ਸੁਖਜਿੰਦਰ ਮਾਨ
ਬਠਿੰਡਾ, 24 ਜੁਲਾਈ: ਮੁੱਖ ਚੋਣ ਕਮਿਸ਼ਨ ਪੰਜਾਬ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਦੇ ਪੱਤਰ ਨੰਬਰ 2023/3729 ਚੋਣ ਕਮਿਸ਼ਨ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਦਾ ਆਰੰਭ ਕੀਤਾ ਗਿਆ ਜੋ ਮਿਤੀ 21ਜੁਲਾਈ ਤੋਂ 21ਅਗਸਤ 2023 ਤੱਕ ਬੀ ਐਲ ਓ ਨੇ ਘਰ ਘਰ ਜਾ ਕੇ ਵੋਟਰਾਂ ਦੀ ਸੁਧਾਈ ਦਾ ਕੰਮ ਉਲੀਕਿਆ ਗਿਆ ਹੈ। ਇਸ ਕੰਮ ਲਈ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਹਫਤੇ ਵਿੱਚ ਸਿਰਫ ਦੋ ਦਿਨ ਹੀ ਦਿੱਤੇ ਗਏ ਸਨ। ਇਸ ਡਿਊਟੀ ਵਿੱਚ ਵਿਘਣ ਪਾਉਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਕਿ ਸਿਖਿਆ ਵਿਭਾਗ ਬਠਿੰਡਾ ਨਾਲ ਸਬੰਧਤ ਸਾਰੇ ਹੀ ਬੀ ਐਲ ਓ ਕਰਮਚਾਰੀਆਂ ਨੂੰ ਸਕੂਲ ਸਮੇਂ ਤੋਂ ਬਾਅਦ ਬੀ ਐਲ ਓ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ । ਇਸ ਸਬੰਧ ਵਿਚ ਅੱਜ ਬੀ ਐਲ ਓ ਯੂਨੀਅਨ ਬਠਿੰਡਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਟੀਚਰ ਹੋਮ ਵਿਖੇ ਆਪਣੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਚਰਚਾਂ ਕੀਤੀ ਗਈ। ਇਸ ਮੌਕੇ ਵੱਖ ਵੱਖ ਸਕੂਲਾਂ ਵਿੱਚੋਂ ਬੀ ਐਲ ਓ ਕਰਮਚਾਰੀਆਂ ਨੂੰ ਇਕੱਠੇ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਵਿਚਾਰਾਂ ਤੋਂ ਬਾਅਦ ਬੀ ਐਲ ਓ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਸਕੌਤ ਅਹਿਮਦ ਪਰੇ ਨੂੰ ਮਿਲਣ ਲਈ ਬੀ ਐਲ ਓ ਪਹੁੰਚੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ ਪਲਵੀ ਚੌਧਰੀ ਬਠਿੰਡਾ ਨੂੰ ਇੱਕ ਮੰਗ ਪੱਤਰ ਦਿੱਤਾ । ਇਸ ਮੌਕੇ ਬੀ ਐਲ ਓ ਯੂਨੀਅਨ ਬਠਿੰਡਾ ਵੱਲੋਂ ਕਿਹਾ ਕਿ ਜੋ ਚੋਣ ਕਮਿਸ਼ਨ ਪੰਜਾਬ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਜਾਰੀ ਹੋਈਆਂ ਸਨ ਅਸੀਂ ਸਮੂਹ ਬੀ ਐਲ ਓ ਬਠਿੰਡਾ ਹੁਕਮਾਂ ਦੀ ਪਾਲਣਾ ਕਰਨ ਲਈ ਲਈ ਤਿਆਰ ਹਾ। ਪਰ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਬਹੁਤ ਜ਼ਿਆਦਾ ਹੋਣ ਕਰਕੇ ਸਮਾਂ ਸਿਰਫ ਇੱਕ ਮਹੀਨੇ ਤੇ ਅੱਠ ਦਿਨ ਦਿੱਤਾ ਗਿਆ ਹੈੈ। ਇਸ ਲਈ ਸਮੂਹ ਬੀ ਐਲ ਓ ਅਫ਼ਸਰਾਂ ਨੂੰ ਹਫਤੇ ਵਿੱਚੋਂ ਘੱਟੋ ਘੱਟ ਤਿੰਨ ਦਿਨ ਪੂਰੇ ਕੰਮ ਕਰਨ ਲਈ ਦਿੱਤੇ ਜਾਣ ਸਮਾਂ ਦੋ ਮਹੀਨੇ ਦਾ ਦਿੱਤਾ ਜਾਵੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਵੱਲੋਂ ਮੁੱਖ ਚੋਣ ਕਮਿਸ਼ਨ ਪੰਜਾਬ ਦੇ ਪੱਤਰ ਨੂੰ ਨੁਕਾਰਦਿਆ ਆਨ ਡਿਊਟੀ ਨਾ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਹੈ ਉਸ ਨੂੰ ਤੁਰੰਤ ਰੱਦ ਕੀਤਾ ਜਾਵੇ । ਇੱਕ ਹੋਰ ਮੰਗ ਸਮੂਹ ਬੀ ਐਲ ਓ ਨੂੰ ਵੋਟਰਾਂ ਦੀ ਸੁਧਾਈ ਦਾ ਕੰਮ ਕਰਨ ਲਈ ਟੈਬ ਦਿੱਤੇ ਜਾਣ ਤਾਂ ਕਿ ਕੰਮ ਨੂੰ ਹੋਰ ਸੌਖਾਂ ਕੀਤਾ ਜਾਵੇ। ਇਸ ਮੌਕੇ ਯੂਨੀਅਨ ਦੇ ਆਗੂ ਮਨਜੀਤ ਸਿੰਘ ਬਾਜਕ ਅਤੇ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਡਾ ਪਲਵੀ ਚੌਧਰੀ ਦੇ ਧਿਆਨ ਵਿੱਚ ਲਿਆਂਦਾ ਕਿ ਬੀ ਐਲ ਓ ਦਾ ਮਾਣਭੱਤਾ 7000 ਰੁਪਏ ਬਹੁਤ ਘੱਟ ਹੈ ਇਸ ਨੂੰ ਵਧਾ ਕੇ ਵੀਹ ਹਜ਼ਾਰ ਰੁਪਏ ਕੀਤਾ ਜਾਵੇ। ਇਸ ਤਰ੍ਹਾਂ ਪਿੰਡ ਵਿੱਚ ਜਾਣ ਵਾਲੇ ਬੀ ਐਲ ਓ ਕਰਮਚਾਰੀਆਂ ਨੂੰ ਡਿਊਟੀ ਸਮੇਂ ਦੋਰਾਨ ਤੁਰੰਤ ਪੱਤਰ ਜਾਰੀ ਕਰਕੇ ਟੋਲ ਪਲਾਜ਼ਾ ਬਠਿੰਡਾ ਫਰੀ ਕੀਤੇ ਜਾਣ ਤਾ ਕਿ ਕਿਸੇ ਵੀ ਬੀ ਐਲ ਓ ਅਫ਼ਸਰਾਂ ਬਠਿੰਡਾ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਆਗੂਆਂ ਨੇ ਦੱਸਿਆ ਕਿ ਇਸ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਦੇ ਨਾਲ ਨਾਲ ਸੈਨਸਜ਼ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਡਾਕਟਰ ਪਲਵੀ ਚੌਧਰੀ ਨੇ ਬੀ ਐਲ ਓ ਅਫ਼ਸਰਾਂ ਦੀਆ ਸਮੱਸਿਆ ਨੂੰ ਧਿਆਨ ਨਾਲ ਸੁਣਦਿਆ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਜਲਦੀ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਬੀ ਐਲ ਓ ਯੂਨੀਅਨ ਦੇ ਆਗੂ ਮਨਜੀਤ ਸਿੰਘ , ਜਸਕਰਨ ਸਿੰਘ, ਈਸ਼ਰ ਸਿੰਘ ਰਾਜਵਿੰਦਰ ਸਿੰਘ , ਸਰਜੀਤ ਸਿੰਘ ਜਰਨਲ ਸਕੱਤਰ, ਰਾਜੇਸ਼ ਕੁਮਾਰ ਗੋਇਲ , ਗਰਲਾਭ ਸਿੰਘ, ਮਹਾਂਵੀਰ ਸਿੰਘ, ਗੁਰਮੀਤ ਸਿੰਘ ,ਕੌਰ ਸਿੰਘ, ਹਰਕ੍ਰਿਸ਼ਨ , ਬਲਵੀਰ ਸਿੱਧੂ ਕਮਾਂਡੋ ਬਠਿੰਡਾ ਆਦਿ ਵੱਡੀ ਗਿਣਤੀ ਵਿੱਚ ਬੀ ਐਲ ਓ ਅਫ਼ਸਰ ਸਾਹਿਬ ਬਠਿੰਡਾ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਹਾਜ਼ਰ ਸਨ।
Share the post "ਬੀ ਐਲ ਓ ਅਫ਼ਸਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ"