ਪੰਜਾਬ ਵਿੱਚ ਹੜਾਂ ਦੀ ਤ੍ਰਾਸਦੀ ਕਾਰਨ ਫਾਊਂਡੇਸ਼ਨ ਵਲੋਂ ਨਹੀਂ ਕੀਤਾ ਰੰਗਾ ਰੰਗ ਪ੍ਰੋਗਰਾਮ ਸੁਖਜਿੰਦਰ ਮਾਨ
ਬਠਿੰਡਾ,15 ਅਗਸਤ:-ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਸਾਂਭਣ ਵਾਲੀ ਪੰਜਾਬ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ: ਬਠਿੰਡਾ ਵੱਲੋਂ ਸੰਸਥਾ ਦੇ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ। ਸੰਸਥਾ ਦੀ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੇ ਦੱਸਿਆ ਕਿ ਫਾਊਂਡੇਸ਼ਨ ਵਲੋਂ ਇਸ ਵਾਰ ਪੰਜਾਬ ਵਿੱਚ ਹੜਾਂ ਨਾਲ ਹੋਏ ਨੁਕਸਾਨ ਦੀ ਵਜ੍ਹਾ ਕਾਰਨ ਤੀਆਂ ਦੇ ਤਿਉਹਾਰ ਮੌਕੇ ਰੰਗਾ ਰੰਗ ਪ੍ਰੋਗਰਾਮ ਨਹੀਂ ਕੀਤਾ।
ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ
ਇਸ ਮੌਕੇ ਉਨ੍ਹਾਂ ਸਾਉਣ ਮਹੀਨੇ ਵਿਚ ਰਵਾਇਤੀ ਤੌਰ ਤੇ ਪਿੰਡਾਂ ਅਤੇ ਘਰਾਂ ਵਿੱਚ ਜੋ ਖੀਰ ਮਾਹਲ ਪੂੜੇ ਗੁਲਗਲੇ ਤਿਆਰ ਕਰਕੇ ਵਰਤਾਏ ਜਾਂਦੇ ਸਨ ਉਸੇ ਤਰਾਂ ਹੀ ਸੰਸਥਾ ਵਿੱਚ ਖੁੱਲ੍ਹੇ ਵਰਤਾਏ ਗਏ, ਜਿਸ ਨਾਲ ਪੁਰਾਣੇ ਸੱਭਿਆਚਾਰ ਦੀਆਂ ਯਾਦਾਂ ਤਾਜੀਆਂ ਹੁੰਦੀਆਂ ਨਜ਼ਰ ਆਈਆਂ। ਇਹ ਸਾਰਾ ਸਮਾਨ ਸੰਸਥਾ ਦੀਆਂ ਮੈਂਬਰਾਂ,ਬੀਬੀ ਸੁਰਜੀਤ ਕੌਰ ,ਛਿੰਦਰ ਕੌਰ ਪਟਵਾਰੀ ,ਕੁਲਵੰਤ ਕੌਰ ,ਅਮਰਜੀਤ ਕੌਰ ਵੱਲੋਂ ਤਿਆਰ ਕੀਤਾ ਗਿਆ। ਬਠਿੰਡਾ ਸ਼ਹਿਰ ਵਿੱਚ ਭਾਵੇਂ ਕਈ ਜਗ੍ਹਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਪਰੰਤੂ ਇਸ ਸੰਸਥਾ ਵੱਲੋਂ ਆਮ ਲੋਕਾਂ ਨੂੰ ਆਪਣੇ ਵਿਰਸੇ ਦੀ ਯਾਦ ਤਾਜ਼ਾ ਕਰਦਿਆਂ ਵਿਰਸੇ ਨਾਲ ਜੋੜਨ ਲਈ ਪੁਰਾਣੀਆਂ ਰਵਾਈਤਾਂ ਮੁਤਾਬਕ ਖੀਰ ਮਾਹਲ ਪੂੜੇ ਅਤੇ ਲੰਗਰ ਵਰਤਾਇਆ ਗਿਆ। ਇਸ ਮੌਕੇ ਬੀਬੀਆਂ ਭੈਣਾਂ ਵੱਲੋਂ ਰਵਾਇਤੀ ਬੋਲੀਆਂ ਪਾ ਕੇ ਗੀਤ ਗਾਕੇ ਕਾਫੀ ਵਾਹ ਵਾਹ ਖੱਟੀ।
