ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 23 ਜਨਵਰੀ: ਪੰਜਾਬ ਵਿੱਚ ਸਰਕਾਰ ਵੱਲੋ ਤੀਸਰੇ ਦਰਜੇ ਦੀਆਂ ਅਸਾਮੀਆਂ ਨੂੰ ਭਰਨ ਲਈ ਬਕਾਇਦਾ ਸੇਵਾ ਨਿਯਮਾਂ ਤੋਂ ਇਲਾਵਾ, ਚੋਣ ਤੋਂ ਪਹਿਲਾਂ ਪ੍ਰੀਖਿਆ ਲੈਣ ਲਈ ਪਾਠਕ੍ਰਮ ਵੀ ਪਹੀਲਾਂ ਹੀ ਨਿਰਧਾਰਤ ਕੀਤਾ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਹੈ ਉਦੋਂ ਤੋਂ ਹੀ ਪ੍ਰੀਖਿਆ ਲਈ ਪਾਠਕ੍ਰਮ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਪ੍ਰੀਖਿਆ ਵਿੱਚੋਂ ਬਾਹਰੀ ਸੂਬਿਆਂ ਦੇ ਵਿਦਿਆਰਥੀ ਜਿਆਦਾ ਗਿਣਤੀ ਵਿਚ ਮੈਰਿਟ ਤੇ ਆ ਜਾਦੇ ਹਨ । ਨਤੀਜੇ ਵਜੋਂ ਪੰਜਾਬ ਦੇ ਬਸ਼ਿੰਦੇ ਨੌਕਰੀ ਤੋਂ ਵਾਂਝੇ ਰਹਿ ਜਾਂਦੇ ਸਨ। ਮੌਜੂਦਾ ਪੰਜਾਬ ਸਰਕਾਰ ਜੋ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਅਤੇ ਸਿਰਫ ਪੰਜਾਬੀਆਂ ਨੂੰ ਹੀ ਨੌਕਰੀਆਂ ਦੇਣ ਦੇ ਦਮਗਜ਼ੇ ਮਾਰਦੀ ਰਹਿੰਦੀ ਹੈ ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕਾਂ ਅਤੇ ਹੋਰ ਤੀਜੇ ਦਰਜੇ ਦੀਆਂ ਅਸਾਮੀਆਂ ਭਰਨ ਲਈ ਪਾਠਕ੍ਰਮ ਵਿੱਚ ਕੁਝ ਸੋਧ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਦੇ ਉਮੀਦਵਾਰਾਂ ਦੇ ਮੁਕਾਬਲੇ ਦੂਜੇ ਸੂਬਿਆਂ ਦੇ ਉਮੀਦਵਾਰਾਂ ਦੇ ਮੈਰਿਟ ਵਿਚ ਆਉਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ।ਸੋਧੇ ਹੋਏ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਮਾਨਸਸ਼ਾਹੀਆ ਨੇ ਦੱਸਿਆ ਕਿ ਪਹਿਲੇ ਤਰੀਕੇ ਨਾਲ ਇੱਕ ਹੀ 150 ਨੰਬਰ ਦਾ ਪੇਪਰ ਲਿਆ ਜਾਂਦਾ ਸੀ ਜਿਸ ਦੇ ਪਾਠਕ੍ਰਮ ਵਿੱਚ”ਜਨਰਲਨਾਲਿਜ ਐਂਡ ਕਰੰਟ ਅਫੇਅਰਜ,ਇੰਗਲਿਸ਼,ਪੰਜਾਬੀ,ਲੌਜੀਕਲ ਰੀਜਨਿੰਗ ਐਂਡ ਮੈਂਟਲ ਅਬਿਲਟੀ,93“,ਪੰਜਾਬ ਹਿਸਟਰੀ ਐਂਡ ਕਲਚਰ”ਸਿਲੇਬਸ ਵਿੱਚ ਸ਼ਾਮਿਲ ਸੀ,ਜਿਸ ਵਿਚ ਪੰਜਾਬੀ ਅਤੇ ਪੰਜਾਬ ਦੇ ਇਤਿਹਾਸ ਦੇ ਕਈ ਪ੍ਰਸ਼ਨ ਪੁੱਛੇ ਜਾਂਦੇ ਸਨ ਜਦੋ ਕੇ ਨਵੇਂ ਪਾਠਕ੍ਰਮ“ਜਨਰਲ ਨਾਲਿਜ ਅਤੇ ਕਰੰਟ ਅਫੇਅਰਜ,ਇੰਗਲਿਸ਼,ਪੰਜਾਬੀ,ਲੌਜੀਕਲ ਰੀਜਨਿੰਗ ਐਂਡ ਮੈਂਟਲ ਅਬਿਲਟੀ,93“”ਸਿਲੇਬਸ ਵਿੱਚੋ 50 ਨੰਬਰ ਦਾ ਪੇਪਰ ਪੰਜਾਬੀ ਦਾ ਘੱਟੋ ਘੱਟ ਨਿਰਧਾਰਿਤ ਯੋਗਤਾ ਲਈ ਲਿਆ ਜਾਵੇਗਾ, ਅਤੇ 100 ਨੰਬਰ ਦਾ ਪੇਪਰ ਨਵੇਂ ਨਿਰਧਾਰਿਤ ਪਾਠਕ੍ਰਮ ਵਿੱਚੋ ਲਿਆ ਜਾਵੇਗਾ ਜਿਸ ਵਿੱਚ ਪੰਜਾਬੀ ਅਤੇ ਪੰਜਾਬ ਦਾ ਇਤਿਹਾਸ ਅੱਖੋਂ-ਪ੍ਰੋਖੇ ਕਰਨ ਨਾਲ ਪੰਜਾਬ ਦੇ ਉਮੀਦਵਾਰਾਂ ਦੀ ਮੈਰਿਟ ਵਿੱਚ ਆਉਣ ਦੀ ਉਮੀਦ ਬਹੁਤ ਘੱਟ ਜਾਵੇਗੀ ਜੋ ਕਿ ਉਨਾ ਨਾਲ ਸਰਾ-ਸਰ ਧੱਕਾ ਹੈ।ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਹਰੀ ਸੂਬਿਆਂ ਦੇ ਉਮੀਦਵਾਰਾਂ ਦੀ ਭਰਤੀ ਤੇ ਮੁਕੰਮਲ ਰੋਕ ਲਾਈ ਜਾਵੇ ਅਤੇ ਪੰਜਾਬੀ ਅਤੇ ਪੰਜਾਬ ਦੇ ਇਤਿਹਾਸ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੱਧ ਤੋਂ ਵੱਧ ਮਹੱਤਤਾ ਦਿੱਤੀ ਜਾਵੇ,ਜਿਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਪੜ੍ਹੇ ਵਿੱਦਿਆਰਥੀ ਵੀ ਨੌਕਰੀਆਂ ਪ੍ਰਾਪਤ ਕਰਨ ਦੇ ਕਾਬਲ ਹੋ ਸਕਣ।
Share the post "ਅਧੀਨ ਸੇਵਾਵਾਂ ਚੋਣ ਬੋਰਡ ਦਾ ਸੋਧਿਆ ਹੋਇਆ ਪਾਠ ਕ੍ਰਮ ਤਰਕ ਸੰਗਤ ਨਹੀਂ, ਸਰਕਾਰ ਤੇ ਚੋਣ ਬੋਰਡ ਮੁੜ ਤੋਂ ਕਰੇ ਸਮੀਖਿਆ: ਮਾਨਸ਼ਾਹੀਆ"