ਪੰਜਾਬ ਦੇ ਵਿਚ ਪਿੰਡਾਂ ਦੀ ‘ਸਰਕਾਰ’ ਚੁਣਨ ਲਈ ਵੋਟਾਂ ਸ਼ੁਰੂ, ਵੋਟਰਾਂ ’ਚ ਭਾਰੀ ਉਤਸ਼ਾਹ, ਅੱਜ ਹੀ ਆਉਣਗੇ ਨਤੀਜ਼ੇ

0
171
+2

ਪੋਲਿੰਗ ਬੂਥ ਖੁੱਲਣ ਤੋਂ ਪਹਿਲਾਂ ਹੀ ਲੱਗੀਆਂ ਲਾਈਨਾਂ, 4 ਵਜੇਂ ਤੱਕ ਹੋਵੇਗੀ ਵੋਟਿੰਗ
ਚੰਡੀਗੜ੍ਹ, 15 ਅਕਤੂਬਰ: ਪਿੰਡਾਂ ਦੀ ਸਰਕਾਰ ਕਹੀ ਜਾਣ ਵਾਲੀ ਪੰਚਾਇਤੀ ਚੋਣ ਦੇ ਲਈ ਪੰਜਾਬ ਭਰ ਵਿਚ ਅੱਜ ਸਵੇਰੇ 8 ਵਜੇਂ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਆਪਣੇ ਨੁਮਾਇੰਦਿਆਂ ਨੂੰ ਚੁਣਨ ਲਈ ਪੇਂਡੂ ਖੇਤਰਾਂ ਦੇ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਪੋਲਿੰਗ ਬੂਥ ਖੁੱਲਣ ਤੋਂ ਪਹਿਲਾਂ ਹੀ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ

4 ਵਜੇਂ ਤੱਕ ਵੋਟਿੰਗ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਗਿਣਤੀ ਸ਼ੁਰੂ ਹੋਵੇਗੀ ਤੇ ਚੋਣ ਨਤੀਜ਼ੇ ਵੀ ਦੇਰ ਸ਼ਾਮ ਤੱਕ ਸਾਹਮਣੇ ਆ ਜਾਣਗੇ। ਇਹ ਵੋਟਾਂ ਬੈਲਟ ਪੇਪਰ ਰਾਹੀਂ ਪੈ ਰਹੀਆਂ ਹਨ ਤੇ ਨਾਲ ਹੀ ਚੋਣ ਕਮਿਸ਼ਨ ਵੱਲੋਂ ‘ਨੋਟਾ’ ਬਟਨ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ। ਕਰੀਬ ਸਾਢੇ 9 ਵਜੇਂ ਤੱਕ ਪੂਰੇ ਸੂਬੇ ਵਿਚ ਸ਼ਾਂਤੀਪੂਰਵਕ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਚੱਲ ਰਿਹਾ ਤੇ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਜੋਕਿ ਪੇਂਡੂ ਭਾਈਚਾਰਕ ਸਾਂਝ ਦੀ ਹੋਂਦ ਬਰਕਰਾਰ ਰੱਖ ਰਹੀ ਹੈ।

ਇਹ ਵੀ ਪੜ੍ਹੋ:ਇੰਤਕਾਲ ਬਦਲੇ ਕਿਸ਼ਤਾਂ ਵਿੱਚ 65000 ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਅਤੇ ਉਸਦਾ ਸਾਥੀ ਵਿਜੀਲੈਂਸ ਵੱਲੋਂ ਕਾਬੂ

ਜਿਕਰਯੋਗ ਹੈ ਕਿ ਸੂਬੇ ਭਰ ਵਿਚ ਕਰੀਬ 1 ਕਰੋੜ 33 ਲੱਖ ਵੋਟਰ ਆਪਣੇ ਨੁਮਾਇੰਦੇ ਚੁਣਨਗੇ। ਇਸਦੇ ਲਈ 19,110 ਪੋਲਿੰਗ ਬੂਥ ਬਣਾਏ ਗਏ ਹਨ, ਜਿੰਨ੍ਹਾਂ ਵਿਚੋਂ 1187 ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਹੈ। ਮੌਜੂਦਾ ਸਮੇਂ ਸਰਪੰਚੀ ਦੇ ਲਈ 25,588 ਅਤੇ ਪੰਚੀ ਦੇ ਲਈ 80,598 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਇੰਨ੍ਹਾਂ ਚੋਣਾਂ ਦੇ ਅਮਲ ਨੂੰ ਸੁਚਾਰੂ ਰੂਪ ਵਿਚ ਨੇਪਰੇ ਚਾੜਣ ਲਈ ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ 96 ਹਜ਼ਾਰ ਦੇ ਕਰੀਬ ਚੋਣ ਸਟਾਫ਼ ਅਤੇ ਸੁਰੱਖਿਆ ਦੇ ਭਾਰੀ ਇੰਤਜਾਮ ਕੀਤੇ ਹੋਏ ਹਨ।

 

+2

LEAVE A REPLY

Please enter your comment!
Please enter your name here