਦਿੱਤਾ ਜ਼ਹਿਰ; ਪਤੀ ਦੀ ਹਾਲਾਤ ਨਾਜ਼ੁਕ
ਜਿਸਦੇ ਚੱਲਦੇ ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਵਿਜੀਲੈਂਸ ਵੱਲੋਂ ਅਮਨਦੀਪ ਦਾ ਪੰਜ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ, ਪਰੰਤੂ ਅਦਾਲਤ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸਦਾ ਤਿੰਨ ਦਿਨਾਂ ਦਾ ਰਿਮਾਂਡ ਦੇ ਦਿੱਤਾ। ਉਧਰ ਦੂਜੇ ਪਾਸੇ ਜ਼ਿਲਾ ਪੁਲਿਸ ਨੇ ਇਸ ਮਹਿਲਾ ਕਾਂਸਟੇਬਲ ਦੀ ਫਰੀਜ ਕਰਵਾਈ ਜਾਇਦਾਦ ਦੇ ਨੋਟਿਸ ਅੱਜ ਉਸ ਦੀ ਕੋਠੀ ਉੱਪਰ ਚਿਪਕਾਏ ਗਏ। ਥਾਣਾ ਕਨਾਲ ਕਲੋਨੀ ਦੇ ਐਸ ਐਚ ਓ ਸਬ ਇੰਸਪੈਕਟਰ ਹਰਜੀਵਨ ਸਿੰਘ ਅਤੇ ਪੁਲਿਸ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਦੀ ਟੀਮ ਮੁਲਤਾਨੀਆਂ ਰੋਡ ਸਥਿਤ ਬਰਾੜ ਗਰੀਨ ਕਲੋਨੀ ਦੇ ਵਿੱਚ ਪੁੱਜੀ ਜਿੱਥੇ ਇਸ ਮਹਿਲਾ ਕਾਂਸਟੇਬਲ ਦੀ ਆਲੀਸ਼ਾਨ ਕੋਠੀ ਦੇ ਗੇਟ ਅੱਗੇ ਇਹ ਨੋਟਿਸ ਲਾਏ ਗਏ।
ਇਹ ਵੀ ਪੜ੍ਹੋ ਅੰਮ੍ਰਿਤਸਰ ਦੇ ਮਜੀਠਾ ਇਲਾਕੇ ’ਚ ਹੋਇਆ ਜਬਰਦਸਤ ਧਮਾਕਾ,ਇੱਕ ਨੌਜਵਾਨ ਹੋਇਆ ਜਖ਼ਮੀ
ਦੱਸਣਾ ਬਣਦਾ ਹੈ ਕਿ ਕੰਪੀਟੈਂਟ ਅਥਾਰਟੀ ਦਿੱਲੀ ਦੇ ਹੁਕਮਾਂ ਤੋਂ ਬਾਅਦ ਜ਼ਿਲਾ ਪੁਲਿਸ ਵੱਲੋਂ ਅਮਨਦੀਪ ਦੀ ਲਗਭਗ ਇਕ ਕਰੋੜ 35 ਲੱਖ ਦੀ ਪ੍ਰਾਪਰਟੀ ਨੂੰ ਫਰੀਜ ਕੀਤਾ ਗਿਆ ਹੈ। ਜਿਸ ਦੇ ਵਿੱਚ ਉਕਤ ਕੋਠੀ ਤੋਂ ਇਲਾਵਾ ਇੱਕ ਪਲਾਟ, ਥਾਰ ਗੱਡੀ, ਬੁਲੇਟ ਮੋਟਰਸਾਈਕਲ ਸਹਿਤ ਮਹਿੰਗੇ ਮੋਬਾਈਲ ਅਤੇ ਘੜੀਆਂ ਸਹਿਤ ਬੈਂਕ ਖਾਤੇ ਵੀ ਸ਼ਾਮਿਲ ਹਨ। ਹੁਣ ਇਸ ਜਾਇਦਾਦ ਨੂੰ ਨਾ ਹੀ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਉਪਰ ਕੋਈ ਕਰਜ ਆਦਿ ਲਿਆ ਜਾ ਸਕਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


