ਹੈਂਡਬਾਲ ਵਿਚ ਸੈਂਟ ਜੇਵੀਅਰ ਅਤੇ ਝੁੰਬਾ ਸਕੂਲ ਕ੍ਰਮਵਾਰ ਅੱਵਲ ਰਹੇ
ਸੁਖਜਿੰਦਰ ਮਾਨ
ਬਠਿੰਡਾ, 4 ਅਕਤੂਬਰ : ਜ਼ਿਲ੍ਹੇ ਦੇ ਵੱਖ ਵੱਖ ਖੇਡ ਮੈਦਾਨਾਂ ਵਿਚ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਅੱਜ ਨੌਵੇਂ ਦਿਨ ਰੌਚਕ ਮੁਕਾਬਲੇ ਹੋਏ। ਇਸ ਦੌਰਾਨ ਜ਼ਿਲਾ ਖੇਡ ਅਫਸਰ ਬਠਿੰਡਾ ਪਰਮਿੰਦਰ ਸਿੰਘ ਨੇ ਵੱਖ-ਵੱਖ ਖੇਡ ਮੈਦਾਨਾਂ ਦੇ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਖਤ ਨਿਯਮਾਂ ਤਹਿਤ ਹੋ ਰਹੀਆ ਹਨ, ਜਿਸ ਦੌਰਾਨ ਹਰ ਇਤਰਾਜ਼ ਦਾ ਨਿਪਟਾਰਾ ਨਿਰਪੱਖ ਜ਼ਾਂਚ ਕਰਕੇ ਮੌਕੇ ’ਤੇ ਹੀ ਕੀਤਾ ਜਾ ਰਿਹਾ ਹੈ।
ਮਨਪ੍ਰੀਤ ਬਾਦਲ ਨੂੰ ਅਦਾਲਤ ਨੇ ਦਿੱਤਾ ਝਟਕਾ, ਜ਼ਮਾਨਤ ਅਰਜ਼ੀ ਕੀਤੀ ਰੱਦ
ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿੰਸੀਪਲ ਗੁਰਮੇਲ ਸਿੰਘ , ਪ੍ਰਿੰਸੀਪਲ ਮੰਜੂ ਬਾਲਾ, ਕੁਲਵੀਰ ਸਿੰਘ , ਹਰਪ੍ਰੀਤ ਸਿੰਘ ਵਾਲੀਬਾਲ ਕੋਚ, ਮੈਡਮ ਰਿਸ਼ੂ, ਗੁਰਿੰਦਰਜੀਤ ਸਿੰਘ, ਰੇਸ਼ਮ ਸਿੰਘ ਭੁੱਚੋ ਕਲਾਂ, ਅਤਲ ਗੁਪਤਾ ਸੈਕਟਰੀ ਐਮ ਐਸ ਡੀ ਸੰਤਪੁਰਾ, ਮੈਡਮ ਨੰਦਿਤਾ, ਪ੍ਰਿੰਸੀਪਲ ਸ਼ੁਸ਼ਮਾ ਨੋਰੀਆਂ, ਗੁਰਿੰਦਰ ਸਿੰਘ ਬਰਾੜ ਡੀਪੀਈ, ਸੁਨੀਤਾ ਰਾਣੀ ਗਿੱਲ ਪੱਤੀ, ਹਰਜੀਤ ਸਿੰਘ, ਸੁਖਵੀਰ ਕੌਰ, ਅਮਨਦੀਪ ਕੌਰ, ਰੀਮਾ ਕੁਮਾਰੀ ਆਦਿ ਹਾਜ਼ਰ ਸਨ।
ਵੱਡੀ ਖ਼ਬਰ: 10 ਘੰਟੇ ਦੀ ਛਾਪੇਮਾਰੀ ਤੋਂ ਬਾਅਦ ED ਨੇ ‘ਆਪ’ ਸੰਸਦ ਸੰਜੇ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਖੇਡਾਂ ਵਤਨ ਪੰਜਾਬ ਦੀਆਂ ਦੇ ਮੀਡੀਆ ਟੀਮ ਮੈਂਬਰਜ਼ ਬਲਵੀਰ ਸਿੰਘ ਕਮਾਡੋਂ, ਹਰਬਿੰਦਰ ਸਿੰਘ, ਸੁਰਜੀਤ ਸਿੰਘ ਬੱਜੋਆਣੀਆਂ ਨੇ ਦੱਸਿਆ ਕਿ ਵਾਲੀਬਾਲ 41 ਤੋਂ 55 ਸਾਲ ਵਰਗ ਵਿਚ ਬਠਿੰਡਾ ਕਾਰਪੋਰੇਸ਼ਨ ਬੀ ਨੇ ਪਹਿਲਾ ਅਤੇ ਬਠਿੰਡਾ ਕਾਰਪੋਰੇਸ਼ਨ ਏ ਨੇ ਦੂਜਾ ਅਤੇ ਨਥਾਣਾ ਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਫੁੱਟਬਾਲ 31 ਸਾਲ ਤੋਂ ਉੱਪਰ ਮੀਰੀ ਪੀਰੀ ਕਲੱਬ ਨਥਾਣਾ ਨੇ ਮੌੜ ਕਲਾਂ ਨੂੰ ਇਕ ਗੋਲ ਨਾਲ ਹਰਾਇਆ। ਬਾਬਾ ਕਾਲੂ ਨਾਥ ਕਲੱਬ ਨਥਾਣਾ ਨੇ ਬਠਿੰਡਾ ਕਾਰਪੋਰੇਸ਼ਨ ਏ ਟੇਬਲ ਟੈਨਿਸ ਅੰਡਰ 14 ਸਾਲ ਵਰਗ ਲੜਕਿਆਂ ਦੇ ਮੁਕਾਬਲੇ ਰਿਸ਼ਵ ਬਾਂਸਲ ਨੇ ਪਹਿਲਾ, ਪੁਨਿਆ ਪ੍ਰਤੀਕ ਮਿਡਾ ਨੇ ਦੂਜਾ ਅਤੇ ਜਗਸੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ SGPC ਨੇ SGPC ਚੋਣਾਂ ਨੂੰ ਲੈ ਕੇ ਸੀ.ਐਮ ਦੀ ਦਖਲ ਅੰਦਾਜੀ ਤੇ ਚੁੱਕੇ ਸਵਾਲ
