ਏਵੀਏਸ਼ਨ ਵਿਭਾਗ ਲੰਬੀ ਉੜਾਨ ਦੀ ਤਿਆਰੀ ਵਿਚ
ਅਧਿਕਾਰੀਆਂ ਨੂੰ ਜਲਦੀ ਫਾਈਨਲ ਟਚ ਕਰਨ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਸਰਕਾਰ ਸੂਬੇ ਦੇ ਮੇਗਾ ਪੋ੍ਰਜੈਕਟ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾ, ਹਿਸਾਰ ਸਮੇਤ ਸੂਬੇ ਦੀ ਸਾਰੀ ਛੇ ਹਵਾਈ ਪੱਟੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਜਨਤਾ ਨੂੰ ਜਲਦੀ ਤੋਂ ਜਲਦੀ ਸਮਰਪਿਤ ਕਰਨ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰ ਰਹੀ ਹੈ।
ਇਸੀ ਕੜੀ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਚੰਡੀਗੜ੍ਹ ਵਿਚ ਏਵੀਏਸ਼ਨ ਵਿਭਾਗ, ਲੋਕ ਨਿਰਮਾਣ ਵਿਭਾਗ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ, ਪਸ਼ੂਪਾਲਨ ਵਿਭਾਗ, ਸਿੰਚਾਈ ਵਿਭਾਗ, ਜਨਸਿਹਤ ਅਤੇ ਇੰਨਜੀਨਅਰਿੰਗ ਵਿਭਾਗ, ਵਾਤਾਵਰਣ ਵਿਭਾਗ ਸਮੇਤ ਹੋਰ ਵਿਭਾਗਾਂ ਨਾਲ ਜੁੜੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਜਿਸ ਵਿਚ ਉਨ੍ਹਾਂ ਨੇ ਹਿਸਾਰ ਕੌਮਾਂਤਰੀ ਹਵਾਈ ਅੱਡੇ ਸਮੇਤ, ਪਿਜੌਰ, ਕਰਨਾਲ, ਮਹੇਂਦਰਗੜ੍ਹ, ਭਿਵਾਨੀ, ਗੁਰੂਗ੍ਰਾਮ ਦੇ ਹਵਾਈ ਪੱਟੀਆਂ ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਰਿਪੋਰਟ ਤਲਬ ਦੇ ਵੱਲ ਪੋ੍ਰਜੈਕਟ ਨਾਲ ਜੁੜੇ ਹਰ ਕੰਮ ਦਾ ਸਮੇਂ ‘ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ।
ਹਿਸਾਰ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਦੇ ਕੰਮ ਵਿਚ ਹੋਈ ਦੇਰੀ ਨੂੰ ਲੈ ਕੇ ਡਿਪਟੀ ਸੀਐਮ ਨੇ ਅਧਿਕਾਰੀਆਂ ਨਾਲ ਇਸ ਦਾ ਕਾਰਨ ਜਾਣਿਆ ਜਿਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਇਸ ਦੇ ਲਈ ਹਿਸਾਰ-ਬਰਵਾਲਾ ਰੋਡ ਤੇ ਹਿਸਾਰ ਧਾਂਸੂ ਰੋਡ ‘ਤੇ ਚਲਣ ਵਾਲੇ ਆਵਾਜਾਈ ਨੂੰ ਰੁਕਾਵਟ ਦਸਿਆ। ਡਿਪਟੀ ਸੀਐਮ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਿਸਾਰ-ਬਰਵਾਲਾ ਰੋਡ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਮਿਰਜਾਪੁਰ ਰੋਡ ਤੋਂ ਤਲਵੰਡੀ ਦੇ ਕੋਲ ਨੈਸ਼ਨਲ ਹਾਈਵੇ ਨੂੰ ਜੋੜਨ ਵਾਲਾ ਵੈਕਲਪਿਕ ਰੋਡ ਦਾ ਫਾਈਨਲ-ਪਲਾਨ, ਜਲਦੀ ਤੋਂ ਜਲਦੀ ਤਿਆਰ ਕਰਨ ਤਾਂ ਜੋ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਹੋਵੇ। ਮੀਟਿੰਗ ਵਿਚ ਅਧਿਕਾਰੀਆਂ ਨੂੰ ਧਾਂਸੂ ਰੋਡ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ।
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਿਸਾਰ ਦੇ ਬਾਲ-ਨਿਗਰਾਨੀ ਘਰ ਨੂੰ ਖਾਲੀ ਕਰਵਾਉਣ ਸਬੰਧੀ ਸਾਰੇ ਓਪਚਾਰਿਕਤਾਵਾਂ ਪੂਰੀਆਂ ਹੋ ਚੁੱਕੀਆਂ ਹਨ। ਡਿਪਟੀ ਸੀਐਮ ਨੇ ਜਲਦੀ ਇਸ ਨੂੰ ਖਾਲੀ ਕਰਵਾ ਕਰ ਅਗਰਿਮ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਗਾਂਸ਼ਾਲਾ ਮਾਈਨਰ ਦੇ ਤਿੰਨ ਚੈਨਲ ਬੰਦ ਕਰਨ, ਨੰਦੀਸ਼ਾਲਾ ਨੂੰ ਹੋਰ ਥਾਂ ਸ਼ਿਫਟ ਕਰਨ, ਬੀਪੀਸੀਐਲ ਪਲਾਂਟ ਨੂੰ ਇੱਥੋਂ ਦੀ ਦੂਜੀ ਥਾਂ ਸ਼ਿਫਟ ਕਰਨ ਦੀ ਰਿਪੋਰਟ ਲਈ ਗਈ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਸਪਸ਼ਟ ਕਿਹਾ ਕਿ ਉਹ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾ ਹਿਸਾਰ ਦੇ ਰਨ-ਵੇ ਦਾ ਨਿਰਮਾਣ ਕਾਰਜ ਨਿਰਧਾਰਿਤ ਸਮੇਂ ਸੀਮਾ ਵਿਚ ਪੂਰਾ ਕਰਨ। ਹਵਾਈ ਅੱਡਾ ਵਿਚ 24 ਬਿਜਲੀ ਸਪਲਾਈ ਦੇ ਲਈ 33 ਕੇਵੀ ਸਟੇਸ਼ਨ ਦੇ ਨਿਰਮਾਣ ਦੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਡਿਪਟੀ ਸੀਐਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਿਸਾਰ ਕੌਮਾਂਤਰੀ ਹਵਾਈ ਅੱਡਾ ਦਾ ਨਿਰਮਾਣ 7200 ਹੈਕਟੇਅਰ ਵਿਚ ਹੋਣ ਜਾ ਰਿਹਾ ਹੈ, ਅਜਿਹੇ ਵਿਚ ਇੰਨੇ ਵੱਡੇ ਖੇਤਰ ਤਹਿਤ ਜਲ ਨਿਕਾਸੀ ਦੇ ਲਈ ਅਧਿਕਾਰੀਅ ਹੁਣ ਤੋਂ ਮੇਗਾ ਡ੍ਰੇਨੇਜ ਪਲਾਨ ਤਿਆਰ ਕਰਨ ਜਿਸ ਨਾਲ ਆਉਣ ਵਾਲੇ 50 ਸਾਲਾਂ ਵਿਚ ਵੀ ਜਲ ਨਿਕਸਾੀ ਦੀ ਕੋਈ ਸਮਸਿਆ ਨਾ ਹੋਵੇ।
