ਸੁਖਜਿੰਦਰ ਮਾਨ
ਬਠਿੰਡਾ, 4 ਫਰਵਰੀ: ਇਸ ਸੈਮੀਨਾਰ ਵਿੱਚ ਸਕੂਲ ਦੇ ਸਤਿਕਾਰਯੋਗ ਮੈਨੇਜਰ ਫਾਦਰ ਕਿ੍ਰਸਟੋਫ ਮਾਈਕਲ,ਪਿ੍ਰੰਸੀਪਲ ਫਾਦਰ ਸਿਡਲੋਏ ਫਰਟਾਡੋ, ਫਾਦਰ ਸੈਲਵਰਾਜ ਪੀਟਰ, ਫਾਦਰ ਵਿਨੋਦ ਬਾ,ਫਾਦਰ ਜ਼ੋਸਫ ਡਿਸੂਜ਼ਾ , ਸੇਂਟ ਜ਼ੇਵਿਅਰਜ਼ ਸਕੂਲ ਬਠਿੰਡਾ ਅਤੇ ਰਾਮਪੁਰਾ ਫੁਲ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ । ਇਸ ਸੈਮੀਨਾਰ ਨੂੰ ਸਿੱਖਿਆ ਜਗਤ ਦੀ ਉੱਘੀ ਸਖਸ਼ੀਅਤ ਸ਼੍ਰੀਮਾਨ ਮਨੀਸ਼ ਕਨਸਾਰਾ ਜੀ ਨੇ ਆਪਣੀ ਅਗਵਾਈ ਵਿੱਚ ਚਲਾਇਆ।ਇਸ ਸੈਮੀਨਾਰ ਦਾ ਉਦੇਸ਼ ਕਲਾ ਨੂੰ ਦੂਜਿਆਂ ਵਿਸ਼ਿਆਂ ਨਾਲ ਏਕੀਕਿ੍ਰਤ ਕਰਕੇ ਬੱਚਿਆਂ ਨੂੰ ਰੌਚਕ ਢੰਗ ਨਾਲ ਸਿੱਖਿਆ ਦੇਣਾ ਹੈ। ਇਸ ਸੈਮੀਨਾਰ ਵਿੱਚ ਸ਼੍ਰੀ ਮਨੀਸ਼ ਜੀ ਨੇ ਦੱਸਿਆ ਕਿ ਅੱਜ ਦੇ ਸਮੇਂ ਕਿਵੇਂ ਅਧਿਆਪਕ ਰਚਨਾਤਮਕ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹਨ ਅਤੇ ਅਧਿਆਪਕਾਂ ਦੁਆਰਾ ਅਲੱਗ ਤਰੀਕੇ ਨਾਲ ਸੋਚ,ਸਮਝ,ਪੜ੍ਹ ਕੇ ਅਤੇ ਯੋਜਨਾ ਬਣਾ ਕੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਸਕਦੀ ਹੈ।ਸਾਨੂੰ ਆਪਣੇ ਨਹੀਂ, ਬਲਕਿ ਬੱਚਿਆਂ ਦੇ ਨਜ਼ਰੀਏ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਦੇਣੀ ਚਾਹੀਦੀ ਹੈ ।ਇਸ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ।
Share the post "ਸੇਂਟ ਜ਼ੇਵਿਅਰਜ਼ ਸਕੂਲ ਜੂਨੀਅਰ ਵਿੰਗ ਬਠਿੰਡਾ ਵਿਖੇ ਦਸ ਦਿਵਸੀ ਸੈਮੀਨਾਰ ਅਧਿਆਪਕਾਂ ਲਈ ਸ਼ੁਰੂ ਕੀਤਾ ਗਿਆ ਹੈ"