Punjabi Khabarsaar
ਸਾਹਿਤ ਤੇ ਸੱਭਿਆਚਾਰ

ਦਰਸ਼ਕਾਂ ਨੂੰ ਇੱਕ ਕਤਲ ਕੇਸ ਦੀ ਬਹਿਸ ’ਤੇ ਆਧਾਰਿਤ ਯਥਾਰਥਵਾਦੀ ਨਾਟਕ 12 ਐਂਗਰੀ ਮੈਨ ਦੇਖਣ ਨੂੰ ਮਿਲਿਆ

ਨਾਟਿਅਮ ਥੀਏਟਰ ਫੈਸਟੀਵਲ ਦੀ 6ਵੀਂ ਸ਼ਾਮ ਸਫਲਤਾਪੂਰਵਕ ਆਯੋਜਿਤ
ਮਨੁੱਖ ਨੂੰ ਆਪਣੇ ਗੁੱਸੇ ਤੇ ਕਾਬੂ ਕਰਨ ਬਾਰੇ ਦਿੱਤਾ ਸੰਦੇਸ਼
ਬਠਿੰਡਾ, 28 ਅਕਤੂਬਰ: ਨਾਟਿਅਮ ਥੀਏਟਰ ਫੈਸਟੀਵਲ ਦੀ 6ਵੀਂ ਸ਼ਾਮ ਨੂੰ ਫੋਰਥ ਵਾਲ ਡਰਾਮੇਟਿਕ ਸੋਸਾਇਟੀ ਜੈਪੁਰ ਵੱਲੋਂ ਬਹੁਤ ਹੀ ਚਰਚਿਤ ਨਾਟਕ ‘12 ਐਂਗਰੀ ਮੈਨ’ ਪੇਸ਼ ਕੀਤਾ ਗਿਆ, ਜਿਸ ਵਿੱਚ ਮਨੁੱਖ ਦੇ ਗੁੱਸੇ ਨੂੰ ਕਾਬੂ ਕਰਨ ਬਾਰੇ ਦਿਖਾਇਆ ਗਿਆ। ਇਹ ਨਾਟਕ ਇੱਕ ਯਥਾਰਥਵਾਦੀ ਡਰਾਮਾ ਹੈ ਜੋ ਇੱਕ ਕਤਲ ਕੇਸ ਦੇ ਮੁਕੱਦਮੇ ’ਤੇ ਅਧਾਰਤ ਹੈ, ਜਿਸਨੂੰ ਅਮਰੀਕੀ ਨਾਟਕਕਾਰ ਰੇਜਿਨਾਲਡ ਰੋਜ਼ ਦੁਆਰਾ ਲਿਖਿਆ ਗਿਆ ਹੈ, ਜਿਸਦਾ ਅਨੁਵਾਦ ਤਜ਼ਰਬੇਕਾਰ ਥੀਏਟਰ ਕਲਾਕਾਰ ਰਣਜੀਤ ਕਪੂਰ ਦੁਆਰਾ ਕੀਤਾ ਗਿਆ ਹੈ ਅਤੇ ਵਿਸ਼ਾਲ ਵਿਜੇ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।

ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ

ਨਾਟਕ ਵਿਚ ਇੱਕ ਕਤਲ ਦੇ ਕੇਸ ਵਿੱਚ, ਇੱਕ 12 ਮੈਂਬਰੀ ਜਿਊਰੀ ਨੇ ਸਰਬਸੰਮਤੀ ਨਾਲ ਦੋਸ਼ੀ ਨੂੰ ਦੋਸ਼ੀ ਜਾਂ ਬੇਕਸੂਰ ਘੋਸ਼ਿਤ ਕਰਨਾ ਹੁੰਦਾ ਹੈ। ਪਰ ਉਹਨਾਂ ਦੇ ਨਿੱਜੀ ਪੱਖਪਾਤ, ਉਹਨਾਂ ਦੀ ਹਉਮੈ ਉਹਨਾਂ ਨੂੰ ਸਰਬਸੰਮਤੀ ਨਾਲ ਫੈਸਲੇ ਲੈਣ ਤੋਂ ਰੋਕਦੀ ਹੈ।ਇਹ 15 ਰੋਜ਼ਾ ਥੀਏਟਰ ਫੈਸਟੀਵਲ ਨਾਟਿਅਮ ਪੰਜਾਬ ਵੱਲੋਂ ਨਿਰਦੇਸ਼ਕ ਕੀਰਤੀ ਕ੍ਰਿਪਾਲ, ਸਰਪ੍ਰਸਤ ਕਸ਼ਿਸ਼ ਗੁਪਤਾ, ਕੋ-ਪੈਟਰਨ ਡਾ: ਪੂਜਾ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਡਾ: ਵਿਤੁਲ ਗੁਪਤਾ ਦੀ ਅਗਵਾਈ ਹੇਠ

ਗੋਲੀਆਂ ਲੱਗਣ ਨਾਲ ਜਖਮੀ ਹੋਏ ਹਰਮਨ ਕੁਲਚਾ ਮਾਲਕ ਦੀ ਹੋਈ ਮੌਤ: ਸਹਿਰ ਵਾਸੀਆਂ ’ਚ ਗੁੱਸੇ ਤੇ ਡਰ ਦਾ ਮਾਹੌਲ

ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਅੱਜ ਦੀ ਸ਼ਾਮ ਦੌਰਾਨ ਹਾਜ਼ਰ ਪਤਵੰਤਿਆਂ ਵਿੱਚ ਡਾ: ਗਗਨਦੀਪ ਥਾਪਾ, ਪੀਯੂਪੀ, ਸੁਖਮੰਦਰ ਸਿੰਘ ਚੱਠਾ, ਫਤਿਹ ਐਜੂਕੇਸ਼ਨ ਗਰੁੱਪ, ਐਡਵੋਕੇਟ ਲਾਜਵੰਤ ਸਿੰਘ ਵਿਰਕ, ਸਿੰਡੀਕੇਟ ਮੈਂਬਰ ਪੀਯੂ, ਏਡੀਓ ਤਰਸੇਮ ਸਿੰਘ, ਅਤੇ ਪੰਜਾਬੀ ਕਵੀ ਹਰਮੀਤ ਵਿਦਿਆਰਥੀ ਨੇ ਸ਼ਮਾ ਰੌਸ਼ਨ ਦੀ ਰਸਮ ਅਦਾ ਕੀਤੀ ਅਤੇ ਨਾਟਕ ਮੇਲੇ ਦੀ ਸ਼ਲਾਂਘਾ ਕੀਤੀ।’

Related posts

ਮੁੱਖ ਮੰਤਰੀ ਵੱਲੋਂ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ

punjabusernewssite

ਪੰਜਾਬੀ ਦੇ ਉੱਘੇ ਗਾਇਕ ਉਪਰ ਚੱਲਦੇ ਸ਼ੋਅ ਦੌਰਾਨ ਸੁੱਟੀ ਜੁੱਤੀ

punjabusernewssite

ਕਲਾ ਅਤੇ ਨਾਟਕ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਕਮਲਾ ਦੇਵੀ ਦੀ ਕਹਾਣੀ ਦੇਖਣ ਨੂੰ ਮਿਲੀ

punjabusernewssite