ਕਿਹਾ, ਅਰਸਦੀਪ ਪੰਜਾਬ ਦਾ ਮਾਣ ਹੈ, ‘ਆਪ‘ ਸਰਕਾਰ ਵੱਲੋਂ ਖਿਡਾਰੀ ਨੂੰ ਪੂਰਾ ਸਮਰਥਨ ਦੇਣ ਦਾ ਦਿੱਤਾ ਭਰੋਸਾ
ਪੰਜਾਬੀ ਖ਼ਬਰਸਾਰ ਬਿਉਰੋ
ਮੋਹਾਲੀ, 5 ਸਤੰਬਰ: ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੋਮਵਾਰ ਸਾਮ ਨੂੰ ਕਿ੍ਰਕਟਰ ਅਰਸਦੀਪ ਸਿੰਘ ਦੇ ਮਾਤਾ-ਪਿਤਾ ਨਾਲ ਉਨ੍ਹਾਂ ਦੀ ਮੋਹਾਲੀ ਸਥਿਤ ਰਿਹਾਇਸ ‘ਤੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ, ਦੋਵਾਂ ‘ਆਪ‘ ਨੇਤਾਵਾਂ ਨੇ ਪ੍ਰਤਿਭਾਸਾਲੀ ਭਾਰਤੀ ਗੇਂਦਬਾਜ ਦੇ ਖਿਲਾਫ ਹੋ ਰਹੀ ਔਨਲਾਈਨ ਟ੍ਰੋਲਿੰਗ ਮਾਮਲੇ ‘ਚ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ‘ ਸਰਕਾਰ ਨੌਜਵਾਨ ਖਿਡਾਰੀ ਦੇ ਨਾਲ ਖੜ੍ਹੀ ਹੈ। ਕੱਲ੍ਹ ਪਾਕਿਸਤਾਨ ਖਿਲਾਫ ਮੈਚ ਦੌਰਾਨ ਤਣਾਅ ਭਰੇ ਮਾਹੌਲ ਵਿੱਚ ਕੈਚ ਛੱਡਣ ‘ਤੇ ਅਰਸਦੀਪ ਦਾ ਬਚਾਅ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਇਹ ਇੱਕ ਗਲਤੀ ਸੀ ਜੋ ਕਿਸੇ ਵੀ ਖਿਡਾਰੀ ਤੋਂ ਹੋ ਸਕਦੀ ਹੈ ਅਤੇ ਲੋਕਾਂ ਨੂੰ ਖਿਡਾਰੀ ’ਤੇ ਵਿਅਕਤੀਗਤ ਤੌਰ ’ਤੇ ਹਮਲਾ ਨਹੀਂ ਕਰਨਾ ਚਾਹੀਦਾ।ਅਰਸਦੀਪ ਦੇ ਪਰਿਵਾਰ ਨੇ ਖੇਡ ਮੰਤਰੀ ਸਮੇਤ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਡਟਵੇਂ ਸਮਰਥਨ ਲਈ ‘ਆਪ‘ ਆਗੂਆਂ ਦਾ ਧੰਨਵਾਦ ਕੀਤਾ।
Share the post "ਸੰਸਦ ਮੈਂਬਰ ਰਾਘਵ ਚੱਢਾ ਅਤੇ ਅਨਮੋਲ ਗਗਨ ਮਾਨ ਨੇ ਕਿ੍ਰਕਟਰ ਅਰਸਦੀਪ ਸਿੰਘ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ"