ਘਰੇਲੂ ਪੱਧਰ ਤੇ ਦਵਾਈ ਖਾਣ ਦੀਆਂ ਆਦਤਾਂ ਤੋਂ ਗੁਰੇਜ਼ ਜਰੂਰੀ: ਡਾ: ਮੋਨੀਸ਼ਾ
ਗੋਨਿਆਣਾ, 20 ਨਵੰਬਰ: ਸਥਾਨਕ ਸੀਐਚਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਇਨਸਾਨੀ ਜਿੰਦਗੀ ਲਈ ਘਾਤਕ ਸਾਬਿਤ ਹੋ ਸਕਦੀ ਹੈ। ਉਹ ਅੱਜ ਵਿਸ਼ਵ ਐਂਟੀਮਾਇਕਰੋਬਾਇਲ ਚੇਤਨਾ ਹਫ਼ਤੇ ਦੌਰਾਨ ਇਕੱਤਰ ਮਰੀਜਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿੱਚ ਦਵਾਈਆਂ ਨੂੰ ਲੈ ਕੇ ਲੋਕਾਂ ਵਿੱਚ ਆਪਾ-ਧਾਪੀ ਮੱਚੀ ਹੋਈ ਹੈ ਅਤੇ ਉਹ ਗੈਰਤਜ਼ਰਬੇਕਾਰ ਲੋਕਾਂ ਤੋਂ ਵੀ ਦਵਾਈ ਲੈਣ ਤੋਂ ਗੁਰੇਜ਼ ਨਹੀਂ ਕਰਦੇ।
ਬਠਿੰਡਾ ’ਚ ਪਹਿਲੀ ਵਾਰ ਲਿਮਕੋ ਸਕੀਮ ਅਧੀਨ ਦਿਵਿਆਂਗ ਵਿਅਕਤੀਆਂ ਨੂੰ ਵੰਡੇ ਮੋਟਰਾਇਜ਼ ਟਰਾਈ ਸਾਈਕਲ
ਉਨ੍ਹਾਂ ਕਿਹਾ ਕਿ ਵਿਦੇਸ਼ੀ ਲੋਕ ਇਸ ਪ੍ਰਤੀ ਜਾਗਰੂਕ ਹਨ ਅਤੇ ਉੱਥੇ ਦਰਦ ਰੋਕੂ ਦਵਾਈਆਂ ਦੀ ਖਪਤ ਨਾ ਮਾਤਰ ਹੀ ਹੈ।ਇਸ ਮੌਕੇ ਬੋਲਦਿਆਂ ਬੱਚਾ ਰੋਗ ਮਾਹਿਰ ਡਾ: ਮੋਨੀਸ਼ਾ ਗਰਗ ਨੇ ਕਿਹਾ ਕਿ ਕਾਬਿਲ ਡਾਕਟਰ ਦੀ ਸਲਾਹ ਮੁਤਾਬਿਕ ਹੀ ਲੋੜੀਂਦੀ ਮਾਤਰਾ ਵਿੱਚ ਦਵਾਈ ਖਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਮਲੇ ਵਿੰਚ ਇਸ ਸਬੰਧੀ ਹੋਰ ਵੀ ਗੰਭੀਰ ਹੋਣ ਦੀ ਲੋੜ ਹੈ।ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ 18 ਤੋਂ 24 ਨਵੰਬਰ ਤੱਕ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ।
ਮਨਪ੍ਰੀਤ ਬਾਦਲ ਦਾ ਦਾਅਵਾ: ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਪਰਚਾ
ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਹਫ਼ਤੇ ਦਾ ਥੀਮ ਇਕੱਠੇ ਹੋ ਕੇ ਐਂਟੀਮਾਇਕਰੋਬਾਇਲ ਤੋਂ ਬਚਾਅ ਕਰੀਏ ਰੱਖਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਸੁਚੇਤ ਕਰਕੇ ਫਾਲਤੂ ਦਵਾਈਆਂ ਦੀ ਵਰਤੋਂ ਤੋਂ ਰੋਕਿਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ:ਰਵਨੀਤ ਕੌਰ, ਬੀਐਸਏ ਬਲਜਿੰਦਰਜੀਤ ਸਿੰਘ, ਨਰਸਿੰਗ ਸਿਸਟਰ ਕਿਰਨ ਬਾਲਾ ਸਮੇਤ ਸਿਹਤ ਵਿਭਾਗ ਦੇ ਸਮੂਹ ਕਰਮਚਾਰੀ ਹਾਜ਼ਰ ਸਨ।