ਗੁਰਦੂਆਰਾ ਸਾਹਿਬ ’ਚ ਗੈਰ ਸਿੱਖ ਧਰਮ ਨਾਲ ਸਬੰਧਤ ਲੜਕੀਆਂ ਦੇ ਅਨੰਦ ਕਾਰਜ਼ ’ਤੇ ਲੋਕਲ ਕਮੇਟੀ ਦੇ ਪ੍ਰਬੰਧਕ ਵੀ ਸ਼ੱਕ ਦੇ ਦਾਈਰੇ ’ਚ
ਮਾਮਲਾ ਬਾਹਰ ਆਉਣ ’ਤੇ ਪੰਥਕ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਜਾਂਚ ’ਚ ਜੁਟੀ
ਸੁਖਜਿੰਦਰ ਮਾਨ
ਬਠਿੰਡਾ, 20 ਸਤੰਬਰ: ਆਧੁਨਿਕਤਾ ਦੇ ਇਸ ਯੁੱਗ ’ਚ ਸਮਾਜਿਕ ਰਸਮਾਂ ਤੋਂ ਹਟ ਕੇ ਤੁਸੀਂ ਦੋ ਅਕਸਰ ਹੀ ਦੋ ਲੜਕੀਆਂ ਜਾਂ ਲੜਕਿਆਂ ਦੇ ਆਪਸੀ ਵਿਆਹ ਦੀਆਂ ਖ਼ਬਰਾਂ ਤਾਂ ਬਹੁਤ ਸੂਣੀਆਂ ਹੋਣਗੀਆਂ, ਜਿੰਨ੍ਹਾਂ ਨੂੰ ਕਾਨੂੰਨੀ ਭਾਸ਼ਾ ਵਿਚ ਸਮÇਲੰਗੀ ਵਿਆਹ ਕਿਹਾ ਜਾਂਦਾ ਹੈ। ਪ੍ਰੰਤੂ ਗੁਰੂਆਂ-ਪੀਰਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਦੇ ਸ਼ਹਿਰ ਬਠਿੰਡਾ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੂਆਰਾ ਸਾਹਿਬ ਦੇ ਗਰੰਥੀਆਂ ਨੇ ਕਥਿਤ ਲਾਲਚਵੱਸ ਗੈਰ ਸਿੱਖ ਧਰਮ ਨਾਲ ਸਬੰਧਤ ਦੋ ਲੜਕੀਆਂ ਦੇ ਆਪਸ ਵਿਚ ਹੀ ਅਨੰਦ ਕਾਰਜ਼ ਕਰ ਦਿੱਤੇ। ਇੰਨ੍ਹਾਂ ਵਿਚੋਂ ਇੱਕ ਲੜਕੀ ਗੈਰ ਸਿੱਖ ਧਰਮ ਨਾਲ ਸਬੰਧਤ ਦੱਸੀ ਜਾ ਰਹੀ ਹੈ।
ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ
ਇਹੀਂ ਨਹੀਂ , ਇਸ ਮੌਕੇ ਸਿੱਖ ਰਿਵਾਇਤਾਂ ਮੁਤਾਬਕ ਲਾਵਾਂ ਮੌਕੇ ਕੀਰਤੀਨੀਏ ਸਿੰਘਾਂ ਵਲੋਂ ਅਨੰਦ ਸਾਹਿਬ ਦੇ ਪਾਠ ਵੀ ਪੜੇ ਗਏ। ਇਸ ਦੌਰਾਨ ਇੱਕ ਲੜਕੀ ਨੇ ਮੁੰਡੇ ਵਾਲਾ ਭੇੇਸ ਬਣਾਇਆ ਹੋਇਆ ਸੀ ਜਦ ਦੂਜੀ ਲੜਕੀ ਲਹਿੰਗੇ ਵਿਚ ਸੀ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਅਨੰਦ ਕਾਰਜ਼ਾਂ ਤੋਂ ਪਹਿਲਾਂ ਗਰੰਥੀ ਸਿੰਘਾਂ ਤੇ ਕੀਰਤਨੀਆਂ ਦੇ ਧਿਆਨ ਵਿਚ ਇਹ ਗੱਲ ਆ ਗਈ ਸੀ ਕਿ ਜਿੰਨ੍ਹਾਂ ਦਾ ਉਹ ਸਿੱਖ ਰਹਿਤ ਮਰਿਆਦਾ ਤਹਿਤ ਵਿਆਹ ਕਰਨ ਜਾ ਰਹੇ ਹਨ, ਉਹ ਲੜਕਾ-ਲੜਕੀ ਨਹੀਂ, ਬਲਕਿ ਦੋਨੋਂ ਹੀ ਲੜਕੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਉਨ੍ਹਾਂ ਸਾਰੀਆਂ ਗੱਲਾਂ ਨੂੰ ਅੱਖੋ-ਪਰੋਖੇ ਕਰਦਿਆਂ ਇਹ ਚੰਨ ਚਾੜ ਦਿੱਤਾ।
ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ’ਚ ਸੱਜਣ ਕੁਮਾਰ ਤੇ ਹੋਰਾਂ ਨੂੰ ਬਰੀ ਕਰਨਾ ਦੁਖਦਾਈ- ਐਡਵੋਕੇਟ ਧਾਮੀ
18 ਸਤੰਬਰ ਨੂੰ ਵਾਪਰੀ ਇਹ ਘਟਨਾ ਹੁਣ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਅੱਜ ਇਸ ਮਾਮਲੇ ਵਿਚ ਪੰਥਕ ਜਥੇਬੰਦੀਆਂ ਨੇ ਬਠਿੰਡਾ ਦੇ ਮੁਲਤਾਨੀਆਂ ਰੋਡ ’ਤੇ ਲੋਕਲ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰਦੂਆਰਾ ਕਲਗੀਧਰ ਸਾਹਿਬ ਵਿਖੇ ਪੁੱਜ ਕੇ ਗਰੰਥੀ ਸਿੰਘਾਂ ਤੇ ਕਮੇਟੀ ਦੇ ਪ੍ਰਬੰਧਕਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ’ਤੇ ਟੀਮ ਭੇਜੀ ਹੈ। ਜਦਕਿ ਲੋਕਲ ਕਮੇਟੀ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਸੀ ਤੇ ਹੁਣ ਗਰੰਥੀ ਸਿੰਘਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਮੋਗਾ ਕਾਂਗਰਸ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਕਤਲ ਮਾਮਲੇ ‘ਚ 4 ਨੂੰ ਕੀਤਾ ਗ੍ਰਿਫ਼ਤਾਰ
ਗਰੰਥੀ ਸਿੰਘਾਂ ਨੇ ਵੀ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਹੈ। ਮਿਲੀ ਸੂਚਨਾ ਮੁਤਾਬਕ ਬਠਿੰਡਾ ਸ਼ਹਿਰ ਦੇ ਸਿਵ ਮੰਦਿਰ ਇਲਾਕੇ ਵਿਚ ਰਹਿਣ ਵਾਲੀ ਮਨੀਸ਼ਾ ਨਾਂ ਦੀ ਲੜਕੀ ਅਤੇ ਉਸਦੇ ਪ੍ਰਵਾਰ ਨੇ ਗੁਰਦੂਆਰਾ ਸਾਹਿਬ ਵਿਚ ਅਨੰਦਕਾਰਜ਼ ਕਰਵਾਉਣ ਦੀ ਬੇਨਤੀ ਕੀਤੀ ਸੀ। ਇਸ ਦੌਰਾਨ ਰੁੂਟੀਨ ਦੀ ਤਰ੍ਹਾਂ ਗੁਰੂ ਘਰ ’ਚ ਅਨੰਦ ਕਾਰਜ਼ ਦੀ ਮਿਤੀ ਬੁੱਕ ਕਰ ਲਈ ਗਈ। ਪ੍ਰੰਤੂ ਜਦ ਅਨੰਦ ਕਾਰਜ਼ ਵਾਲਾ ਦਿਨ ਸੀ ਤਾਂ ਪਤਾ ਲੱਗਿਆ ਕਿ ਮਨੀਸ਼ਾ ਜਿਸ ਨਾਲ ਵਿਆਹ ਕਰਨ ਜਾ ਰਹੀ ਹੈ, ਉਹ ਲੜਕਾ ਨਹੀਂ, ਬਲਕਿ ਲੜਕੀ ਹੈ ਤਾਂ ਇੱਕ ਵਾਰ ਸਾਰੇ ਹੱਕੇ ਬੱਕੇ ਰਹਿ ਗਏ। ਦੂਜੀ ਲੜਕੀ ਜਿਸਦਾ ਨਾਮ ਡਿੰਪਲ ਦਸਿਆ ਜਾ ਰਿਹਾ ਹੈ, ਮਾਨਸਾ ਦੀ ਰਹਿਣ ਵਾਲੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਗੁਰਦੂਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਾਨੂੰਨ ਮੁਤਾਬਕ ਵਿਆਹ ਲਈ ਜਾਰੀ ਕੀਤੇ ਜਾਣ ਵਾਲੇ ਸਰਟੀਫਿਕੇਟ ਉਪਰ ਵੀ ਪ੍ਰਬੰਧਕਾਂ ਦੀ ਮੋਹਰ ਲੱਗੀ ਹੋਈ ਹੈ ਤੇ ਇਲਾਕੇ ਦੇ ਕੋਂਸਲਰ ਵਲੋਂ ਉਸਨੂੰ ਤਸਦੀਕ ਕੀਤਾ ਹੋਇਆ ਹੈ।
ਪੀਆਰਟੀਸੀ-ਪਨਬੱਸ ਦੇ ਮੁਲਾਜ਼ਮਾਂ ਵੱਲੋਂ ਬੱਸਾਂ ਦਾ ਚੱਕਾ ਜਾਮ, ਸਰਕਾਰ ਤੋਂ ਨਾਰਾਜ਼ ਕਰਮਚਾਰੀ
ਸਿੱਖ ਇਤਿਹਾਸ ਵਿਚ ਇਹ ਪਹਿਲੀ ਅਜਿਹੀ ਘਟਨਾ, ਹੋਵੇ ਜਿੰਮੇਵਾਰ ਵਿਰੁਧ ਕਾਰਵਾਈ: ਪਰਵਿੰਦਰ ਬਾਲਿਆਵਾਲੀ ਤੇ ਹਰਦੀਪ ਸਿੰਘ
ਬਠਿੰਡਾ: ਇਸ ਘਟਨਾ ਸਬੰਧੀ ਰੋਸ਼ ਪ੍ਰਗਟ ਕਰਨ ਅਤੇ ਜਿੰਮੇਵਾਰਾਂ ਵਿਰੁਧ ਕਾਰਵਾਈ ਕਰਵਾਉਣ ਲਈ ਗੁਰਦੂਆਰਾ ਸਾਹਿਬ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਵਾਲੀ ਅਤੇ ਦਲ ਖ਼ਾਲਸਾ ਦੇ ਆਗੂ ਹਰਦੀਪ ਸਿੰਘ ਨੇ ਕਿਹਾ ਕਿ ਸਾਇਦ ਇਹ ਸਿੱਖ ਇਤਿਹਾਸ ਵਿਚ ਪਹਿਲੀ ਘਟਨਾ ਹੈ, ਜਿਸਨੇ ਪੂਰੇ ਸਿੱਖ ਜਗਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰ ਸਿੱਖ ਧਰਮ ਨਾਲ ਸੰਬਧਤ ਦੋਨਾਂ ਲੜਕੀਆਂ ਦੇ ਅਨੰਦਕਾਰਜ਼ ਕਰਨ ਵਾਲੇ ਦੋਨਾਂ ਗਰੰਥੀਆਂ ਨੂੰ ਕਾਨੂੰਨੀ ਤੇ ਧਾਰਮਿਕ ਮਰਿਆਦਾ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਇਸ ਗੁਰਦੂਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਬਣੀ ਲੋਕਲ ਕਮੇਟੀ ਨੂੰ ਭੰਗ ਕਰਕੇ ਤੁਰੰਤ ਗੁਰਦੂਆਰਾ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਲਿਆ ਜਾਵੇ ਜਾਂ ਫ਼ਿਰ ਅੰਮ੍ਰਿਤਧਾਰੀ ਸਿੰਘਾਂ ਦੀ ਨਵੀਂ ਕਮੇਟੀ ਬਣਾਈ ਜਾਵੇ।
ਕੈਨੇਡਾ ਸਰਕਾਰ ਨੇ ਭਾਰਤ ਵਿਚ ਯਾਤਰਾ ਕਰਨ ਨੂੰ ਲੈ ਕੇ ਜਾਰੀ ਕਰਤੀ ਐਡਵਾਇਜ਼ਰੀ
ਗੁਰਦੂਆਰਾ ਸਾਹਿਬ ਦੇ ਗਰੰਥੀਆਂ ਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਈਆਂ: ਮੈਨੇਜਰ ਐਸ.ਜੀ.ਪੀ.ਸੀ
