👉ਫਾਈਨਲ ਮੁਕਬਾਲੇ 22 ਅਤੇ 23 ਨਵੰਬਰ ਨੂੰ ਭੋਖੜਾ ਵਿਖੇ ਕਰਵਾਏ ਜਾਣਗੇ
👉ਡੀ.ਸੀ., ਐੱਸ.ਐੱਸ.ਪੀ. ਨੇ ਕੀਤੀ ਸਿਵਲ ਅਤੇ ਪੁਲਿਸ ਟੀਮਾਂ ਨਾਲ ਵਿਸ਼ੇਸ਼ ਬੈਠਕ
👉ਟੀਮਾਂ ਨੂੰ 51000 ਰੁਪਏ, 31000 ਰੁਪਏ ਅਤੇ 21000 ਰੁਪਏ ਇਨਾਮ ਵੱਜੋਂ ਦਿਤੇ ਜਾਣਗੇ
Bathinda News:ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ, ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਅਤੇ ਮੁੜ ਵਸੇਬੇ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ 2.0 ਮੁਹਿੰਮ ਤਹਿਤ ਉਨ੍ਹਾਂ 20 ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਨਸ਼ੇ ਦੀ ਸਮੱਸਿਆ ਜ਼ਿਆਦਾ ਹੈ। ਇਨ੍ਹਾਂ 20 ਪਿੰਡਾਂ ਨੂੰ 4 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ ਜਿਥੇ 14 ਤੋਂ 16 ਨਵੰਬਰ ਤੱਕ ਪਿੰਡਾਂ ਦੇ ਖੇਡਾਂ ‘ਚ ਆਪਸੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਬਾਅਦ ਇਨ੍ਹਾਂ ਚਾਰਾਂ ਕਲੱਸਟਰਾਂ ਚੋਂ ਜੇਤੂ ਤਿੰਨ ਦੇ ਆਪਸੀ ਮੁਕਾਬਲੇ 22 ਅਤੇ 23 ਨਵੰਬਰ ਨੂੰ ਭੋਖੜਾ ਵਿਖੇ ਕਰਵਾਏ ਜਾਣਗੇ।
ਇਹ ਵੀ ਪੜ੍ਹੋ 👉Punjab Election; AAP ਵੱਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਦੇਖੋ List
ਸਾਰੀਆਂ ਟੀਮਾਂ ਨੂੰ ਖੇਡ ਕਿੱਟਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ।ਇਹ ਜਾਣਕਾਰੀ ਸ਼੍ਰੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਣਾਈਆਂ ਗਈਆਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਵਿਸ਼ੇਸ਼ ਟੀਮਾਂ ਨੂੰ ਸੰਬੋਧਨ ਕਰਦਿਆਂ ਦਿੱਤੀ । ਉਨ੍ਹਾਂ ਨਾਲ ਸ਼੍ਰੀ ਸੁਹੇਲ ਕਾਸਿਮ ਮੀਰ, ਐੱਸ.ਐੱਸ.ਪੀ. ਬਠਿੰਡਾ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਖੇਡਾਂ ਰਾਹੀਂ ਨਸ਼ਾ ਮੁਕਤੀ ਵੱਲ ਕਦਮ ਵਧਾਉਂਦੇ ਹੋਏ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ । ਇਨ੍ਹਾਂ ਮੁਕਾਬਲਿਆਂ ਚ ਭਾਗ ਲੈਣ ਵਾਲੀਆਂ ਟੀਮਾਂ ਇਨ੍ਹਾਂ ਪਿੰਡਾਂ ਵਿਚੋਂ ਹੀ ਹਨ, ਜਿਸ ਵਿਚ ਨਸ਼ੇ ਨੂੰ ਛੱਡ ਚੁਕੇ ਜਾ ਨਸ਼ਾ ਛੱਡ ਰਹੇ ਨੌਂਜਵਾਨ ਸ਼ਾਮਲ ਹੋਣਗੇ। ਜੇਤੂ ਟੀਮਾਂ ਨੂੰ ਪਹਿਲੀ ਪੁਜੀਸ਼ਨ ਹਾਸਲ ਕਰਨ ਤੇ 51000 ਰੁਪਏ, ਦੂਸਰੀ ਤੇ 31000 ਰੁਪਏ ਅਤੇ ਤੀਸਰੀ ਤੇ 21000 ਰੁਪਏ ਇਨਾਮ ਰਾਸ਼ੀ ਵੱਜੋਂ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਪਹਿਲੇ ਕਲੱਸਟਰ ਚ ਪਿੰਡ ਗਿਆਨਾ, ਨਸੀਬਪੁਰਾ, ਨਰ ਸਿੰਘ ਕਾਲੋਨੀ, ਭਾਗੀ ਬਾਂਦਰ ਅਤੇ ਜੀਵਨ ਸਿੰਘ ਵਾਲਾ ਸ਼ਾਮਲ ਹਨ।
ਇਹ ਵੀ ਪੜ੍ਹੋ 👉Bathinda ਦੀ ਨਵੀਂ ਰਿੰਗ ਰੋਡ ‘ਤੇ ਕੈਂਟ ਕੋਲ ਬਣੀਆਂ ਨਜਾਇਜ਼ ਉਸਾਰੀਆਂ ‘ਤੇ ਚੱਲਿਆ ਨਿਗਮ ਦਾ ਬੁਲਡੋਜ਼ਰ
ਇਹ ਬਲਾਕ ਪੱਧਰੀ ਮੁਕਾਬਲੇ ਮੁੱਖ ਮੰਤਰੀ ਖੇਡ ਸਟੇਡੀਅਮ ਜੀਵਨ ਸਿੰਘ ਵਾਲਾ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਕਲੱਸਟਰ ਨੰਬਰ 2 ਚ ਬੁਰਜ ਕਾਹਨ ਸਿੰਘ ਵਾਲਾ, ਕਲਿਆਣ ਸੱਦਾ, ਮਲੂਕਾ ਅਤੇ ਲਹਿਰਾ ਮੁਹੱਬਤ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਮੁਹੱਬਤ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤੀਜੇ ਕਲੱਸਟਰ ਚ ਪਿੰਡ ਬੁਰਜ ਮਾਨਸਾ, ਪਥਰਾਲਾ, ਝੁੰਬਾ, ਘੁੰਮਣ ਕਲਾਂ ਅਤੇ ਭਾਈ ਬਖਤੌਰ ਸ਼ਾਮਲ ਹਨ, ਜਿਨ੍ਹਾਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਵਿਖੇ ਕਰਵਾਏ ਜਾਣਗੇ। ਚੌਥੇ ਕਲੱਸਟਰ ‘ਚ ਪਿੰਡ ਗੋਨਿਆਣਾ ਕਲਾਂ, ਹਰਰਾਏਪੁਰ, ਜੀਦਾ, ਅਬਲੂ ਅਤੇ ਭੋਖੜਾ ਸ਼ਾਮਲ ਹਨ, ਜਿਨ੍ਹਾਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਵਿਖੇ ਕਰਵਾਏ ਜਾਣਗੇ ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਤੀ ਕਲੱਸਟਰ ਵਾਲੀਬਾਲ ਅਤੇ ਕ੍ਰਿਕਟ ਦੀ ਲੀਗ ਵਿਚੋਂ ਵੱਧ ਅੰਕ ਹਾਸਲ ਕਰਕੇ ਇਕ-ਇਕ ਟੀਮ ਤਿੰਨ ਸੈਮੀਫਾਈਨਲ ਚ ਪ੍ਰਵੇਸ਼ ਕਰੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