ਇਸ ਮੀਟਿੰਗ ਵਿਚ ਜਿੱਥੇ ਕਰਨਾਲ, ਪਿੰਜੌਰ, ਭਿਵਾਨੀ, ਨਾਰਨੌਲ, ਗੁਰੂਗ੍ਰਾਮ ਵਿਚ ਹੈਲੀਪੇਡ ਸਮੇਤ ਹਵਾਈ ਪੱਟੀਆਂ ਦੇ ਵਿਸਤਾਰ, ਉਨ੍ਹਾਂ ਦੇ ਆਧੁਨੀਕਰਣ, ਬਿਜਲੀ ਸਪਲਾਈ, ਜਲ ਸਪਲਾਈ, ਚਾਰਦੀਵਾਰੀ, ਰਨਵੇ ਲਾਇਟਾਂ, ਏਅਰ ਟ੍ਰੈਫਿਕ ਕੰਟਰੋਲ ਹੈਂਗਰ ਆਦਿ ‘ਤੇ ਚਰਚਾ ਕੀਤੀ ਉੱਥੇ ਡਿਪਟੀ ਸੀਐਮ ਨੇ ਹਰਿਆਣਾ ਦੇ ਵੱਧ ਨੋਜੁਆਨਾਂ ਨੂੰ ਪਾਇਲਟ ਦੀ ਟ੍ਰੇਨਿੰਗ ਦੇਣ ਦੀ ਯੋਜਨਾ ‘ਤੇ ਵੀ ਵਿਸਤਾਰ ਨਾਲ ਅਧਿਕਾਰੀਆਂ ਨੂੰ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਭਿਵਾਨੀ ਤੇ ਨਾਰਨੌਲ ਵਿਚ ਹਵਾਈ ਪੱਟੀ ਵਿਚ ਰਾਤ ਨੂੰ ਲੈਂਡਿੰਗ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਡਿਪਟੀ ਸੀਐਮ ਨੇ ਰਨ-ਵੇ ਲਾਇਟਾਂ ਲਗਾਉਣ ਦਾ ਸਟੇਟਸ ਜਾਣਿਆ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਦੇ ਕੋਲ ਤੋਂ ਗੁਜਰਣ ਵਾਲੀ ਹਾਈ-ਟਂੈਸ਼ਲ ਲਾਇਨ ਨੂੰ ਸ਼ਿਫਟ ਕਰਨ ਤੋਂ ਇਲਾਵਾ ਇੰਨ੍ਹਾਂ ਹਵਾਈ ਅੱਡਿਆਂ ‘ਤੇ 24 ਘੰਟੇ ਬਿਨਾ ਰੁਕਾਵਟ ਬਿਜਲੀ ਸਪਲਾਈ ਦੀ ਵਿਵਸਥਾ ਕੀਤੀ ਜਾਵੇ। ਇਸ ਤੋਂ ਇਲਾਵਾ, ਇਹ ਪੇਯਜਲ ਸਪਲਾਈ ਕਰਨ, ਹਵਾਈ ਅੱਡੇ ਦੀ ਬਾਊਂਡਰੀ ਵਾਲ ਦਾ ਨਿਰਮਾਦ ਕਾਰਜ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਸੀਐਮ ਨੇ ਹੈਂਗਰ, ਟੈਕਸੀ-ਹਵਾਈ ਪੱਟੀ ਦੇ ਵਿਸਤਾਰ ਕੰਮਾਂ ਦਾ ਜਾਇਜਾ ਲੈਣ ਦੇ ਲਈ ਸਾਇਟ ਵਿਜਿਟ ਕਰ ਉਨ੍ਹਾਂ ਨੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ।
ਕਰਨਾਲ ਹਵਾਈ ਅੱਡੇ ਨੂੰ ਲੈ ਕੇ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਰਨ-ਵੇ ਦਾ ਵਿਸਤਾਰ ਪੰਜ ਹਜਾਰ ਫੁੱਟ ਤਕ ਵਧਾਉਣ ਦੇ ਮਾਮਲੇ ਬਾਰੇ ਅਧਿਕਾਰੀਆਂ ਨੂੰ ਜਮੀਨ ਰਾਖਵਾਂ ਦਾ ਸਟੇਟਸ ਜਾਣਿਆ। ਮੀਟਿੰਗ ਵਿਚ ਦਸਿਆ ਗਿਆ ਕਿ ਕਰਨਾਲ ਹਵਾਈ ਪੱਟੀ ਦੇ ਲਈ ਜਮੀਨ ਰਾਖਵਾਂ ਦਾ ਕਾਰਜ ਆਖੀਰੀ ਪੜਾਅ ਵਿਚ ਹੈ। ਉਨ੍ਹਾਂ ਨੇ ਇੱਥੇ ਟੈਕਸੀ-ਵੇ ਵੀਆਈਪੀ ਲਾਊਂਜ ਦੇ ਮੁਰੰਮਤ ਦੇ ਕੰਮ ਨੂੰ ਤੇਜੀ ਨਾਲ ਪੂਰਾ ਕਰਨ ਦੇ ਨਾਲ-ਨਾਲ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਹਵਾਈ ਅੱਡੇ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਦਾ ਨਿਰੀਖਣ ਕਰ ਰਿਪੋਰਟ ਤਿਆਰ ਕਰਨ ਨੂੰ ਕਿਹਾ।
ਡਿਪਟੀ ਸੀਐਮ ਨੇ ਪਿੰਜੌਰ ਹਵਾਈ ਪੱਟੀ ਨੂੰ ਵਿਸਤਾਰ ਦੇਣ ਦੇ ਲਈ ਇੱਥੇ ਏਟੀਸੀ ਟਾਵਰ ਲਗਾਉਣ, ਬਾਊਂਡਰੀ ਵਾਲ ਦਾ ਨਿਰਮਾਣ ਕੰਮਾਂ ਦੇ ਸਟੇਟਸ ਦੀ ਵੀ ਜਾਣਕਾਰੀ ਲਈ।
ਹਰਿਆਣਾ ਵਿਚ ਪਾਇਲਟ ਟ੍ਰੇਨਿੰਗ ਸਕੂਲ ਦੀ ਸਮਰੱਥਾ ਵਧੇਗੀ- ਦੁਸ਼ਯੰਤ ਚੌਟਾਲਾ
ਡਿਪਟੀ ਸੀਐਮ ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਵਿਚ ਕਿਹਾ ਕਿ ਭਵਿੱਖ ਵਿਚ ਪੂਰੇ ਵਿਸ਼ਵ ਵਿਚ ਏਵੀਏਸ਼ਨ ਸੈਕਟਰ ਵਿਚ ਵਿਸਤਾਰ ਤੇ ਵਿਕਾਸ ਹੋਵੇਗਾ ਅਤੇ ਵੱਧ ਪਾਇਲਟ ਟ੍ਰੇਨਿੰਗ ਸਕੂਲਾਂ ਦੀ ਜਰੂਰਤ ਪਵੇਗੀ। ਇਸ ਦਾ ਲਾਭ ਹਰਿਆਂਣਾ ਦੇ ਨੌਜੁਆਨਾਂ ਨੂੰ ਮਿਲਨਾ ਚਾਹੀਦਾ ਹੈ। ਉਨ੍ਹਾਂ ਨੇ ਪਿੰਜੌਰ, ਕਰਨਾਲ ਤੇ ਭਿਵਾਨੀ ਵਿਚ ਚੱਲ ਰਹੇ ਫਲਾਇੰਗ ਸਕੂਲਾਂ ਨੂੰ ਹੋਰ ਵੱਧ ਸਹੂਲਤ ਦੇਣ ਅਤੇ ਇੱਥੇ ਪਾਇਲਟ ਟ੍ਰੇਨਿੰਗ ਦੀ ਸੀਟਾਂ ਦੀ ਗਿਣਤੀ ਵਧਾਉਣ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮੌਜੂਦਾ ਵਿਚ ਦਿੱਤੀ ਜਾ ਰਹੀ ਫਲਾਇੰਗ ਸਕੂਲਾਂ ਵਿਚ ਉਪਲਬਧ ਏਅਰਕ੍ਰਾਫਟ, ਉਨ੍ਹਾਂ ਦੀ ਕੰਡੀਸ਼ਨ ਅਤੇ ਟ੍ਰੇ੍ਰਨਿੰਗ ਦੇਣ ਦੀ ਸਮਰੱਥਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੁੰ ਵੱਧ ਗਿਣਤੀ ਵਿਚ ਪਾਇਲਟ ਤੇ ਹੈਲੀਕਾਪਟਰ ਦੀ ਟ੍ਰੇਨਿੰਗ ਦੇਣ ਦੇ ਲਈ ਇਕ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
Share the post "ਡਿਪਟੀ ਸੀਐਮ ਨੇ ਹਿਸਾਰ ਹਵਾਈ ਅੱਡੇ ਤੇ ਹਵਾਈ ਪੱਟੀਆਂ ਦੇ ਕਾਰਜ ਦੀ ਸਮੀਖਿਆ ਕੀਤੀ"