WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਕਲਯੁਗੀ ਪਤਨੀ ਨੇ ਆਸ਼ਿਕ ਨਾਲ ਮਿਲਕੇ ਮਰਵਾਇਆ ਪਤੀ,ਢਾਈ ਸਾਲਾਂ ਬਾਅਦ ਹੋਇਆ ਖ਼ੁਲਾਸਾ

ਪਹਿਲਾਂ ਸੜਕ ਹਾਦਸੇ ’ਚ ਕੀਤੀ ਸੀ ਮਰਵਾਉਣ ਦੀ ਕੋਸ਼ਿਸ, ਬਚ ਜਾਣ ’ਤੇ ਮਰਵਾਈਆਂ ਗੋਲੀਆਂ
ਪਾਣੀਪਤ, 16 ਜੂਨ: ਕਰੀਬ ਢਾਈ ਸਾਲ ਪਹਿਲਾਂ ਸਥਾਨਕ ਸ਼ਹਿਰ ਵਿਚ ਗੋਲੀਆਂ ਮਾਰ ਕੇ ਹੋਏ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੀ ਅਪੀਲ ’ਤੇ ਕੇਸ ਦੀ ਮੁੜ ਖੋਲੀ ਗਈ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਮ੍ਰਿਤਕ ਦਾ ਕਤਲ ਕਰਵਾਉਣ ਦੀ ਸਾਜਸ਼ ਉਸਦੀ ਪਤਨੀ ਨੇ ਆਪਣੇ ਆਸ਼ਕ ਨਾਲ ਮਿਲਕੇ ਰਚੀ ਸੀ। ਵੱਡੀ ਗੱਲ ਇਹ ਵੀ ਹੈ ਕਿ ਕਾਤਲ ਵੱਲੋਂ ਇਸ ਗੱਲ ਦੀ ਭਿਣਕ ਨਹੀਂ ਨਿਕਲਣ ਦਿੱਤੀ ਸੀ ਕਿ ਉਸਨੇ ਕਿਸੇ ਹੋਰ ਦੇ ਕਹਿਣ ’ਤੇ ਇਹ ਕਾਰਾ ਕੀਤਾ ਹੈ। ਐਤਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਨੇ ਦਸਿਆ ਕਿ 15 ਦਸੰਬਰ 2021 ਨੂੰ ਵਿਨੋਦ ਨਾਂ ਦੇ ਇੱਕ ਨੌਜਵਾਨ ਦਾ ਉਸਦੇ ਘਰ ਵਿਚ ਹੀ ਦਾਖ਼ਲ ਹੋ ਕੇ ਦੇਸ ਸੁਨਾਰ ਨਾਂ ਦੇ ਵਿਅਕਤੀ ਨੇ ਕਤਲ ਕਰ ਦਿੱਤਾ ਸੀ।

