ਬਠਿੰਡਾ, 4 ਅਕਤੂਬਰ : ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਮਾਨਤ ਅਰਜੀ ’ਤੇ ਸੁਣਵਾਈ ਅੱਜ ਸਥਾਨਕ ਜ਼ਿਲ੍ਹਾ ਅਦਾਲਤ ਵਿਚ ਹੋਵੇਗੀ। ਲੰਘੇ ਵੀਰਵਾਰ ਸ: ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਵਿਚ ਦੂਜੀ ਵਾਰ ਇਹ ਜਮਾਨਤ ਦੀ ਅਰਜੀ ਲਗਾਈ ਸੀ, ਜਿਸ ਉਪਰ ਅੱਜ ਫੈਸਲਾ ਹੋਣ ਦੀ ਸੰਭਾਵਨਾ ਹੈ। ਲੰਘੀ 24 ਸਤੰਬਰ ਨੂੰ ਮਨਪ੍ਰੀਤ ਅਤੇ ਉਨ੍ਹਾਂ ਦੇ ਸਾਥੀਆਂ ਵਿਰੁਧ ਵਿਜੀਲੈਂਸ ਬਿਊਰੋ ਬਠਿੰਡਾ ਨੇ ਇੱਕ ਪਲਾਟ ਖ਼ਰੀਦਣ ਦੇ ਮਾਮਲੇ ਵਿਚ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਸੀ।
MLA ਲਾਡੀ ਸ਼ੇਰੋਵਾਲੀਆਂ ਦੀ ਗੱਡੀ ਦੀ ਸਕੂਟੀ ਸਵਾਰ ਨਾਲ ਜ਼ੋਰਦਾਰ ਟੱਕਰ, 1 ਦੀ ਮੌਤ
ਇਸ ਕੇਸ ਵਿਚ ਕੁਲ 6 ਮੁਲਜਮ ਬਣਾਏ ਗਏ ਸਨ, ਜਿੰਨ੍ਹਾਂ ਵਿਚੋਂ ਤਿੰਨ ਮੁਲਜਮਾਂ ਰਾਜੀਵ ਕੁਮਾਰ, ਵਿਕਾਸ ਅਰੋੜਾ ਤੇ ਅਮਨਦੀਪ ਨੂੰ ਪਰਚਾ ਦਰਜ਼ ਹੋਣ ਦੇ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਮਨਪ੍ਰੀਤ ਬਾਦਲ, ਬੀਡੀੲੈ ਦੇ ਤਤਕਾਲੀ ਪ੍ਰਸਾਸਕ ਬਿਕਰਮ ਸੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਦੀ ਗ੍ਰਿਫਤਾਰੀ ਲਈ ਹਾਲੇ ਤੱਕ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸਦੇ ਲਈ ਵਿਜੀਲੈਂਸ ਦੀਆਂ ਟੀਮਾਂ ਪੰਜਾਬ ਤੋਂ ਇਲਾਵਾ ਰਾਜਸਥਾਨ, ਦਿੱਲੀ, ਹਿਮਾਚਲ, ਚੰਡੀਗੜ ਤੇ ਹਰਿਆਣਾ ਆਦਿ ਸਹਿਤ ਅੱਧੀ ਦਰਜ਼ਨ ਸੂਬਿਆਂ ਵਿਚ ਲਗਾਤਾਰ ਰੇਡਾਂ ਕਰ ਰਹੀਆਂ ਹਨ ਪ੍ਰੰਤੂ ਇੰਨ੍ਹਾਂ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਨਿਕਲੀ ਹੈ।
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਤੈਰਾਕੀ ਵਿੱਚੋ ਮਹਿਤਾਬ ਸਿੰਘ ਢਿੱਲੋ ਨੇ ਸਭ ਨੂੰ ਪਛਾੜਿਆ
ਹਾਲਾਂਕਿ ਗ੍ਰਿਫਤਾਰ ਕੀਤੇ ਤਿੰਨੇਂ ਮੁਜਰਮਾਂ ਨੂੰ ਪੁਛਗਿਛ ਤੋਂ ਬਾਅਦ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ ਪ੍ਰੰਤੂ ਮਨਪ੍ਰੀਤ ਤੋਂ ਇਲਾਵਾ ਬਾਕੀ ਦੋਨੋਂ ਸਰਕਾਰੀ ਅਧਿਕਾਰੀਆਂ ਵਲੋਂ ਹਾਲੇ ਤੱਕ ਅਗਾਓ ਜਮਾਨਤ ਦੀ ਅਰਜੀ ਲਗਾਉਣ ਬਾਰੇ ਵੀ ਕੋਈ ਸੂਚਨਾ ਨਹੀਂ ਹੈ। ਉਂਝ ਮਨਪ੍ਰੀਤ ਬਾਦਲ ਦੀ ਜਮਾਨਤ ਅਰਜੀ ਇਸਤੋਂ ਪਹਿਲਾਂ 22 ਸਤੰਬਰ ਨੂੰ ਵੀ ਲਗਾਈ ਗਈ ਸੀ ਪ੍ਰੰਤੂ ਪਰਚਾ ਦਰਜ਼ ਹੋਣ ਤੋਂ ਬਾਅਦ ਇਹ ਅਰਜੀ ਵਾਪਸ ਲੈ ਲਈ ਗਈ ਸੀ।