ਥੋੜੇ ਜਿਹੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਹੋਈ ਸੀ ਤਕਰਾਰਬਾਜ਼ੀ
ਬਠਿੰਡਾ, 3 ਨਵੰਬਰ: ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੇ ਮਾਲ ਰੋਡ ਕੋਲ ਸਥਿਤ ਬਾਹੀਆ ਫੋਰਟ ਹੋਟਲ ਦੇ ਨਜ਼ਦੀਕ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋਏ ਦੋ ਨੌਜਵਾਨਾਂ ਵਿੱਚੋਂ ਇੱਕ ਨੇ ਦੇਰ ਰਾਤ ਏਮਜ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮ੍ਰਿਤਕ ਦੀ ਪਹਿਚਾਣ ਸ਼ਿਵਮ ਪਾਲ ਵਾਸੀ ਪਰਸਰਾਮ ਨਗਰ ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਇਸ ਗੋਲੀ ਕਾਂਡ ਵਿੱਚ ਜਖਮੀ ਹੋਏ ਐਡਵੋਕੇਟ ਰੇਸ਼ਮ ਸਿੰਘ ਵਾਸੀ ਰਾਜਗੜ ਦਾ ਹਾਲੇ ਏਮਜ ਵਿੱਚ ਇਲਾਜ ਚੱਲ ਰਿਹਾ ਹੈ। ਇਸ ਸਬੰਧ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਜ਼ਖਮੀ ਨੌਜਵਾਨ ਦੇ ਬਿਆਨਾਂ ਉੱਪਰ ਕਥਿਤ ਦੋਸ਼ੀ ਗਗਨਦੀਪ ਸਿੰਘ ਵਾਸੀ ਬੈਕਸਾਈਡ ਬਾਹੀਆ ਫੋਰਟ ਬਠਿੰਡਾ ਵਿਰੁੱਧ ਪਰਚਾ ਦਰਜ ਕਰ ਲਿਆ ਹੈ।
ਖੁਦ ਨੂੰ ਬਦਲ ਕੇ ਹੀ ਅਸੀਂ ਦੇਸ਼ ਤੇ ਸਮਾਜ ਨੂੰ ਸੇਧ ਦੇ ਸਕਦੇ ਹਾਂ : ਗੁਲਨੀਤ ਸਿੰਘ ਖੁਰਾਣਾ
ਮੁੱਢਲੀ ਸੂਚਨਾ ਮੁਤਾਬਕ ਮੁਜਰਮ ਅਤੇ ਮਰਨ ਵਾਲਾ ਨੌਜਵਾਨ ਆਪਸ ਦੇ ਵਿੱਚ ਇੱਕ ਦੂਜੇ ਦੇ ਪੁਰਾਣੇ ਜਾਣੂ ਸਨ ਅਤੇ ਬੀਤੀ ਸ਼ਾਮ ਉਹ ਗਗਨਦੀਪ ਨੂੰ ਮਿਲਣ ਆਏ ਸਨ। ਹਾਲਾਂਕਿ ਪੁਲਸ ਅਧਿਕਾਰੀਆਂ ਕੋਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਪ੍ਰੰਤੂ ਜੋ ਸੂਚਨਾ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਨਸ਼ੇ ਦੇ ਪੈਸਿਆਂ ਨੂੰ ਲੈ ਕੇ ਕੋਈ ਵਿਵਾਦ ਹੋਇਆ ਸੀ। ਇਸ ਦੌਰਾਨ ਤੈਸ਼ ਵਿੱਚ ਆਏ ਗਗਨਦੀਪ ਨੇ ਆਪਣੀ ਲਾਈਸੰਸੀ ਦਨਾਲੀ ਰਾਇਫਲ ਦੇ ਨਾਲ ਗੋਲੀ ਚਲਾ ਦਿੱਤੀ। ਜਿਸਦੇ ਵਿੱਚੋਂ ਨਿਕਲੀ ਇੱਕ ਗੋਲੀ ਸ਼ਿਵਮ ਦੀ ਛਾਤੀ ਉੱਪਰ ਲੱਗੀ ਜਦੋਂ ਕਿ ਰੇਸ਼ਮ ਸਿੰਘ ਦੇ ਸ਼ਰਲੇ ਵੱਜੇ। ਘਟਨਾ ਦਾ ਪਤਾ ਲੱਗਦਾ ਹੀ ਸਹਾਰਾ ਜਨ ਸੇਵਾ ਦੇ ਵਰਕਰ ਜਖਮੀ ਨੌਜਵਾਨਾਂ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਸਨ। ਜਿੱਥੇ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਹਨਾਂ ਨੂੰ ਏਮਜ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ।
ਮਾਮਲਾ ਭਾਜਪਾ ਵਿਚ ਸਮੂਲੀਅਤ ਦੇ ਦਾਅਵੇ ਦਾ: ਮਲੂਕਾ ਨੇ ਭੇਜਿਆ ਕਾਂਗੜ ਨੂੰ ਮਾਨਹਾਨੀ ਦਾ ਨੋਟਿਸ
ਪ੍ਰੰਤੂ ਜਖਮ ਜਿਆਦਾ ਡੂੰਘੇ ਹੋਣ ਕਾਰਨ ਸ਼ਿਵਮ ਨਾਂ ਦੇ ਨੌਜਵਾਨ ਦੀ ਦੇਰ ਰਾਤ ਨੂੰ ਮੌਤ ਹੋ ਗਈ ਸੀ।ਉਧਰ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪੁੱਜ ਗਏ ਸਨ। ਐਸ ਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇਸ ਮਾਮਲੇ ਦੀ ਜਾਂਚ ਲਈ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਕੋਈ ਗੈਂਗਸਟਰਵਾਦ ਜਾਂ ਕਿਸੇ ਹੋਰ ਵਿਵਾਦ ਕਾਰਨ ਨਹੀਂ ਵਾਪਰੀ ਬਲਕਿ ਆਪਸੀ ਹੋਈ ਤਕਰਾਰਬਾਜ਼ੀ ਕਾਰਨ ਵਾਪਰੀ ਹੈ। ਜਿਸ ਦੇ ਵਿੱਚ ਗਗਨਦੀਪ ਸਿੰਘ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਗੋਲੀਆਂ ਚਲਾਈਆਂ ਸਨ। ਜਿਸ ਕਾਰਨ ਨੌਜਵਾਨ ਦੀ ਮੌਤ ਹੋਈ ਹੈ।
ਮੇਲਾ ਕਤਲ ਕਾਂਡ: ਖੁੱਲੀਆਂ ਪਰਤਾਂ, ਸੂਟਰ ਦਾ ਸਾਥੀ ਵੀ ਲੱਗਿਆ ਪੁਲਿਸ ਦੇ ਹੱਥ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ ਤੇ ਦੋਸ਼ੀ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਲ ਰੋੜ ਉੱਪਰ ਇੱਕ ਕੁਲਚਾ ਵਪਾਰੀ ਮੇਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਬੀਤੀ ਰਾਤ ਕਰੀਬ ਚਾਰ ਦਿਨਾਂ ਬਾਅਦ ਵਾਪਰੀ ਇਸ ਘਟਨਾ ਕਾਰਨ ਵੱਡੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।