ਗਰਮੀ ਦਾ ਪ੍ਰਕੋਪ: ਚੱਲਦੀ ਕਾਰ ’ਚ ਅੱਗ ਲੱਗਣ ਕਾਰਨ ਨੌਜਵਾਨ ਜਿੰਦਾ ਜਲਿਆ

ਇਸ ਸਬੰਧ ਵਿਚ ਥਾਣਾ ਸਿਟੀ ਵਿਚ ਕੇਸ ਦਰਜ਼ ਕੀਤਾ ਗਿਆ ਸੀ ਤੇ ਕਾਤਲ ਦੇਸ ਸੁਨਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਕਥਿਤ ਕਾਤਲ ਨੇ ਇਸ ਕਤਲ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਸੀ ਕਿ ਉਸਦੀ ਗੱਡੀ ਨਾਲ ਕੁੱਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤੇ ਉਹ ਸਮਝੋਤਾ ਕਰਨਾ ਚਾਹੁੰਦਾ ਸੀ ਪ੍ਰੰਤੂ ਮ੍ਰਿਤਕ ਇਸਦੇ ਲਈ ਤਿਆਰ ਨਹੀਂ ਸੀ। ਜਿਸਦੇ ਚੱਲਦੇ ਜਦ ਉਹ ਸਮਝੋਤੇ ਲਈ ਉਸਦੇ ਘਰ ਗਿਆ ਸੀ ਤਾਂ ਤਕਰਾਰਬਾਜ਼ੀ ਦੌਰਾਨ ਆਏ ਗੁੱਸੇ ਵਿਚ ਉਸਨੇ ਇਹ ਕਤਲ ਕਰ ਦਿੱਤਾ ਸੀ। ਪੁਲਿਸ ਨੇ ਵੀ ਇਸ ਕਤਲ ਦੇ ਮਾਮਲੇ ਦੀ ਜਾਂਚ ਬੰਦ ਕਰ ਦਿੱਤੀ ਸੀ। ਪ੍ਰੰਤੂੁ ਹੁਣ ਮ੍ਰਿਤਕ ਵਿਨੋਦ ਦੇ ਆਸਟਰੇਲੀਆ ਰਹਿੰਦੇ ਭਰਾ ਨੇ ਮੁੜ ਪੁਲਿਸ ਨਾਲ ਸੰਪਰਕ ਕਰਦਿਆਂ ਆਪਣੀ ਭਰਜਾਈ ਉੱਪਰ ਸ਼ੱਕ ਜ਼ਾਹਰ ਕੀਤਾ ਸੀ।

ਟਰੈਕਟਰਾਂ ਦੀ ਰੇਸ’ਚ ਬੇਕਾਬੂ ਹੋਇਆ ਟਰੈਕਟਰ ਲੋਕਾਂ’ਤੇ ਚੜਿਆ,ਤਿੰਨ ਗੰਭੀਰ ਜਖਮੀ

ਜਦ ਪੁਲਿਸ ਨੇ ਇਸ ਮਾਮਲੇ ਦੀ ਮੁੜ ਚੁੱਪ ਚਪੀਤੇ ਜਾਂਚ ਸ਼ੁਰੂ ਕੀਤੀ ਤਾਂ ਹੈਰਾਨੀਜਨਕ ਪਹਿਲੂ ਸਾਹਮਣੇ ਆਏ। ਜਿਸਦੇ ਵਿਚ ਪਤਾ ਚੱਲਿਆ ਕਿ ਮ੍ਰਿਤਕ ਵਿਨੋਦ ਦੀ ਘਰਵਾਲੀ ਨਿਧੀ ਦੇ ਕਥਿਤ ਤੌਰ ‘ਤੇ ਇੱਕ ਜਿੰਮ ਮਾਲਕ ਸੁਮਿਤ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਹਨ ਤੇ ਦੋਨੋਂ ਅਕਸਰ ਹੀ ਇਕੱਠੇ ਹੋਟਲਾਂ ਤੇ ਪਹਾੜਾਂ ’ਤੇ ਘੁੰਮਣ ਜਾਂਦੇ ਹਨ। ਜਦ ਪੁਲਿਸ ਇਸ ਕੇਸ ਵਿਚ ਹੋਰ ਡੂੰਘਾਈ ਨਾਲ ਅੱਗੇ ਵਧੀ ਤਾਂ ਇਹ ਵੀ ਪਤਾ ਲੱਗਿਆ ਕਿ ਜੇਲ੍ਹ ਵਿਚ ਬੰਦ ਦੇਸ ਸੁਨਾਰ ਦੇ ਪ੍ਰਵਾਰ ਦਾ ਸਾਰਾ ਖ਼ਰਚਾ ਅਤੇ ਵਕੀਲ ਦੀ ਫ਼ੀਸ ਵੀ ਸੁਮਿਤ ਹੀ ਅਦਾ ਕਰ ਰਿਹਾ ਸੀ। ਇਹੀਂ ਨਹੀਂ, ਕਤਲ ਤੋਂ ਪਹਿਲਾਂ ਜਿਸ ਪਿੱਕਅੱਪ ਡਾਲੇ ਦੇ ਨਾਲ ਵਿਨੋਦ ਦਾ ਐਕਸੀਡੈਂਟ ਹੋਇਆ ਸੀ, ਉਹ ਵੀ ਸੁਮਿਤ ਨੇ ਹੀ ਖ਼ਰੀਦ ਦੇ ਦਿੱਤਾ ਸੀ। ਇਸਤੋਂ ਬਾਅਦ ਪੁਲਿਸ ਨੇ ਜੇਲ੍ਹ ’ਚ ਬੰਦ ਦੇਸ ਸੁਨਾਰ ਨੂੰ ਪੁਲਿਸ ਰਿਮਾਂਡ ’ਤੇ ਲਿਆਂਦਾ ਅਤੇ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਸਨੇ ਸਾਰੀ ਸਚਾਈ ਕਬੂਲ ਕਰ ਲਈ ਕਿ ਉਸਨੇ ਇਹ ਕਤਲ ਸੁਮਿਤ ਦੇ ਹੀ ਕਹਿਣ ’ਤੇ ਕੀਤਾ ਸੀ।

