ਪੁਲਿਸ ਵੱਲੋਂ ਵਕੀਲ ਪੁੱਤ, ਨੂੰਹ ਤੇ ਪੋਤਾ ਗਿਰਫ਼ਤਾਰ, ਬਾਰ ਐਸੋਸ਼ੀਏਸ਼ਨ ਵੱਲੋਂ ਵਕੀਲ ਦੀ ਮੈਂਬਰਸ਼ਿਪ ਰੱਦ
ਰੂਪਨਗਰ, 28 ਅਕਤੂਬਰ : ਦੂਜਿਆਂ ਨੂੰ ਅਦਾਲਤ ਵਿੱਚ ਇਨਸਾਫ਼ ਦਿਵਾਉਣ ਦਾ ਦਮ ਭਰਨ ਵਾਲੇ ਇੱਥੋਂ ਦੇ ਇਕ ਵਕੀਲ ਦੀ ਘਿਨਾਉਣੀ ਕਰਤੂਤ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੀ ਪਤਨੀ ਤੇ ਨਾਬਾਲਗ ਪੁੱਤ ਨਾਲ ਮਿਲਕੇ ਆਪਣੀ ਬਜ਼ੁਰਗ ਤੇ ਬੀਮਾਰ ਮਾਂ ਨੂੰ ਬੇਰਹਿਮੀ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਦਾ ਪਤਾ ਪੀੜਤ ਬਜ਼ੁਰਗ ਔਰਤ ਦੀ ਧੀ ਨੂੰ ਉਸ ਸਮੇਂ ਚੱਲਦਾ ਹੈ ਜਦ ਉਹ ਆਪਣੀ ਮਾਂ ਨੂੰ ਮਿਲਣ ਲਈ ਭਰਾ ਦੇ ਘਰ ਆਉਂਦੀ ਹੈ ਤੇ ਅਚਾਨਕ ਆਪਣੀ ਮਾਂ ਵਾਲੇ ਕਮਰੇ ਵਿਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਇੱਕ ਪੁਰਾਣੀ ਫੁਟੇਜ ਦੇਖਦੀ ਹੈ, ਜਿਸ ਵਿਚ ਉਸਦੀ ਮਾਂ ਦੀ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ।
ਵਿਜੀਲੈਂਸ ਨੇ ਮੁੜ ਕੱਢੇ ਮਨਪ੍ਰੀਤ ਬਾਦਲ ਨੂੰ ਸੰਮਨ, ਮੰਗਲਵਾਰ ਨੂੰ ਪੇਸ਼ ਹੋਣ ਲਈ ਕਿਹਾ
ਇਸ ਘਟਨਾ ਤੋਂ ਬਾਅਦ ਦੁਖੀ ਧੀ ਨੇ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ, ਜਿਸਦੇ ਚੱਲਦੇ ਉਸਨੇ ਲੁਧਿਆਣਾ ਦੀ ਉੱਘੀ ਸਮਾਜ ਸੇਵੀ ਸੰਸਥਾ ‘ਮਨੁੱਖਤਾ ਦੀ ਸੇਵਾ’ ਨਾਲ ਸੰਪਰਕ ਕੀਤਾ। ਇਸ ਸੰਸਥਾ ਦੇ ਗੁਰਪ੍ਰੀਤ ਸਿੰਘ ਮਿੰਟੂ ਨੇ ਇਸਦੇ ਬਾਰੇ ਸਿਟੀ ਰੂਪਨਗਰ ਦੀ ਪੁਲਿਸ ਨਾਲ ਸੰਪਰਕ ਕੀਤਾ ਤੇ ਉਕਤ ਵਕੀਲ ਦੇ ਗਿਆਨੀ ਜ਼ੈਲ ਸਿੰਘ ਨਗਰ ਵਿਚ ਸਥਿਤ ਘਰ ਪੁੱਜੇ। ਹਾਲਾਂਕਿ ਪਹਿਲਾਂ ਤਾਂ ਉਨ੍ਹਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਪਰੰਤੂ ਜਦ ਉਨ੍ਹਾਂ ਨੂੰ ਪ੍ਰਵਾਰ ਸਹਿਤ ਆਪਣੀ ਮਾਂ ਨੂੰ ਕੁਟਦਿਆ ਦੀ ਵੀਡੀਓ ਦਿਖਾਈ ਤਾਂ ਮੁਆਫੀਆਂ ਮੰਗਦਾ ਨਜ਼ਰ ਆਇਆ।ਪਤਾ ਲੱਗਿਆ ਹੈ ਕਿ ਉਕਤ ਪੀੜਤ ਔਰਤ ਦਾ ਪਤੀ ਵੀ ਰੂਪਨਗਰ ਦਾ ਉਘਾ ਵਕੀਲ ਸੀ, ਜਿਸਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।
ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ
ਇਸ ਮੌਕੂੇ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਮਿੰਟੂ ਤੇ ਪੁਲਿਸ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਸਿਟੀ ਪੁਲਿਸ ਰੂਪਨਗਰ ਦੇ ਐੱਸ. ਐੱਚ. ਓ. ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਵਕੀਲ ਅੰਕੁਰ ਵਰਮਾ, ਉਨ੍ਹਾਂ ਦੀ ਪਤਨੀ ਸੁਧਾ ਵਰਮਾ ਅਤੇ ਉਨ੍ਹਾਂ ਦੇ ਨਾਬਾਲਗ ਪੁੱਤਰ ‘ਤੇ 323, 342,355, ਅਤੇ 327 ਆਈ. ਪੀ. ਸੀ. ਸਮੇਤ ਮਾਪਿਆਂ ਦੀ ਸੇਵਾ ਅਤੇ ਸੰਭਾਲ ਲਈ ਬਣੇ ਐਕਟ ਦੇ ਸੈਕਸ਼ਨ 24 ਅਧੀਨ ਐੱਫ਼. ਆਈ. ਆਰ. ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਦੀ ਧੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ।ਇਹ ਵੀ ਪਤਾ ਲੱਗਿਆ ਹੈ ਕਿ ਇਸ ਔਰਤ ਨੂੰ ਇਸ ਦਰਿੰਦਗੀ ਤੋਂ ਬਚਾਉਣ ਵਾਲੀ ਉਸਦੀ ਧੀ ਵੀ ਇਕ ਕਾਲਜ ਵਿਚ ਲੈਕਚਰਾਰ ਹੈ । ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਕੀਲ ਪੁੱਤਰ ਨੇ ਕੁਝ ਸਮਾਂ ਪਹਿਲਾਂ ਹੀ ਜਾਇਦਾਦ ਦੀ ਤਬਦੀਲ ਕੀਤੀ ਹੈ, ਜਿਸ ਦੇ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਹਨ। ਦੂਜੇ ਪਾਸੇ ਪਤਾ ਚੱਲਿਆ ਹੈ ਕਿ ਰੂਪਨਗਰ ਬਾਰ ਐਸੋਸੀਏਸ਼ਨ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਵਕੀਲ ਅੰਕੁਰ ਵਰਮਾ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਹੈ।