ਚੰਡੀਗੜ੍ਹ, 13 ਜੁਲਾਈ: ਦਰਜ਼ਨਾਂ ਮੁਕੱਦਮਿਆਂ ਵਿਚ ਪੁਲਿਸ ਨੂੰ ਲੋੜੀਦਾ ਖ਼ਤਰਨਾਕ ਗੈਂਗਸਟਰ ਕਾਲਾ ਖੇਰਮਪੁਰ ਨੂੰ ਥਾਈਲੈਂਡ ਵਿਚ ਗ੍ਰਿਫਤਾਰ ਕਰ ਲਿਆ ਗਿਆ। ਥਾਈਲਂੈਡ ਦੀਆਂ ਏਜੰਸੀਆਂ ਦੀ ਮੱਦਦ ਨਾਲ ਭਾਰਤੀ ਏਜੰਸੀਆਂ ਵੱਲੋਂ ਕਾਲੇ ਨੂੰ ਗ੍ਰਿਫਤਾਰ ਕਰਕੇ ਵਾਪਸ ਭਾਰਤ ਲਿਆਂਦਾ ਗਿਆ ਹੈ। ਇਹ ਹੁਣ ਹਰਿਆਣਾ ਪੁਲਿਸ ਦੇ ਕਬਜ਼ੇ ਵਿਚ ਹੈ।
ਸ਼ੰਭੂ ਬਾਰਡਰ: ਹਾਈਕੋਰਟ ਦੇ ਫੈਸਲੇ ਵਿਰੁਧ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜੀ
ਕਾਲਾ ਖੇਰਮਪੁਰੀਆ ਹਿਮਾਂਸ਼ੂ ਭਾਊ ਗੈਂਗ ਦਾ ਵੱਡਾ ਗੈਂਗਸਟਰ ਮੰਨਿਆ ਜਾਂਦਾ, ਜੋ ਵਿਦੇਸ਼ ਵਿਚ ਬੈਠ ਕੇ ਫ਼ਿਰੌਤੀਆਂ ਮੰਗਣ ਤੇ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਮਾਹਰ ਸੀ। ਚਰਚਾ ਮੁਤਾਬਕ ਬੀਤੀ ਰਾਤ ਹਰਿਆਣਾ ਪੁਲਿਸ ਵੱਲੋਂ ਇੱਕ ਮੁਕਾਬਲੇ ਵਿਚ ਢੇਰ ਕੀਤੇ ਗਏ ਗੈਂਗਸਟਰਾਂ ਦਾ ਸਬੰਧਤ ਵੀ ਇਸੇ ਗਰੁੱਪ ਨਾਲ ਸੀ।