ਪੇਕਿਓ ਆਈ ਪਤਨੀ ਨੂੰ ਬੱਸ ਸਟੈਂਡ ਤੋਂ ਲੈਣ ਜਾ ਰਹੇ ਪਤੀ ਦੀ ਹਾਦਸੇ ’ਚ ਮੌ+ਤ

ਇਸਤੋਂ ਬਾਅਦ ਪੁਲਿਸ ਨੇ ਸੁਮਿਤ ਅਤੇ ਮ੍ਰਿਤਕ ਵਿਨੋਦ ਦੀ ਘਰਵਾਲੀ ਨਿਧੀ ਨੂੰ ਵੀ ਗ੍ਰਿਫਤਾਰ ਕਰ ਲਿਆ। ਦੋਨਾਂ ਨੇ ਮੰਨਿਆ ਕਿ ਉਨ੍ਹਾਂ ਦੇ ਸਬੰਧਾਂ ਬਾਰੇ ਵਿਨੋਦ ਨੂੰ ਪਤਾ ਚੱਲ ਚੁੱਕਿਆ ਸੀ ਜਿਸ ਕਾਰਨ ਰਾਸਤੇ ਵਿਚ ਹਟਾਉਣ ਦੇ ਲਈ ਪਹਿਲਾਂ ਉਨ੍ਹਾਂ ਦੇਸ ਸੁਨਾਰ ਦੇ ਰਾਹੀਂ ਉਸਨੂੰ ਇੱਕ ਸੜਕ ਹਾਦਸੇ ਰਾਹੀਂ ਮਰਵਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਬਚ ਜਾਣ ਕਾਰਨ ਲੜਾਈ ਦਾ ਬਹਾਨਾ ਕਰਵਾ ਕੇ ਗੋਲੀ ਮਰਵਾ ਦਿੱਤੀ। ਐਸ.ਪੀ ਨੇ ਦਸਿਆ ਕਿ ਸਚਾਈ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਸੜਕ ਹਾਦਸੇ ਦੇ ਦਰਜ਼ ਹੋਏ ਪਰਚੇ ਵਿਚ ਧਾਰਾ 307 ਆਈ.ਪੀ.ਸੀ ਦਾ ਵਾਧਾ ਕੀਤਾ ਗਿਆ ਹੈ ਕਿਉਂਕਿ ਇਹ ਇੱਕ ਜਾਨੋ ਮਾਰਨ ਦੀ ਕੋਸ਼ਿਸ਼ ਸੀ। ਇਸੇ ਤਰ੍ਹਾਂ ਧਾਰਾ 302 ਦੇ ਦਰਜ਼ ਹੋਏ ਕੇਸ ਵਿਚ ਸ਼ਾਜਸ ਦੇ ਦੋਸ਼ਾਂ ਹੇਠ ਸੁਮਿਤ ਅਤੇ ਨਿਧੀ ਨੂੰ ਵੀ ਨਾਮਜਦ ਕੀਤਾ ਗਿਆ ਹੈ।

 

Related posts

ਮੁੱਖ ਮੰਤਰੀ ਨੇ ਹਰਿਆਣਾ ਖੇਡ ਅਕਾਦਮੀ ਬਨਾਉਣ ਦਾ ਐਲਾਨ ਕੀਤਾ

punjabusernewssite

ਬਾਕਸਿੰਗ ਵਿਚ ਹਰਿਆਣਾ ਦੀ ਜਿੱਤ ਦਾ ਸਫਰ ਜਾਰੀ

punjabusernewssite

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਅੰਸ਼ੂ ਮਲਿਕ ਨੂੰ ਦਿੱਤੀ ਵਧਾਈ

punjabusernewssite