ਬਠਿੰਡਾ, 20 ਨਵੰਬਰ: ਤਾਲਕਟੋਰਾ ਇੰਨਡੋਰ ਸਟੇਡੀਅਮ ਦਿੱਲੀ ਵਿਖੇ ਹੋਈ “ਤੀਜੀ ਨੋਰਥ ਜ਼ੋਨ ਕਰਾਟੇ ਚੈਂਪੀਅਨਸ਼ਿਪ” ਵਿੱਚ ਗੁਰ ੂਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ 8 ਸੋਨੇ ਅਤੇ 1 ਚਾਂਦੀ ਦਾ ਤਗਮਾ ਜਿੱਤ ਕੇ ਚੈਂਪੀਅਨਸ਼ਿਪ ਵਿੱਚ ਆਪਣੀ ਪ੍ਰਤਿਭਾ ਦੇ ਖੇਡ ਕੋਸ਼ਲ ਦਾ ਲੋਹਾ ਮਨਵਾਇਆ ਹੈ। ਇਸ ਮੌਕੇ ਉੱਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਵਰਸਿਟੀ ਪ੍ਰਬੰਧਕਾਂ ਵੱਲੋ ਦਿੱਤੀਆਂ ਜਾਂਦੀਆਂ ਖੇਡ ਸਹੂਲਤਾਂ, ਖਿਡਾਰੀਆਂ ਦੀ ਮਿਹਨਤ, ਤਿਆਗ, ਸਮਰਪਣ ਅਤੇ ਕੋਚ ਸਿਮਰਨਜੀਤ ਸਿੰਘ ਬਰਾੜ ਦੀ ਕੋਚਿੰਗ ਸਦਕਾ ਖਿਡਾਰੀਆਂ ਨੇ ਇਹ ਸ਼ਾਨਾਮੱਤੀ ਪ੍ਰਾਪਤੀ ਹਾਸਿਲ ਕੀਤੀ ਹੈ।
ਮਨਪ੍ਰੀਤ ਬਾਦਲ ਦਾ ਦਾਅਵਾ: ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਪਰਚਾ
ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ‘ਵਰਸਿਟੀ ਦੇ ਖਿਡਾਰੀਆਂ ਨੇ ਕ੍ਰਮਵਾਰ +84 ਕਿੱਲੋਗ੍ਰਾਮ ਵਰਗ ਵਿੱਚ ਅਕਸ਼ੈਮਹਿਰਾ, -84 ਕਿੱਲੋਗ੍ਰਾਮਵਰਗ ਵਿੱਚ ਅਮਨਕੁਮਾਰ, 75 ਕਿਲੋਗ੍ਰਾਮ ਵਰਗ ਵਿੱਚ ਯਸ਼ਵੀਰ ਨੂਨੀਆ, 67 ਕਿਲੋਗ੍ਰਾਮ ਵਰਗ ਵਿੱਚ ਰਾਹੁਲ ਸਿੰਘ, 60 ਕਿਲੋਗ੍ਰਾਮ ਵਰਗ ਵਿੱਚ ਗੁਰਚੇਤ ਸਿੰਘ ਅਤੇ ਲੜਕੀਆਂ ਵਿੱਚੋਂ 67 ਕਿੱਲੋਗ੍ਰਾਮ ਵਿੱਚ ਆਉਸੀਕਾ ਅਤੇ 60 ਕਿੱਲੋਗ੍ਰਾਮ ਵਿੱਚ ਬੋਬੀ ਸ਼ਰਮਾ ਨੇ ਸੋਨ ਤਗਮਾ ਜਿੱਤ ਕੇ ‘ਵਰਸਿਟੀ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਭਵਿੱਖ ਵਿੱਚ ਇਨ੍ਹਾਂ ਖਿਡਾਰੀਆਂ ਵੱਲੋਂ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਹੋਰ ਤਗਮੇ ਜਿੱਤਣ ਦੀ ਆਸ ਪ੍ਰਗਟਾਈ ਹੈ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ “ਤੀਜੀ ਨੋਰਥ ਜ਼ੋਨ ਕਰਾਟੇ ਚੈਂਪੀਅਨਸ਼ਿਪ”ਵਿੱਚ ਸੋਨ ਤਗਮਿਆਂ ਦੀ ਲਾਈ ਝੜੀ"