ਸੋਭਾ ਸਿੰਘ ਯਾਦਗਾਰੀ ਚਿੱਤਰਕਾਰ ਸੋਸਾਇਟੀ ਵੱਲੋਂ 2 ਰੋਜ਼ਾ ਪੇਂਟਿੰਗ ਵਰਕਸ਼ਾਪ ਦਾ ਆਯੋਜਨ
ਇਸ ਮੌਕੇ ਪੰਮੀ ਚੁਘੇ ਕਲਾਂ ਦੇ ਗਰੁੱਪ ਵਲੋਂ ਮਲਵਈ ਬੋਲੀਆਂ ਪਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਅਹੁਦੇਦਾਰ ਇੰਦਰਜੀਤ ਸਿੰਘ ,ਸੁਖਦੇਵ ਸਿੰਘ ਗਰੇਵਾਲ, ਡੀ.ਸੀ ਸ਼ਰਮਾ, ਬਲਦੇਵ ਸਿੰਘ ਚਹਿਲ, ਜਗਤਾਰ ਸਿੰਘ ਭੰਗੂ, ਹਰਪਾਲ ਸਿੰਘ ਢਿੱਲੋਂ, ਗੁਰ ਅਵਤਾਰ ਗੋਗੀ ,ਜਸਵਿੰਦਰ ਸਿੰਘ ਗੋਨਿਆਣਾ, ਗੁਰਮੀਤ ਸਿੰਘ ਸਿੱਧੂ, ਮਾਸਟਰ ਹਰਮਿੰਦਰ ਸਿੰਘ ,ਪ੍ਰੋਫੈਸਰ ਜਸਵੰਤ ਸਿੰਘ ਬਰਾੜ, ਸੁਦਰਸ਼ਨ ਸ਼ਰਮਾ ,ਮਿੱਠੂ ਸਿੰਘ ਬਰਾੜ ,ਸੁਰਿੰਦਰ ਬੰਸਲ, ਮਹਿੰਦਰਪਾਲ ਪ੍ਰਧਾਨ, ਜਗਤਾਰ ਭੋਖੜਾ, ਜਰਨੈਲ ਸਿੰਘ ਵਿਰਕ, ਜਸਬੀਰ ਸਿੰਘ ਜਸ਼, ਅਵਤਾਰ ਸਿੰਘ ਕੈਥ, ਭਗਤ ਰਾਮ, ਮਦਨ ਲਾਲ ਰਾਣਾ, ਬੀਬੀ ਰਮਨ ਸੇਖੋਂ, ਬੀਬੀ ਤੇਜ ਕੋਰ ਚਹਿਲ, ਗੁਰਪ੍ਰੀਤ ਕੌਰ ਸਿੱਧੂ, ਸੁਰਿੰਦਰ ਕੌਰ ਬਰਾੜ, ਹਰਪਿੰਦਰ ਕੌਰ ਬਰਾੜ, ਪਰਮਜੀਤ ਕੌਰ ਖਾਲਸਾ ਸਕੂਲ, ਬਲਵਿੰਦਰ ਕੌਰ ਨਹੀਆਂਵਾਲਾ, ਮਲਕੀਤ ਕੌਰ, ਗੁਰਦੀਪ ਕੌਰ, ਸਰਬਜੀਤ ਕੌਰ ਢਿੱਲੋਂ, ਰਾਜ ਦੇਵ ਕੌਰ ਮੋਹਣੀ,ਸਰਬਜੀਤ ਕੌਰ, ਜਸਵਿੰਦਰ ਕੌਰ ਮਾਨ ,ਰੋਜ਼ੀ ਅਰੋੜਾ, ਸੁਖਪ੍ਰੀਤ ਕੌਰ ਗਿੱਲ, ਬੀਬੀ ਗੁਰਬਖਸ਼ ਕੌਰ ,ਮਨਜੀਤ ਕੌਰ ਤਗੜ, ਸੁਰਿੰਦਰ ਕੌਰ ਖੱਦਰ ਭੰਡਾਰ, ਅਮਰਜੀਤ ਕੌਰ ਪ੍ਰਧਾਨ, ਬੱਬੂ ਢੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।