ਬਠਿੰਡਾ: ਇਸ ਦੌਰਾਨ ਟੀਮ ਸਹਿਤ ਜਾਂਚ ਲਈ ਪੁੱਜੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੀਤ ਮੈਨੇਜਰ ਸੁਰਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀ ਨਿਰਭੈ ਸਿੰਘ ਆਦਿ ਨੇ ਦਸਿਆ ਕਿ ਅੱਜ ਹੀ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਕਿਉਂਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਸਿੱਖ ਧਰਮ ਵਿਚ ਦੋ ਲੜਕੀਆਂ ਦਾ ਆਪਸ ਵਿਚ ਵਿਆਹ ਨਹੀਂ ਹੋ ਸਕਦਾ ਹੈ। ਜਿਸਦੇ ਚੱਲਦੇ ਉਹ ਰੀਪੋਰਟ ਬਣਾ ਕੇ ਤਖ਼ਤ ਸਾਹਿਬ ਨੂੰ ਸੁਪਰਦ ਕਰ ਰਹੇ ਹਨ, ਜਿਸਤੋਂ ਬਾਅਦ ਜਿੰਮੇਵਾਰਾਂ ਵਿਰੁਧ ਬਣਦੀ ਕਾਨੂੰਨੀ ਤੇ ਧਾਰਮਿਕ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਦੀ ਹਰੀ ਝੰਡੀ ਦੀ ਉਡੀਕ ਵਿਚ ਬਿਨ੍ਹਾਂ ਸਵਾਰੀਆਂ ਤੋਂ ਉਡ ਰਿਹਾ ਹੈ ਬਠਿੰਡਾ ਤੋਂ ਦਿੱਲੀ ਤੱਕ ਜਹਾਜ
ਸਾਨੂੰ ਇਸ ਘਟਨਾ ਬਾਰੇ ਪਹਿਲਾਂ ਨਹੀਂ ਸੀ ਜਾਣਕਾਰੀ: ਪ੍ਰਧਾਨ ਲੋਕਲ ਕਮੇਟੀ
ਬਠਿੰਡਾ: ਉਧਰ ਗੁਰਦੂਆਰਾ ਕਲਗੀਧਰ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਗਰੰਥੀ ਸਿੰਘਾਂ ਦੀ ਬਹੁਤ ਵੱਡੀ ਗਲਤੀ ਹੈ, ਜਿਸਦੇ ਚੱਲਦੇ ਉਨ੍ਹਾਂ ਨੂੰ ਸੇਵਾ ਤੋਂ ਹਟਾਇਆ ਜਾ ਰਿਹਾ ਹੈ। ਪੰਥਕ ਜਥੇਬੰਦੀਆਂ ਵਲੋਂ ਲੋਕਲ ਕਮੇਟੀ ਨੂੰ ਭੰਗ ਕਰਨ ਸਬੰਧੀ ਕੀਤੀ ਜਾ ਰਹੀ ਮੰਗ ’ਤੇ ਕਿਹਾ ਕਿ ਇਹ ਮੁਹੱਲੇ ਦੇ ਲੋਕਾਂ ਦੇ ਸਹਿਯੋਗ ਨਾਲ ਕਮੇਟੀ ਬਣਾਈ ਜਾਂਦੀ ਹੈ, ਜਿਸਦੇ ਚੱਲਦੇ ਇਸਦੇ ਬਾਰੇ ਫੈਸਲਾ ਵੀ ਮੁਹੱਲਾ ਵਾਸੀਆਂ ਵਲੋਂ ਲਿਆ ਜਾਵੇਗਾ।
ਮੁੱਖ ਮੰਤਰੀ ਦੀ ਹਰੀ ਝੰਡੀ ਦੀ ਉਡੀਕ ਵਿਚ ਬਿਨ੍ਹਾਂ ਸਵਾਰੀਆਂ ਤੋਂ ਉਡ ਰਿਹਾ ਹੈ ਬਠਿੰਡਾ ਤੋਂ ਦਿੱਲੀ ਤੱਕ ਜਹਾਜ
ਸਾਥੋਂ ਵੱਡੀ ਗਲਤੀ ਹੋਈ, ਮੰਗਦੇ ਹਾਂ ਸਿੱਖ ਕੌਮ ਕੋਲੋਂ ਮੁਆਫ਼ੀ: ਗਰੰਥੀ ਸਿੰਘ
ਬਠਿੰਡਾ: ਦੋ ਲੜਕੀਆਂ ਦੇ ਆਪਸ ’ਚ ਅਨੰਦਕਾਰਜ਼ ਕਰਨ ਵਾਲੇ ਗੁਰਦੂਆਰਾ ਸਾਹਿਬ ਦੇ ਹੈਡ ਗਰੰਥੀ ਹਰਦੇਵ ਸਿੰਘ ਤੇ ਗਰੰਥੀ ਅਜੈਬ ਸਿੰਘ ਨੈ ਮੰਨਿਆ ਕਿ ਉਨ੍ਹਾਂ ਨੂੰ ਅਨੰਦ ਕਾਰਜ਼ ਤੋਂ ਪਹਿਲਾਂ ਦੋਨਾਂ ਦੇ ਲੜਕੀਆਂ ਹੋਣ ਬਾਰੇ ਪਤਾ ਚੱਲ ਗਿਆ ਸੀ ਪ੍ਰੰਤੂ ਦੋਨਾਂ ਦੇ ਪ੍ਰਵਾਰ ਨੇ ਕਿਹਾ ਕਿ ਉਹ ਸਹਿਮਤ ਹਨ, ਜਿਸਦੇ ਚੱਲਦੇ ਉਨ੍ਹਾਂ ਵੱਡੀ ਭੁੱਲ ਕਰਦਿਆਂ ਇਹ ਅਨੰਦ ਕਾਰਜ਼ ਕਰ ਦਿੱਤੇ। ਉਨ੍ਹਾਂ ਇਸਦੇ ਲਈ ਸਿੱਖ ਜਗਤ ਕੋਲੋਂ ਮੁਆਫ਼ੀ ਵੀ ਮੰਗੀ।
ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਡੀਸੀਜ਼ ਨੂੰ ਹੋਏ ਹੁਕਮ
ਗੁਰਦੂਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਦੋਨਾਂ ਦੇ ਲੜਕੀਆਂ ਬਾਰੇ ਦਿੱਤੀ ਸੀ ਜਾਣਕਾਰੀ: ਡਿੰਪਲ ਰਾਣੀ
ਬਠਿੰਡਾ: ਇਸ ਸਾਰੇ ਮਾਮਲੇ ਵਿਚ ਜਦ ਇਸ ਪੱਤਰਕਾਰ ਵਲੋਂ ਮਾਨਸਾ ਨਾਲ ਸਬੰਧਤ ਵਿਆਹ ਵੇਲੇ ਲੜਕਾ ਬਣੀ ਡਿੰਪਲ ਰਾਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹ ਜਨਮ ਵਜੋਂ ਲੜਕੀ ਹੈ ਪ੍ਰੰਤੂ ਉਸਦੇ ਵਿਚ ਬਚਪਨ ਤੋਂ ਲੜਕਿਆਂ ਵਾਲੇ ਲੱਛਣ ਹਨ। ਇਸਤੋਂ ਇਲਾਵਾ ਉਸਨੇ ਦਾਅਵਾ ਕੀਤਾ ਕਿ ਅਨੰਦ ਕਾਰਜ਼ ਕਰਵਾਉਣ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਵਲੋਂ ਗੁਰੂ ਘਰ ਦੇ ਪ੍ਰਬੰਧਕਾਂ ਤੇ ਗਰੰਥੀ ਸਿੰਘਾਂ ਨੂੰ ਇਸਦੇ ਬਾਰੇ ਜਾਣਕਾਰੀ ਦੇ ਦਿੱਤੀ ਸੀ ਕਿ ਵਿਆਹ ਕਰਵਾਉਣ ਜਾ ਰਹੀਆਂ ਉਹ ਦੋਨੋਂ ਲੜਕੀਆਂ ਹਨ। ਡਿੰਪਲ ਰਾਣੀ ਨੇ ਇਹ ਵੀ ਦਸਿਆ ਕਿ ਉਨ੍ਹਾਂ ਦਾ ਸੰਪਰਕ ਜੀਰਕਪੁਰ ਵਿਖੇ ਇਕੱਠੇ ਕੰਮ ਕਰਦੇ ਹੋਇਆ ਸੀ, ਜਿਸਤੋਂ ਬਾਅਦ ਵਿਆਹ ਕਰਵਾਊਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਮਨੀਸਾ ਨੂੰ ਵੀ ਇਸਦੇ ਬਾਰੇ ਜਾਣਕਾਰੀ ਸੀ ਤੇ ਦੋਨਾਂ ਦੇ ਵਿਆਹ ਬਾਰੇ ਪ੍ਰਵਾਰਾਂ ਦੀ ਵੀ ਆਪਸੀ ਸਹਿਮਤੀ ਹੈ। ਉਸਨੇ ਖੁਦ ਦੇ ਗੈਰ ਸਿੱਖ ਧਰਮ ਨਾਲ ਸਬੰਧਤ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਹ ਸਿੱਖ ਪ੍ਰਵਾਰ ਨਾਲ ਸਬੰਧਤ ਹੈ।
Share the post "ਬਠਿੰਡਾ ਦੇ ਗੁਰੂਘਰ ’ਚ ਗਰੰਥੀ ਸਿੰਘਾਂ ਨੇ ਚਾੜਿਆ ਚੰਨ: ਦੋ ਲੜਕੀਆਂ ਦਾ ਆਪਸ ’ਚ ਕੀਤਾ ਸਮÇਲੰਗੀ ਵਿਆਹ"