ਰਾਜ ਪੱਧਰੀ ਖੇਡਾਂ ਵਿਚ 1000 ਤੋਂ ਜ਼ਿਆਦਾ ਖਿਡਾਰੀਆਂ ਨੇ ਭਾਗ ਲਿਆ-ਪਰਮਿੰਦਰ ਸਿੰਘ ਡੀ.ਐਸ.ਓ
ਬਠਿੰਡਾ, 15 ਅਕਤੂਬਰ : ਜ਼ਿਲਾ ਸਪੋਰਟਸ ਅਫਸਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਇਆ। ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਗੁਬਾਰੇ ਹਵਾ ਵਿਚ ਛੱਡ ਕੇ ਕੀਤਾ। ਉਨ੍ਹਾਂ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ: ਅਮਨ ਅਰੋੜਾ
ਇਸ ਮੌਕੇ ਉਨ੍ਹਾਂ ਦੇ ਨਾਲ ਸਿਵਪਾਲ ਗੋਇਲ ਜਿਲਾ ਸਿੱਖਿਆ ਅਫਸਰ, ਇਕਬਾਲ ਸਿੰਘ ਬੁੱਟਰ ਡਿਪਟੀ ਡੀਈਓ, ਪਿੰਸੀਪਲ ਗੁਰਮੇਲ ਸਿੰਘ ਸਿੱਧੂ , ਗੁਰਿੰਦਰ ਸਿੰਘ ਬਰਾੜ ਡੀਪੀਈ, ਨਿਰਮਲ ਸਿੰਘ, ਹਰਦੀਪ ਸਿੰਘ ਬਾਕਸਿੰਗ ਕੋਚ, ਮਨਜਿੰਦਰ ਸਿੰਘ ਫੁੱਟਬਾਲ ਕੋਚ, ਸੁਖਮੰਦਰ ਸਿੰਘ ਰੈਸਲਿੰਗ, ਸੁਖਜੀਤ ਕੌਰ ਅਥਲੈਟਿਕਸ ਕੋਚ , ਸੁਖਪਾਲ ਕੌਰ ਕੋਚ , ਹਰਪ੍ਰੀਤ ਸਿੰਘ ਬਾਲੀਵਾਲ ਕੋਚ, ਸਾਹਿਲ ਕੁਮਾਰ ਲੇਖਾਕਾਰ ਖੇਡ ਵਿਭਾਗ, ਪਰਮਜੀਤ ਸਿੰਘ , ਗੁਰਸ਼ਰਨ ਸਿੰਘ ਗੋਲਡੀ ਆਦਿ ਹਾਜਰ ਸਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਪੰਜਾਬ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ
ਪਰਮਿੰਦਰ ਸਿੰਘ ਜਿਲਾ ਖੇਡ ਅਫਸਰ ਬਠਿੰਡਾ ਨੇ ਦੱਸਿਆ ਕਿ ਬਾਕਸਿੰਗ ਖੇਡਾਂ ਵੱਖ ਵੱਖ ਵਰਗਾਂ ਅੰਡਰ 14, 17, 21, 21-30 ਵਰਗ ਵਿ ਰਾਜ ਪਧਰੀ ਖੇਡਾਂ ਦਾ ਆਰੰਭ ਹੋ ਗਿਆ ਹੈ । ਇਸ ਦੌਰਾਨ 1000 ਦੇ ਕਰੀਬ ਵੱਖ ਵੱਖ ਜ਼ਿਲਿਆਂ ਦੇ ਖਿਡਾਰੀਆਂ ਨੇ ਭਾਗ ਲਿਆ ਹੈ। ਖੇਡਾਂ ਵਤਨ ਪੰਜਾਬ ਦੀਆਂ ਦੇ ਮੀਡੀਆ ਤੋਂ ਬਲਵੀਰ ਸਿੰਘ ਕਮਾਡੋਂ , ਪ੍ਰਦੀਪ ਸਿੰਘ ਬੋਬੀ , ਹਰਬਿੰਦਰ ਸਿੰਘ ਗੰਗਾ ਅਤੇ ਸੁਰਜੀਤ ਸਿੰਘ ਕਲਿਆਣ ਨੇ ਦੱਸਿਆ ਕਿ ਭਾਰ ਵਰਗ 48 ਤੋਂ 50 ਮੁਬਾਸਦੀਕ ਮੇਲਰਕੋਟਲਾ ਨੂੰ ਬਠਿੰਡਾ ਦੀ ਮਨਮੀਤ ਨੇ ਹਰਾਇਆ।
ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!
ਕਾਜਲ ਪਠਾਨਕੋਟ , ਕਮਲਜੀਤ ਕੌਰ ਮਾਨਸਾ, ਅੰਜਲੀ ਲੁਧਿਆਣਾ, ਸ਼ੈਲੀ ਫਿਰੋਜ਼ਪੁਰ , ਕਲਪਨਾ ਪਟਿਆਲਾ, ਅਰਸ਼ਦੀਪ ਮੋਗਾ, ਰਾਣੀ ਪਟਿਆਲਾ, ਸ਼ੁਬਾਮਜੀਕ ਮਲੇਰਕੋਟਲਾ, ਅਮ੍ਰਿੰਤਪ੍ਰੀਤ ਅਮ੍ਰਿੰਤਸਰ, ਸਿਮਰਨਜੋਤ ਫਿਰੋਜ਼ਪੁਰ ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਜੇਤੂ ਰਹੇ ਹਨ। ਕਾਜਲਪ੍ਰੀਤ ਅੰਮ੍ਰਿਤਸਰ, ਖੁਸ਼ੀ ਸੰਗਰੂਰ, ਗੁਰਨੂਰ ਕਪੂਰਥਲਾ, ਰਾਜਵੀਰ ਬਠਿੰਡਾ, ਪਾਹੁਲ ਅਮਿਰੰਤਸਰ, ਪਰਮਿੰਦਰ ਲੁਧਿਆਣਾ, ਰਮਨਦੀਪ ਮੁਕਤਸਰ, ਏਕਮਜੀਤ ਮੋਗਾ, ਖੁਸ਼ਵੀਰ
MP Election 2023: ਕਾਂਗਰਸ ਨੇ ਵਿਧਾਨ ਸਭਾਂ ਚੋਣਾਂ ਲਈ ਐਲਾਨੇ ਆਪਣੇ 144 ਉਮੀਦਵਾਰ
ਲੁਧਿਆਣਾ, ਤਰਨਵੀਰ ਬਰਨਾਲਾ, ਜਸਵਿੰਦਰ ਅਮ੍ਰਿੰਤਸਰ, ਜੈਸਮੀਨ ਗੁਰਦਾਸਪੁਰ , ਰਿੰਪੀ ਬਠਿੰਡਾ ਜੇਤੂ ਰਹੇ। ਸਟੇਜ ਸੰਚਾਲਨ ਦੀ ਭੂਮਿਕਾ ਡਾਕਟਰ ਰਮਨਦੀਪ ਕੌਰ ਲੈਕਚਰਾਰ ਫਿਜਕਿਸ ਅਤੇ ਮਨਦੀਪ ਕੌਰ ਲੈਕਚਰਾਰ ਸਰੀਰਿਕ ਸਿੱਖਿਆ ਨੇ ਬਾਖੂਬੀ ਨਾਲ ਨਿਭਾਈ।
Share the post "ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2, ਡਿਪਟੀ ਕਮਿਸ਼ਨਰ ਨੇ ਕੀਤਾ ਰਾਜ ਪੱਧਰੀ ਖੇਡਾਂ ਦਾ ਆਗਾਜ਼"