ਅੰਡਰ 17 ਸਾਲ ਵਰਗ ਲੜਕਿਆਂ ਦੇ ਮੁਕਾਬਲੇ ਵਿਚ ਵੰਸ਼ ਨੇ ਪਹਿਲਾ, ਭੂਮੇਸ਼ ਨੇ ਦੂਜਾ ਅਤੇ ਕਰਨਵੀਰ ਸਿੰਘ ਨੇ ਤੀਜਾ ਸਥਾਨ ਗ੍ਰਹਿਣ ਕੀਤਾ। ਅੰਡਰ 21 ਸਾਲ ਲੜਕਿਆਂ ਦੇ ਮੁਕਾਬਲੇ ਵਿਚ ਅਰਸ਼ ਗੋਇਲ ਨੇ ਪਹਿਲਾ , ਗੌਤਮ ਕਾਠ ਨੇ ਦੂਜਾ ਅਤੇ ਵਿਵੇਕ ਕੰਬੋਜ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 21ਤੋਂ 30 ਸਾਲ ਵਰਗ ਲੜਕਿਆਂ ਦੇ ਮੁਕਾਬਲੇ ਵਿਚ ਰਾਹੁਲ ਕੁਮਾਰ ਮਹਿਤਾ ਨੇ ਪਹਿਲਾ ਸਿਧਾਰਥ ਨੇ ਦੂਜਾ ਅਤੇ ਰਾਘਵ ਗੁਪਤਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਹੈਂਡਬਾਲ ਅੰਡਰ 14 ਸਾਲ ਵਰਗ ਲੜਕਿਆਂ ਦੇ ਮੁਕਾਬਲਿਆਂ ਦੌਰਾਨ ਸੈਂਟ ਜੇਵੀਅਰ ਸਕੂਲ ਬਠਿੰਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਅਤੇ ਬਾਹੋ ਯਾਤਰੀ ਪਿੰਡ ਦੀ ਟੀਮ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਹਾਈਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਮਨਜ਼ੂਰ
ਅੰਡਰ 17 ਸਾਲ ਵਰਗ ਲੜਕੇ ਵਿਚ ਸੈਂਟ ਜੇਵੀਅਰ ਸਕੂਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਅਤੇ ਗਲੋਬਲ ਡਿਸਕਵਰੀ ਰਾਮਪੁਰਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਹੈਂਡਬਾਲ ਅੰਡਰ 14 ਸਾਲ ਵਰਗ ਲੜਕੀਆਂ ਦੇ ਮੁਕਾਬਲੇ ਵਿਚ ਸੈਂਟ ਜੇਵੀਅਰ ਸਕੂਲ ਬਠਿੰਡਾ ਏ ਨੇ ਪਹਿਲਾ, ਸੈਂਟ ਜੋਸਫ ਸਕੂਲ ਨੇ ਦੂਜਾ ਅਤੇ ਸੈਂਟ ਜੇਵੀਅਰ ਸਕੂਲ ਬਠਿੰਡਾ ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਹੈਂਡਬਾਲ ਅੰਡਰ 17 ਸਾਲ ਵਰਗ ਲੜਕੀਆਂ ਵਿਚ ਸੈਂਟ ਜੇਵੀਅਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁੰਬਾ ਨੇ ਦੂਜਾ ਅਤੇ ਸੈਂਟ ਜੋਸਫ ਸਕੂਲ ਬਠਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
SYL ਨੂੰ ਲੈ ਕੇ ਮੂੜ ਗਰਮਾਈ ਸਿਆਸਤ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ
ਖੇਡਾਂ ਵਤਨ ਪੰਜਾਬ ਦੀਆਂ ਮੌਕੇ ਟੂਰਨਾਮੈਂਟ ਨੂੰ ਨੇਪਰੇ ਚਾੜਣ ਲਈ ਸੁਖਜਿੰਦਰਪਾਲ ਸਿੰਘ ਗਿੱਲ ਕਨਵੀਨਰ, ਪ੍ਰਿੰਸੀਪਲ ਜਗਤਾਰ ਸਿੰਘ ਬਰਾੜ, ਪਵਿੱਤਰ ਸਿੰਘ, ਇਕਬਾਲ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਕਲਵੀਰ ਸਿੰਘ, ਬਲਤੇਜ ਸਿੰਘ ਆਦਿ ਨੇ ਅਹਿਮ ਰੋਲ ਅਦਾ ਕੀਤਾ।
Share the post "ਖੇਡਾਂ ਵਤਨ ਪੰਜਾਬ ਦੀਆਂ: ਫੁੱਟਬਾਲ ਵਿਚ ਨਥਾਣਾ ਨੇ ਮੌੜ ਨੂੰ ਇਕ ਗੋਲ ਨਾਲ ਹਰਾਇਆ"